ਜੋਧਾਂ : ਜਨਵਾਦੀ ਇਸਤਰੀ ਸਭਾ ਜਿਲਾ ਲੁਧਿਆਣਾ ਵੱਲੋਂ ਚੋਣਾਂ ‘ਚ ਨਸ਼ੇ, ਧੰਨ ਤੇ ਹੋਰ ਕਈ ਤਰ੍ਹਾਂ ਲਾਲਚ ਦੇਣ ਵਾਲਿਆਂ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਲਾ ਲੁਧਿਆਣਾ ਦੀਆਂ ਇਸਤਰੀ ਸਭਾ ਦੀਆਂ ਆਗੂਆਂ ਦੀ ਇਕ ਅਹਿਮ ਮੀਟਿੰਗ ਇਸਤਰੀ ਸਭਾ ਯੂਨਿਟ ਜੋਧਾਂ ਦੀ ਪ੍ਰਧਾਨ ਸੁ ਖਵਿੰਦਰ ਕੌਰ ਸੁੱਖੀ ਦੇ ਗ੍ਰਹਿ ਵਿਖੇ ਸਭਾ ਦੀ ਸੀਨੀਅਰ ਆਗੂ ਪਰਮਜੀਤ ਕੌਰ ਜੋਧਾਂ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਹੋਈ । ਇਸ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਨਵਾਦੀ ਇਸਤਰੀ ਸਭਾ ਵੱਲੋਂ ਜਿਥੇ ਔਰਤਾਂ ਦੇ ਹੋਰ ਭਖਵੇਂ ਮਸਲਿਆਂ ਤੇ ਸੰਘਰਸ਼ ਕੀਤਾ ਜਾਵੇਗਾ ਉਥੇ ਨਾਲ ਹੀ ਪੰਜਾਬ ‘ਚ ਕਿਸੇ ਵੀ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਜੇਕਰ ਧੰਨ, ਨਸ਼ੇ ਤੇ ਹੋਰ ਕਿਸਮ ਵੋਟਰਾਂ ਨੂੰ ਭਰਮਾਉਣ ਲਈ ਲਾਲਚ ਦਿੱਤੇ ਗਏ ਤਾਂ ਉਨ੍ਹਾਂ ਜਨਵਾਦੀ ਇਸਤਰੀ ਸਭਾ ਪੰਜਾਬ (ਲੁਧਿ.) ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਜਨਵਾਦੀ ਇਸਤਰੀ ਸਭਾ ਵੱਲੋਂ ਉਮੀਦਵਾਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੋਂ ਪ੍ਰਹੇਜ ਨਹੀਂ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਪਰਮਜੀਤ ਕੌਰ ਗਰੇਵਾਲ (ਪਰਮ ਜੋਧਾਂ) ਸੀਨੀ. ਆਗੂ, ਜਿਲਾ ਲੁਧਿਆਣਾ ਦੀ ਕਨਵੀਨਰ ਗੁਰਿੰਦਰ ਕੌਰ ਗਰੇਵਾਲ, ਰਾਜਵੀਰ ਕੌਰ ਪ੍ਰਧਾਨ ਲਤਾਲਾ, ਬਲਜਿੰਦਰ ਕੌਰ ਦੋਲੋਂ ਮੀਤ ਪ੍ਰਧਾਨ, ਕਮਲਜੀਤ ਕੌਰ ਜਨ. ਸਕੱਤਰ ਮਨਸੂਰਾਂ, ਕ੍ਰਿਸ਼ਮਾ ਦੇਵੀ ਜੁਆਇੰਟ ਸਕੱਤਰ ਮਨਸੂਰਾਂ, ਮਨਜੀਤ ਕੌਰ, ਕਿਰਨਜੀਤ ਕੌਰ, ਹਰਪ੍ਰੀਤ ਕੌਰ, ਮਹਿੰਦਰ ਪਾਲ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।