ਬਟਾਲਾ- ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਦਫ਼ਤਰ ਕੰਪਲੈਕਸ ਵਿੱਚ ਜਲ੍ਹਿਆ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿੱਤ ਇੱਕ ਇਨਕਲਾਬੀ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਪ੍ਰਧਾਨ ਵਿਜੇ ਅਗਨੀਹੋਤਰੀ,ਮੀਤ ਪ੍ਰਧਾਨ ਜਤਿੰਦਰ ਭਨੋਟ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ,ਕਾਮਰੇਡ ਰਘੁਬੀਰ ਸਿੰਘ ਪਕੀਵਾਂ ਅਤੇ ਗੁਰਪ੍ਰੀਤ ਸਿੰਘ ਰੰਗੀਲਪੁਰ ਸਮੇਤ ਹੋਰਨਾਂ ਨੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ 13 ਅਪਰੈਲ 1919 ਵਿੱਚ ਵਾਪਰੀ ਮੰਦਭਾਗੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ‘ਰੌਲਟ ਐਕਟ’ ਦਾ ਸਮੁੱਚੇ ਭਾਰਤੀ ਵਿਰੋਧ ਕਰ ਰਹੇ ਸਨ। ਉਸ ਸਮੇਂ ‘ਰੌਲਟ ਐਕਟ ’ ਵੀ ਅੱਜ ਦੇ ‘ਨਿੱਜੀ -ਸਰਕਾਰੀ ਜਾਇਦਾਦ ਨੁਕਸਾਨ ਰੋਕੂ’ ਐਕਟ ‘ਪਕੋਕਾ’ ਵਰਗਾ ਸੀ। ਇਸ ਤੋਂ ਪਹਿਲਾ ਕਾਮਰੇਡ ਰਘੁਬੀਰ ਸਿੰਘ ਪਕੀਵਾਂ ਅਤੇ ਸਮਸ਼ੇਰ ਸਿੰਘ ਨੇ ਦੇਸ਼ ਵਿੱਚ ਅਜੋਕੇ ਦੌਰ ਵਿੱਚ ਫਿਰਕਾਪ੍ਰਸਤੀ, ਬੇਰੁਜ਼ਗਾਰੀ, ਨਸ਼ੇ, ਰਿਸ਼ਵਤਖੋਰੀ, ਗੁੰਡਾਗਰਦੀ ਅਤੇ ਧਰਮ ਦੇ ਨਾਮ ’ਤੇ ਲੋਕਾਂ ਨੂੰ ਵੰਡਣ ਦੀਆਂ ਸਾਜ਼ਿਸ਼ਾਂ ਦੀ ਤਿੱਖੇ ਸ਼ਬਦਾਂ ਵਿੱਚ ਨਿਖ਼ੇਧੀ ਕਰਦਿਆਂ ਚਿੰਤਾ ਜਤਾਈ। ਇਸ ਮੌਕੇ ‘ਤੇ ਜਗੀਰ ਸਿੰਘ ਕਿਲਾ ਲਾਲ ਸਿੰਘ,ਗੁਰਮੀਤ ਸਿੰਘ ਸਰੂਪਵਾਲੀ, ਸਤਨਾਮ ਸਿੰਘ ਬਟਾਲਾ, ਰਣਜੀਤ ਸਿੰਘ ਭਾਗੋਵਾਲ ਸਮੇਤ ਹੋਰ ਵੀ ਹਾਜ਼ਰ ਸਨ।