ਹਰੀਕੇ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜਾਦਿਆ ਦੀ ਸ਼ਹੀਦੀ ਦਿਨ ਨੂੰ ਸਮਰਪਿਤ ਅਤੇ ਕਿਸਾਨ ਮੋਰਚੇ ‘ਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਲਈ ਤਰਨ ਤਾਰਨ ‘ਚ 8 ਜਨਵਰੀ ਦਿਨ ਸ਼ੁਕਰਵਾਰ ਨੂੰ ਤਰਨ ਤਾਰਨ ਦੀ ਦਾਣਾ ਮੰਡੀ ਲੁੱਕ ਪਲਾਂਟ ‘ਚ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮੀਟਿੰਗ ਹਰੀਕੇ ਵਿਖੇ ਦਿਲਬਾਗ ਸਿੰਘ ਕੀੜੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਵਿੱਤ ਸਕੱਤਰ ਬਲਦੇਵ ਸਿੰਘ ਪੰਡੋਰੀ ਅਤੇ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਛੋਟੀਆ ਜਿੰਦਾ ਦੀ ਲਾਮਿਸਾਲ ਕੁਰਬਾਨੀ ਸਾਨੂੰ ਸਿੱਖ ਧਰਮ ਤੋਂ ਸਿਵਾਏ ਹੋਰ ਕਿਸੇ ਧਰਮ ਤੋਂ ਨਹੀਂ ਮਿਲਦੀ ਕਿਉਂਕਿ ਛੋਟੀਆਂ ਜਿੰਦਾ ਦੀ ਕੁਰਬਾਨੀ ਤੋਂ ਸਾਨੂੰ ਸ਼ੰਘਰਸ਼ ਮਈ ਜੀਵਨ ਜਿਉਣ ਦੀ ਪ੍ਰੇਰਨਾ ਮਿਲਦੀ ਹੈ। ਇਸ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ ਹੀ ਸਾਡੇ ਕਿਸਾਨ ਮਜਦੂਰ ਦਿੱਲੀ ਸਰਕਾਰ ਦੀ ਦਮਨਕਾਰੀ ਨੀਤੀਆਂ ਵਿਰੁੱਧ ਦਿੱਲੀ ਦੀਆਂ ਸੜਕਾਂ ਜਾਮ ਕਰਕੇ ਬੈਠੇ ਹਨ ਅਤੇ ਕੁਰਬਾਨੀਆਂ ਦੀ ਭਾਵਨਾ ਨਾਲ ਹੀ ਸਾਡੇ ਕਿਸਾਨ ਮਜ਼ਦੂਰ ਔਰਤਾਂ ਹੱਸ ਹੱਸ ਹੱਕਾਂ ਖਾਤਰ ਸ਼ਹੀਦੀਆ ਪਾ ਰਹੇ ਹਨ।

ਉਕਤ ਆਗੂਆਂ ਨੇ ਕਿਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਨ ਲਈ ਸਮਾਗਮ ਅਯੋਜਿਤ ਕੀਤਾ ਜਾ ਰਿਹਾ ਹੈ। ਇਹਨਾਂ ਆਗੂਆਂ ਨੇ ਦੱਸਿਆ ਕਿ ਸੈਕੜੇ ਮਜ਼ਦੂਰ ਕਿਸਾਨ ਵੱਡੀ ਗਿਣਤੀ ਵਿੱਚ ਔਰਤਾਂ ਸ਼ਿਰਕਤ ਕਰਨਗੀਆ। ਇਸ ਮੌਕੇ ਅਮਰਜੀਤ ਸਿੰਘ ਹਰੀਕੇ ਆਗੂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਰਛਪਾਲ ਸਿੰਘ, ਕੇਸਰ ਸਿੰਘ ਕੀਤੀਆਂ, ਸੁਖਵਿੰਦਰ ਸਿੰਘ ਕਮੋਅ ਢਾਏਵਾਲਾ, ਪੂਰਨ ਸਿੰਘ ਜਾਉਣੇਕੇ, ਜਗਜੀਤ ਸਿੰਘ ਜੋਨੀ ਹਰੀਕੇ ਆਦਿ ਹਾਜ਼ਰ ਸਨ।