
ਬਠਿੰਡਾ- ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸਾਥੀ ਪ੍ਰਕਾਸ਼ ਸਿੰਘ ਪਾਸ਼ਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ 5 ਫਰਵਰੀ ਨੂੰ ਬਠਿੰਡਾ ਅਤੇ ਰੋਪੜ ‘ਚ ਥਰਮਲ ਪਲਾਟ ਬੰਦ ਕਰਨ ਖ਼ਿਲਾਫ਼ ਚੇਤਨਾ ਮਾਰਚ ‘ਚ ਭਾਗ ਲੈਣ ਦਾ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਨੇ ਉਚੇਚੇ ਤੌਰ ‘ਤੇ ਸੰਬੋਧਨ ਕੀਤਾ। ਇਸ ਮੀਟਿੰਗ ‘ਚ ਬਠਿੰਡਾ ਦੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਵੱਲੋਂ ਜਬਰੀ ਕੱਢੇ ਗਏ ਠੇਕਾ ਕਰਮਚਾਰੀਆਂ ਦੀ ਬਹਾਲੀ ਲਈ 2 ਫਰਵਰੀ ਨੂੰ ਟਰੱਸਟ ਦਫ਼ਤਰ ਮੂਹਰੇ ਕੀਤੇ ਜਾ ਰਹੇ ਮੁਜ਼ਾਹਰੇ ‘ਚ ਵੀ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੀਟਿੰਗ ‘ਚ ਮਿੱਠੂ ਸਿੰਘ ਘੁੱਦਾ, ਸੰਪੂਰਨ ਸਿੰਘ, ਦਰਸ਼ਨ ਸਿੰਘ ਫੂਲੋਮਿੱਠੀ, ਸਤਪਾਲ ਗੋਇਲ, ਮਲਕੀਤ ਸਿੰਘ, ਗੁਰਦੀਪ ਸਿੰਘ ਬਰਾੜ, ਹੰਸ ਰਾਜ ਬੀਜਵਾ, ਮੱਖਣ ਸਿੰਘ ਖਣਗਵਾਲ, ਰਾਜ ਕਿਸ਼ੋਰ, ਜੀਤ ਰਾਮ ਦੋਦੜਾ, ਕੁਲਵਿੰਦਰ ਸਿੱਧੂ, ਜਗਤਾਰ ਸਿੰਘ, ਦੂਧ ਨਾਥ, ਮਦਨ ਰਾਣਾ, ਬਲਕਾਰ ਸਿੰਘ ਆਦਿ ਹਾਜ਼ਰ ਸਨ।