ਪਠਾਨਕੋਟ : ਜਮਹੂਰੀ ਕੰਢੀ ਸੰਘਰਸ਼ ਕਮੇਟੀ ਜ਼ਿਲ੍ਹਾ ਪਠਾਨਕੋਟ ਦਾ ਵਫ਼ਦ ਜਗਦੀਸ਼ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਵਿਧਾਇਕ ਦਿਨੇਸ਼ ਸਿੰਘ ਬੱਬੂ ਨੰੂ ਉਨ੍ਹਾਂ ਦੀ ਰਿਹਾਇਸ਼ ਪੰਗੋਲੀ ਵਿਖੇ ਮਿਲਿਆ ਤੇ ਮੰਗ ਪੱਤਰ ਦਿੱਤਾ| ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਘੋਹ ਨੇ ਦੱਸਿਆ ਕਿ ਕੰਢੀ ਖੇਤਰ ਦੇ ਵਾਸੀਆਂ ਨੰੂ ਬੜੀ ਮੁਸ਼ਕਿਲ ਨਾਲ ਜੀਵਨ ਬਤੀਤ ਕਰਨਾ ਪੈ ਰਿਹਾ ਹੈ | ਉਨ੍ਹਾਂ ਦੀਆਂ ਫਸਲਾਂ ਤੇ ਪਸ਼ੂਆਂ ਲਈ ਲੋੜੀਂਦਾ ਪਾਣੀ ਨਹੀਂ ਮਿਲਦਾ | ਜਿਸ ਕਾਰਨ ਪੱਕੀਆਂ ਫਸਲਾਂ ਸੋਕੇ ਦਾ ਸ਼ਿਕਾਰ ਹੋ ਜਾਂਦੀਆਂ ਹਨ | ਉਨ੍ਹਾਂ ਮੰਗ ਕਰਦਿਆਂ ਇੰਡਸਟਰੀ ਗਰੋਥ ਸੈਂਟਰ ਵਿਖੇ ਫੈਕਟਰੀਆਂ ‘ਚ ਨੌਜਵਾਨਾਂ ਨੰੂ ਪਹਿਲ ਦੇ ਆਧਾਰ ‘ਤੇ ਨੌਕਰੀਆਂ ਦੇਣ, ਪੈਰਾ ਮਿਲਟਰੀ ਫੋਰਸ ‘ਚ ਸਰੀਰਤ ਤੇ ਵਿੱਦਿਅਕ ਛੋਟ ਦੇਣ, ਅਵਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਵਲੋਂ ਕੀਤੇ ਉਜਾੜ ਨੰੂ ਰੋਕਣ, ਜੰਗਲਾਤ ਦੇ ਦੁਆਲੇ ਕੈਟਲ ਫੈਂਸ ਲਗਾ ਕੇ ਜਾਨਵਰਾਂ ਨੰੂ ਡੱਕਣ, ਪਸ਼ੂਆਂ ਲਈ ਗਊਸ਼ਾਲਾ ਦਾ ਪ੍ਰਬੰਧ ਕਰਨ, ਸ਼ਾਹਪੁਰ ਕੰਢੀ ਡੈਮ ਦਾ ਬੰਦ ਪਿਆ ਕੰਮ ਸ਼ੁਰੂ ਕਰਨ ਆਦਿ ਦੀ ਮੰਗ ਕੀਤੀ | ਇਸ ਮੌਕੇ ਰਘੁਵੀਰ ਸਿੰਘ, ਬਲਦੇਵ ਭੋਆ, ਨਿਰੰਜਣ ਸਿੰਘ, ਲਾਲ ਸਿੰਘ, ਸਵਰਨ ਸਿੰਘ, ਸੁਖਦੇਵ ਸਿੰਘ, ਪ੍ਰਸ਼ੋਤਮ ਲਾਲ, ਸੁਖਦੇਵ ਸਿੰਘ, ਮੋਹਣ ਸਿੰਘ, ਬਲਵੀਰ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |