ਜਲੰਧਰ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸੂਬਾ ਦਫਤਰ ਵਿੱਖੇ ਹੋਈ।।ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕੇ ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨੂੰ ਜੁਮਲਿਆ ਤੋਂ ਸਿਵਾ ਕੁਝ ਨਹੀਂ ਦਿੱਤਾ। ਵਿਸ਼ਵ ਵਪਾਰ ਸੰਸਥਾ ਦੇ ਨਿਰਦੇਸ਼ਾਂ ‘ਤੇ ਅਮਲ ਕਰਦਿਆ ਖੁੱਲੀ ਮੰਡੀ ਦੀ ਨੀਤੀ ‘ਤੇ ਚਲਦਿਆ ਪਹਿਲਾਂ ਕਿਸਾਨੀ ਜਿਣਸਾ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਦੇਣ ਤੋਂ ਨਾਂਹ ਕਰ ਚੁੱਕੀ ਹੈ, ਹੁਣ ਸਰਕਾਰੀ ਖਰੀਦ ਤੋਂ ਭੱਜਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕੇ ਸਰਕਾਰੀ ਖਰੀਦ ਅਤੇ ਨਿਸ਼ਚਿਤ ਭਾਅ ਨਾ ਹੋਣ ਕਾਰਣ ਆਲੂ, ਪਿਆਜ ਅਤੇ ਸਬਜ਼ੀਆਂ ਦੇ ਉਤਪਾਦਕ ਕਿਸਾਨ ਰੁਲ ਰਹੇ ਹਨ। ਗੰਨਾ ਉਤਪਾਦਕ ਕਿਸਾਨਾਂ ਦੀ ਪ੍ਰਾਈਵੇਟ ਮਿਲਾਂ ਭਾਰੀ ਲੁੱਟ ਕਰ ਰਹੀਆ ਹਨ।।ਮਿੱਲ ਮਾਲਕ ਪੂਰਾ ਭਾਅ ਨਾ ਦੇਣ ਅਤੇ ਮਿੱਲਾਂ ਚਲਾਉਣ ਤੋਂ ਨਾਂਹ ਕਰ ਚੁੱਕੇ ਹਨ।ਅਤੇ ਗੰਨੇ ਦੇ ਕਰੋੜਾਂ ਦੇ ਬਕਾਏ ਮਿੱਲ ਮਾਲਕਾਂ ਵੱਲ ਖੜੇ ਸਨ।ਜੋ ਕਿਸਾਨਾਂ ਦੇ ਦਰਿੜ ਸੰਘਰਸ਼ ਸਦਕਾ ਹੀ ਬਕਾਏ ਅਤੇ ਭਾਅ ਮਿਲਿਆ ਹੈ।ਅਤੇ ਸਰਕਾਰ ਮਿੱਲਾ ਚਲਾਉਣ ਲਈ ਮਜਬੂਰ ਹੋਈ ਹੈ। ਉਹਨਾਂ ਕਿਹਾ ਕੇ ਮਹਿੰਗੇ ਡੀਜ਼ਲ, ਖਾਦਾਂ, ਖੇਤੀ ਵਸਤਾਂ ‘ਤੇ ਲਏ ਜੀ ਐਸ ਟੀ ਦੇ ਮੱਦੇਨਜ਼ਰ ਘਾਟੇਵੰਦੀ ਖੇਤੀ ਕਰਦਿਆਂ ਕਰਜ਼ੇ ਹੇਠ ਦੱਬੀ ਕਿਸਾਨੀ ਨੂੰ ਮੋਦੀ ਸਰਕਾਰ 500 ਰੁਪਏ ਮਹੀਨੇ ਦੇ ਚੌਗੁਣੀ ਦੇ ਕੇ ਚੁੱਪ ਕਰਵਾਉਣਾ ਚਾਹੁੰਦੀ ਹੈ। ਸਾਥੀ ਸੰਧੂ ਨੇ ਕਿਹਾ ਕੇ ਕਿਸਾਨ ਕਿਸੇ ਭਰਮ ਭੁਲੇਖੇ ਵਿੱਚ ਆਉਣ ਦੀ ਥਾਂ ਮੋਦੀ ਸਰਕਾਰ ਨੂੰ ਚਲਦਾ ਕਰਨਗੇ।।ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਗੰਨਾ ਉਤਪਾਦਕਾਂ ਦੇ ਮਸਲਿਆਂ ਨੂੰ ਲੈ ਕੇ 25 ਫਰਵਰੀ ਤੋਂ 1 ਮਾਰਚ ਤੱਕ ਖੰਡ ਮਿੱਲਾਂ ਸਾਹਮਣੇ ਰੋਹ ਭਰਭੂਰ ਧਰਨੇ ਲਾਏ ਜਾਣਗੇ। 25 ਫਰਵਰੀ ਨੂੰ ਅਜਨਾਲਾ ਅਤੇ ਮਕੇਰੀਆਂ, 26 ਫਰਵਰੀ ਨੂੰ ਮੋਰਿੰਡਾ ਅਤੇ ਨਕੋਦਰ, 27 ਫਰਵਰੀ ਨੂੰ ਰਾਣਾ ਸ਼ੂਗਰ ਮਿੱਲ ਬੁੱਟਰ ਅੰਮ੍ਰਿਤਸਰ, 1 ਮਾਰਚ ਕੀੜੀ ਅਫਗਾਨਾ ਵਿੱਖੇ ਧਰਨਾ ਦੇ ਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ।