Now Reading
ਟਰੇਡ ਯੂਨੀਅਨ ਕਾਰਕੁਨਾਂ ਨੇ ਆਰੰਭੇ ਸੱਤਿਆਗ੍ਰਹਿ ਤਹਿਤ ਗ੍ਰਿਫ਼ਤਾਰੀ ਲਈ ਪੇਸ਼ ਕੀਤਾ

ਟਰੇਡ ਯੂਨੀਅਨ ਕਾਰਕੁਨਾਂ ਨੇ ਆਰੰਭੇ ਸੱਤਿਆਗ੍ਰਹਿ ਤਹਿਤ ਗ੍ਰਿਫ਼ਤਾਰੀ ਲਈ ਪੇਸ਼ ਕੀਤਾ

ਅੰਮ੍ਰਿਤਸਰ- ਅੱਜ ਇੱਥੇ ਵੱਖ-ਵੱਖ ਟਰੇਡ ਯੂਨੀਅਨ ਦੇ ਸਾਂਝੇ ਮੋਰਚੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇਕੱਠੇ ਹੋ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ। ਦੇਸ਼ ਦੀਆਂ 10 ਟਰੇਡ ਯੂਨੀਅਨ ਦੇ ਸੱਦੇ ‘ਤੇ ਕੀਤੇ ਇਸ ਸੱਤਿਆ ਗ੍ਰਹਿ ਦੀ ਅਗਵਾਈ ਜਗਤਾਰ ਸਿੰਘ ਕਰਮਪੁਰਾ, ਡਾ. ਬਲਵਿੰਦਰ ਸਿੰਘ, ਭੈਣ ਕੰਵਲਜੀਤ ਕੌਰ, ਮਾ. ਸੁੱਚਾ ਸਿੰਘ, ਅਮਰੀਕ ਸਿੰਘ, ਬਲਕਾਰ ਸਿੰਘ ਨੇ ਕੀਤੀ। ਇਸ ਮੌਕੇ ਇਕੱਠ ਨੂੰ ਉਕਤ ਆਗੂਆਂ ਨੇ ਸੰਬੋਧਨ ਕੀਤਾ। ਮਗਰੋਂ ਇਕੱਠੇ ਹੋਏ ਵਰਕਰਾਂ ਨੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ।

Scroll To Top