ਗੁਰਦਾਸਪੁਰ : ਖੱਬੇ ਪੱਖੀ ਪਾਰਟੀਆਂ ਦੇ ਸੱਦੇ ‘ਤੇ ਕੁੱਲ ਹਿੰਦ ਕਿਸਾਨ ਯੂਨੀਅਨ, ਸੀ.ਪੀ.ਆਈ, ਸੀ. ਪੀ. ਆਈ. ਐਮ. ਐਲ ਲਿਬਰੇਸ਼ਨ, ਆਰ.ਐਮ.ਪੀ.ਆਈ ਵਲੋਂ ਸਾਂਝੇ ਤੌਰ ‘ਤੇ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ‘ਚ ਕੀਤੇ ਵਾਧੇ ਨੰੂ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਉਪਰੰਤ ਆਗੂਆਂ ਨੇ ਜੇਲ੍ਹ ਰੋਡ ‘ਤੇ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ | ਇਸ ਮੌਕੇ ਕਾਮਰੇਡ ਬਲਵੀਰ ਸਿੰਘ ਕੱਤੋਵਾਲ, ਕਾ: ਧਿਆਨ ਸਿੰਘ ਠਾਕੁਰ, ਕਾ: ਸੁਖਦੇਵ ਸਿੰਘ ਭਾਗੋਕਾਵਾਂ, ਕਾ: ਨਿਰਮਲ ਸਿੰਘ ਬੋਪਾਰਾਏ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਪੈਟਰੋਲੀਅਮ ਕੀਮਤਾਂ ਨਿਰਧਾਰਿਤ ਕਰਨ ਲਈ ਨਿੱਜੀਆਂ ਕੰਪਨੀਆਂ ਨੰੂ ਹੱਕ ਦਿੱਤੇ ਜਾਣ ਤੋਂ ਬਾਅਦ ਇਹ ਕੰਪਨੀਆਂ ਆਪਣੀ ਮਰਜ਼ੀ ਨਾਲ ਕੀਮਤਾਂ ਵਧਾ ਕ ਆਮ ਜਨਤਾ ਦੀ ਲੁੱਟ ਕਰ ਰਹੀਆਂ ਹਨ | ਇਸ ਮੌਕੇ ਫ਼ਤਿਹ ਚੰਦ, ਮੋਹਣ ਸਿੰਘ, ਰੂਪ ਸਿੰਘ ਪੱਡਾ, ਨਾਜਰ ਮਸੀਹ, ਜਸਵੀਰ ਸਿੰਘ ਕੱਤੋਵਾਲ, ਸੁਭਾਸ਼, ਸੁਖਦੇਵ ਸਿੰਘ ਕਾਹਲੋਂ, ਗੁਰਦੀਪ ਸਿੰਘ ਕਲੀਚਪੁਰ, ਬਲਵੀਰ ਸਿੰਘ ਰੰਧਾਵਾ, ਬਲਜੀਤ ਸਿੰਘ ਬਾਜਵਾ, ਫ਼ੌਜਾ ਸਿੰਘ, ਬਲਵੀਰ ਸਿੰਘ ਮੱਲ੍ਹੀ ਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ |