Now Reading
ਜੇਪੀਐਮਓ ਬਠਿੰਡਾ ਦੀ ਮੀਟਿੰਗ ਆਯੋਿਜਤ

ਜੇਪੀਐਮਓ ਬਠਿੰਡਾ ਦੀ ਮੀਟਿੰਗ ਆਯੋਿਜਤ

ਬਠਿੰਡਾ- ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਓ) ਨਾਲ ਸਬੰਧਤ ਜਨ ਸੰਗਠਨਾਂ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜਦੂਰ ਸਭਾ, ਸੀ.ਟੀ.ਯੂ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ (1406,ਸੈਕਟਰ 22ਬੀ ਚੰਡੀਗੜ੍ਹ), ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਜਨਵਾਦੀ ਇਸਤਰੀ ਸਭਾ, ਟੈਕਨੀਕਲ ਸਰਵਿਸਿਜ ਯੂਨੀਅਨ (ਥਰਮਲ ਬਠਿੰਡਾ ਅਤੇ ਲਹਿਰਾ ਮੁਹੱਬਤ), ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੀ ਜਿਲ੍ਹਾ ਪੱਧਰੀ ਸਾਂਝੀ ਮੀਟਿੰਗ ਅੱਜ ਸਥਾਨਕ ਚਿਲਡਰਨਜ ਪਾਰਕ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਜੇ.ਪੀ.ਐਮ.ਓ ਦੇ ਸੂਬਾਈ ਆਗੂ ਸਾਥੀ ਮਹੀਪਾਲ ਉਚੇਚੇ ਪੁੱਜੇ। ​ਮੀਟਿੰਗ ਵਿੱਚ ਸ਼ਾਮਲ ਸੰਗਠਨਾਂ ਦੇ ਆਗੂਆ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਵਿਧਾਨਿਕ ਚੌਖਟੇ ਅੰਦਰ ਜਮਹੂਰੀ ਲੀਹਾਂ ਤੇ ਲੜ ਰਹੀਆਂ ਸਮਾਜ ਦੇ ਵੱਖੋ ਵੱਖ ਵਰਗਾਂ ਦੀਆਂ ਜੱਥੇਬੰਦੀਆਂ ਦੇ ਵਾਜਬ ਘੋਲਾਂ ਪ੍ਰਤੀ ਸੂਬਾ ਹਕੂਮਤ ਵੱਲੋਂ ਵੱਟੀ ਮੁਜਰਮਾਨਾ ਘੇਸਲ ਿਕਰਦਾਰ ਦੀ ਨਿਖੇਧੀ ਕਰਦਿਆਂ ਇਸ ਵਿਰੁੱਧ ਸਾਂਝੇ ਤਿੱਖੇ ਜਨਤਕ ਪ੍ਰਤੀਰੋਧ ਦੀ ਚਿਤਾਵਨੀ ਦਿੱਤੀ। ​ਮੀਟਿੰਗ ਵੱਲੋਂ ਇਸ ਗੱਲ ਪ੍ਰਤੀ ਵੀ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਕਿ ਸੂਬਾ ਹਕੂਮਤ ਨੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਸੂਬੇ ਦੇ ਮਿਹਨਤੀ ਲੋਕਾਂ ਨਾਲ ਕੀਤੇ ਸਾਰੇ ਚੋਣ ਵਾਇਦੇ ਉੱਕਾ ਹੀ ਵਿਸਾਰ ਦਿਤੇ ਹਨ ਅਤੇ ਉਲਟਾ ਇਸ ਸਰਕਾਰ ਦੇ ਕਰਤਿਆਂ ਧਰਤਿਆਂ ਵੱਲੋਂ ਸਾਰੇ ਚੋਣ ਵਾਇਦੇ ਪੂਰੇ ਕਰ ਦਿੱਤੇ ਗਏ ਹਨ’ ਕਹਿ ਕੇ ਲੋਕਾਂ ਦੇ ਜਖਮਾਂ ਤੇ ਲੂਣ ਭੁੱਕਿਆ ਜਾ ਰਿਹਾ ਹੈ। ​ਮੀਟਿੰਗ ਵੱਲੋਂ ਇਹ ਗੱਲ ਡਾਢੇ ਗਮ ਅਤੇ ਗੁੱਸੇ ਨਾਲ ਨੋਟ ਕੀਤੀ ਗਈ ਕਿ ਕਰਜਾ ਮੁਆਫੀ ਦੇ ਸਰਕਾਰੀ ਰਾਮਰੌਲੇ ਦੇ ਬਾਵਜੂਦ ਹਰ ਰੋਜ ਕਿਸਾਨਾਂ ਅਤੇ ਖੇਤ ਮਜaਦੂਰਾਂ ਦੀਆਂ ਖੁਦਕੁਸaੀਆਂ ਦਾ ਕੁਲਹਿਣਾ ਵਰਤਾਰਾ ਰੁਕਣ ਦਾ ਨਾਂ ਨਹੀ ਲੈ ਰਿਹਾ। ਉਲਟਾ ਸਗੋਂ ਹੁਣ ਤਾਂ ਛੇਟੇ ਕਾਰੋਬਾਰੀਆਂ ਅਤੇ ਬੇਰੋਜਗਾਰ ਨੌਜਵਾਨਾਂ ਦੀਆਂ ਆਤਮ ਹੱਤਿਆਵਾਂ ਦੀਆਂ ਮਨਹੂਸ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਚ ਖੇਤੀ ਅਤੇ ਛੇਟੇ ਕਾਰੋਬਾਰ ਫੇਲ੍ਹ ਹੋ ਚੁੱਕੇ ਹਨ ਤੇ ਬੇਰੋਜਗਾਰੀ ਭਿਆਨਕ ਹੱਦਾਂ ਪਾਰ ਕਰ ਗਈ ਹੈ। ​ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਪ੍ਰਭੂ ਚੋਣਾਂ ਜਿੱਤਣ ਲਈ ਨਸ਼ਾ ਸਮਗਲਰਾਂ, ਜਮੀਨਾਂ/ ਵਪਾਰਕ ਥਾਵਾਂ ਤੇ ਕਬਜਾ ਕਰਨ ਵਾਲੇ ਗਰੋਹਾਂ, ਰੇਤ ਕੇਬਲ ਟਰਾਂਸਪੋਰਟ ਖਨਣ ਮਾਫੀਆ, ਗੁੰਡਾ ਟੈਕਸਾਂ ਦੀ ਜਬਰੀ ਉਗਰਾਹੀ ਕਰਨ ਵਾਲਿਆਂ ਅਤੇ ਹੋਰ ਹਰ ਕਿਸਮ ਦੇ ਅਪਰਾਧੀਆਂ ਨੂੰ ਨਕੇਲ ਪਾ ਕੇ ਦਿਨਾਂ ਵਿੱਚ ਹੀ ਜੇਲ੍ਹੀਂ ਡੱਕਣ ਦੇ ਵੱਡੇ ਵੱਡੇ ਦਾਅਵੇ ਧਾਰਮਿਕ ਗ੍ਰੰਥ ਮੱਥੇ ਨੂੰ ਲਗਾ ਕੇ ਕਰਦੇ ਰਹੇ ਹਨ। ਪਰ ਸੱਚਾਈ ਇਹ ਹੈ ਕਿ ਉਹੀ ਕਿਸਮ ਕਿਸਮ ਦੇ ਅਪਰਾਧੀ ਅਤੇ ਮਾਫੀਆ ਗੈਂਗ ਮੌਜੂਦਾ ਸਰਕਾਰ ਦੀ ਸਰਪ੍ਰਸਤੀ ਹੇਠ ਲੇਕਾਂ ਨੂੰ ਲੁੱਟ ਅਤੇ ਕੁੱਟ ਰਹੇ ਹਨ। ਪਿਛਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਚਲਣ ‘ਚ ਰਹੀ ਪੁਲਿਸ/ਪ੍ਰਸ਼ਾਸ਼ਨ ਦੇ ਕੰਮਾਂ ਵਿੱਚ ਸਿਆਸੀ ਦਖਲਅੰਦਾਜੀ ਅਤੇ ਨੇਤਾਵਾਂ ਦੇ ਕਰੀਬੀ ਰਿਸਤੇਦਾਰਾਂ ਦਾ ਦਖਲ ਅੱਜ ਵੀ ਬਾਦਸਤੂਰ ਜਾਰੀ ਹੈ। ਜੇ.ਪੀ.ਐਮ.ਓ ਆਗੂਆਂ ਨੇ ਦੋਸa ਲਾਇਆ ਕਿ ਪਿਛਲੀ ਸਰਕਾਰ ਵੱਲੋਂ ਆਪਣੇ ਥੋੜਚਿਰੇ ਸਿਆਸੀ ਲਾਭਾਂ ਲਈ ਦਿੱਤੀਆਂ ਜਾਂਦੀਆਂ ਨਾਂਮਾਤਰ ਰਿਆਇਤਾ ਅਤੇ ਸਬਸਿਡੀਆਂ ਵੀ ਮੌਜੂਦਾ ਸਰਕਾਰ ਦੀਆਂ ਅੱਖਾਂ ‘ਚ ਰੜਕਦੀਆਂ ਹਨ ਅਤੇ ਇਹ ਸਰਕਾਰ ਇਹ ਸਹੂਲਤਾਂ ਧੜਾ_ਧੜ ਲੋਕਾਂ ਤੋਂ ਖੋਹ ਰਹੀ ਹੈ। ​ਜੀ.ਪੀ.ਐਮ.ਓ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਬਠਿੰਡਾ ਤੋਂ ਵਿਧਾਇਕ ਅਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਦੀ ਸੰਘੀ ਘੁੱਟਣ ਵਾਲੇ ਉਕਤ ਨੀਤੀ ਚੌਖਟੇ ਦੇ ਮੁੱਖ ਸੂਤਰਧਾਰਾਂ ‘ਚ ਇੱਕ ਹਨ ਅਤੇ ਅਕਾਲੀ ਸਰਕਾਰ ਦੇ ਵਿੱਤ ਮੰਤਰੀ ਹੁੰਦਿਆਂ ਵੀ ਲੋਕਾਂ ਦੇ ਜਿਊਂਦੇ ਰਹਿਣ ਲਈ ਦਿੱਤੀਆਂ ਜਾਂਦੀਆਂ ਮਾਮੂਲੀ ਸਰਕਾਰੀ ਸਹੂਲਤਾਂ ਦੇ ਕੱਟੜ ਵਿਰੋਧੀ ਰਹੇ ਹਨ। ਅੱਜ ਵੀ ਉਹ ਉੱਚ ਵਿਦਿਆ ਪ੍ਰਾਪਤ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ 10 ਹਜਾਰ 800 ਰੁਪਏ ਪ੍ਰਤੀ ਮਹੀਨਾ ਤਨਖਾਹ ਨੂੰ ਬਹੁਤ ਜਿਆਦਾ ਦੱਸ ਰਹੇ ਹਨ। ​ਜੀ.ਪੀ.ਐਮ.ਓ. ਮੀਟਿੰਗ ਨੇ ਇਸ ਗੱਲ ਦਾ ਵਿਸaੇਸ ਨੋਟਿਸ ਲਿਆ ਕਿ ਸੂਬਾ ਹਕੂਮਤ ਖਾਸ ਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਾਸੀਆਂ ਨਾਲ ਵਾਇਦਾ ਖਿਲਾਫੀਆਂ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਇਸ ਦੀ ਸਭ ਤੋਂ ਤਾਜਾ ਮਿਸਾਲ ਹੈ ਬਠਿੰਡਾ ਥਰਮਲ ਨੂੰ ਚੱਲਦਾ ਰੱਖਣ ਦੇ ਵਾਇਦੇ ਤੋਂ ਉਹਨਾ ਦਾ ਭਗੌੜਾ ਹੋ ਜਾਣਾ। ਉਕਤ ਕਦਮ ਬਠਿੰਡਾ ਅਤੇ ਇਲਾਕਾ ਵਾਸੀਆਂ ਦੇ ਰੋਜਗਾਰਾਂ/ਕਾਰੋਬਾਰਾਂ ਦੇ ਖੌਅ ਦਾ ਕਾਰਨ ਬਣਿਆ ਹੈ ਪਰ ਮੌਜੂਦਾ ਸਰਕਾਰ ਆਪਣੀ ਪਿਛਲੀ ਸਰਕਾਰ ਵਾਗੂੰ ਹੀ ਨਿੱਜੀ ਬਿਜਲੀ ਕਾਰੋਬਾਰੀਆਂ ਦੀਆਂ ਤਿਜੋਰੀਆਂ ਨੱਕੋ ਨੱਕ ਭਰਨ ਦੇ ਰਾਹ ਤੂਰੀ ਹੋਈ ਹੈ। ਆਗੂਆਂ ਨੇ ਮੰਗ ਕੀਤੀ ਕਿ ਪਿਛਲੀ ਸਰਕਾਰ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਖਰੀਦ ਦੇ ਤਰਕ ਰਹਿਤ ਅਤੇ ਸ਼ਿਵ ਕੀ ਸਮਝੌਤੇ ਜਨਤਕ ਕੀਤੇ ਜਾਣ। ​ਮੀਟਿੰਗ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਵੱਖੋ ਵੱਖਰੇ ਮੰਚਾਂ ਤੋਂ ਲੜ ਰਹੀਆਂ ਸੰਗਰਾਮੀ ਧਿਰਾਂ ਨੂੰ ਸਾਂਝੇ ਪਲੇਟਫਾਰਮ ਤੋਂ ਸਾਂਝਾ ਸੰਗਰਾਮ ਉਸਾਰਨ ਦੀ ਪੁਰਜੋਰ ਅਪੀਲ ਕੀਤੀ ਗਈ। ਆਗੂਆਂ ਨੇ ਲੋਕਾਂ, ਖਾਸ ਕਰ ਸੰਗਰਾਮੀ ਤੇ ਪ੍ਰਗਤੀਸ਼ੀਲ ਤਬਕਿਆ ਨੂੰ ਅਪੀਲ ਕੀਤੀ ਕਿ ਸਾਮਰਾਜ ਨਿਰਦੇਸ਼ੱਕ ਨਵਉਦਾਰਵਾਦੀ ਨੀਤੀਆਂ ਤੇ ਅਮਲ ਕਰਨ ਵਾਲੀ ਕੋਈ ਵੀ ਸਿਆਸੀ ਪਾਰਟੀ ਅਤੇ ਕੇਂਦਰੀ ਤੇ ਪ੍ਰੰਾਤਕ ਸਰਕਾਰਾਂ ਤੋਂ ਲੋਕਾਂ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਇਸ ਲਈ ਮੌਜੂਦਾ ਘੋਲਾਂ ਨੂੰ ਉਕਤ ਲੋਕ ਦੋਖੀ ਨੀਤੀਆਂ ਖਾਰਜ ਕਰਕੇ ਬਦਲਵੀਆਂ ਲੋਕ ਪੱਖੀ ਨੀਤੀਆਂ ਲਾਗੂ ਕਰਨ ਦੇ ਘੋਲਾਂ ‘ਚ ਤਬਦੀਲ ਕਰਨ ਵੱਲ ਵਧਣਾ ਚਾਹੀਦਾ ਹੈ। ​ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪ.ਸ.ਸ.ਫ. ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਦੌਰਾਨ ਕੀਤੇ ਜਾ ਰਹੇ ਵਿਧਾਨ ਸਭਾ ਮਾਰਚ ਨੂੰ ਪੂਰਨ ਸਮਰਥਨ ਦੇਣ ਦਾ ਮੀਟਿੰਗ ਵੱਲੋਂ ਐਲਾਨ ਕੀਤਾ ਗਿਆ।ਮੀਟਿੰਗ ਦੀ ਪ੍ਰਧਾਨਗੀ ਮਿੱਠੂ ਸਿੰਘ ਘੁੱਦਾ, ਪ੍ਰਕਾਸ ਸਿੰਘ ਪਾਸ਼ਾ ਮੇਜਰ ਸਿੰਘ ਦਾਦੂ, ਗੁਰਦੀਪ ਸਿੰਘ ਬਰਾੜ, ਦਰਸ਼ਨ ਸਿੰਘ ਫੁਲੋ ਮਿੱਠੀ, ਸੰਪੂਰਨ ਸਿੰਘ, ਸੱਤਪਾਲ ਗੋਇਲ ਤੇ ਅਧਾਰਿਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ।

Scroll To Top