
ਅੰਮ੍ਰਿਤਸਰ – ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਡਾਕਟਰਾਂ, ਪੁਲਿਸ ਤੇ ਗੁੰਡੇ ਅਨਸਰਾਂ ਵੱਲੋਂ ਝੂਠੀ ਵਾਰਦਾਤ ਬਣਾ ਕੇ ਜਾਅਲੀ ਸੱਟਾਂ ਲਗਾ ਕੇ 326,307 ਆਦਿ ਧਰਾਵਾਂ ਦੀਆਂ ਜਾਅਲੀ ਮੈਡੀਕਲ ਰਿਪੋਰਟਾਂ ਤਿਆਰ ਕਰਕੇ ਜਿਹੜੇ ਕਰਾਸ ਪਰਚੇ ਵੱਡੀਆਂ ਰਕਮਾਂ ਲੈ ਕੇ ਬਣਾਏ ਜਾਂਦੇ ਹਨ ਫੋਰੈਂਸਿਕ, ਆਰਥੋਪੀਡਿਕ ਵਿਭਾਗ ਤੇ ਐਮਰਜੈਂਸੀ ਵਿਭਾਗ ਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਐਮਰਜੈਂਸੀ ਤੇ ਫੋਰੈਂਸਿਕ ਵਿਭਾਗ ਸਾਹਮਣੇ ਰੋਹ ਭਰੇ ਧਰਨੇ ਤੇ ਮੁਜ਼ਾਹਰੇ ਕੀਤੇ ਗਏ । ਜਿਸ ਵਿੱਚ ਜ਼ਿਲ੍ਹੇ ਭਰ ਦੇ ਸੈਂਕੜਿਆਂ ਦੀ ਗਿਣਤੀ ਚ ਪਾਰਟੀ ਕਾਰਕੁਨ, ਹਮਦਰਦ ਤੇ ਪੀੜਤ ਧਿਰਾਂ ਹੱਥਾਂ ਵਿੱਚ ਪਾਰਟੀ ਦੇ ਝੰਡੇ ਅਤੇ ਮਾਟੋ ਲੈ ਕੇ ਇਹਨਾਂ ਗੈਰ ਮਨੁੱਖੀ ਡਾਕਟਰਾਂ ਤੇ ਪੰਜਾਬ ਸਰਕਾਰ ਵਿਰੁੱਧ ਗੜਗੱਜ ਨਾਅਰੇ ਮਾਰਦੇ ਹੋਏ ਸ਼ਾਮਲ ਹੋਏ ਜਿਸ ਦੀ ਅਗਵਾਈ ਸਾਹਿਬ ਸਿੰਘ ਠੱਠੀ, ਸਾਬਕਾ ਸਰਪੰਚ ਕੁਲਦੀਪ ਸਿੰਘ ਟੱਪਿਆਲਾ, ਹਰਪ੍ਰੀਤ ਸਿੰਘ ਬੁਟਾਰੀ, ਮਾਸਟਰ ਹਰਭਜਨ ਸਿੰਘ ਟਰਪਈ, ਹਰਜਿੰਦਰ ਸਿੰਘ ਸੋਹਲ ਅਤੇ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਨੇ ਕੀਤੀ । ਰੋਹ ਭਰੇ ਠਾਠਾਂ ਮਾਰਦੇ ਇਹਨਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਮੈਂਬਰ ਡਾ ਸਤਨਾਮ ਸਿੰਘ ਅਜਨਾਲਾ ਤੇ ਸੀਨੀਅਰ ਆਗੂ ਵਿਰਸਾ ਸਿੰਘ ਟਪਿਆਲਾ ਨੇ ਕਿਹਾ ਕਿ ਬਾਬਾ ਨਾਨਕ ਦੇਵ ਦੇ ਨਾਂ ਤੇ ਬਣੇ ਇਸ ਹਸਪਤਾਲ ਵਿੱਚ ਗੁੰਡੇ ਤੇ ਧਾੜਵੀ ਅਨਸਰ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮਜ਼ਲੂਮ ਤੇ ਬੇਗੁਨਾਹ ਗ਼ਰੀਬ ਲੋਕਾਂ ਉੱਪਰ ਹਮਲਾ ਕਰਕੇ ਮਾਰ ਦੇਂਦੇ ਹਨ । ਤੇ ਬਾਅਦ ਵਿੱਚ ਆਪਣੇ ਬਚਾ ਲਈ ਕਰਾਸ ਪਰਚਾ ਬਣਾਉਣ ਲਈ ਰਾਜਸੀ ਤੇ ਪੁਲਿਸ ਪ੍ਰਸ਼ਾਸਨ ਤੇ ਡਾਕਟਰਾਂ ਦੇ ਸਹਿਯੋਗ ਨਾਲ ਜਾਅਲੀ ਸੱਟਾਂ ਲਗਾ ਕੇ ਥਾਂ-ਪ੍ਰਥਾ ਵੱਡੀਆਂ ਰਕਮਾਂ ਦੇ ਕੇ ਦਾਖਲ ਹੋ ਜਾਂਦੇ ਹਨ । ਇਹਨਾਂ ਆਗੂਆਂ ਨੇ ਅੱਗੇ ਦੱਸਿਆਂ ਕਿ ਅਜਿਹੀਆਂ ਜਾਅਲਸਾਜੀਆਂ ਦਾ ਅਸਲ ਧੁਰਾ ਕੁੱਝ ਡਾਕਟਰ ਜਾਅਲੀ ਰਿਪੋਰਟਾਂ ਤਿਆਰ ਕਰਨ ਲਈ ਇਹਨਾਂ ਨੂੰ ਦਾਖਲ ਕਰ ਲੈਂਦੇ ਹਨ । ਉਕਤ ਆਗੂਆਂ ਨੇ ਅੱਗੇ ਦੱਸਿਆਂ ਕਿ ਟਪਿਆਲਾ ਕੇਸ ਜਿੱਥੇ ਕਿ ਗੁੰਡਿਆਂ ਤੇ ਗੈਗਸਟਰਾਂ ਵੱਲੋ ਦਿਨ ਦਿਹਾੜੇ 20 ਅਗਸਤ 2017 ਨੂੰ ਦਿਹਾਤੀ ਮਜ਼ਦੂਰ ਸੁਖਦੇਵ ਸਿੰਘ ਉਰਫ਼ ਸੁੱਖਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਬਹੁਤ ਸਾਰਿਆਂ ਨੂੰ ਫੱਟੜ ਕਰ ਦਿੱਤਾ ਮੌਕੇ ਤੇ ਪੁਲਿਸ ਤੇ ਪ੍ਰਸ਼ਾਸਨ ਨੂੰ ਪਤਾ ਹੁੰਦਿਆਂ ਵੀ ਇਹਨਾਂ ਦੋਸ਼ੀਆਂ ਨੂੰ ਬਚਾਉਣ ਲਈ ਪੈਸੇ ਦੇ ਜ਼ੋਰ ਰਾਜਸੀ ਤੇ ਪੁਲਿਸ ਅਤੇ ਡਾਕਟਰਾਂ ਦੀ ਮਿਲੀ ਭੁਗਤ ਨਾਲ ਜਾਅਲੀ ਬੁਲਟ ਬਾਂਹ ਦੇ ਉੱਪਰ-ਉੱਪਰ ਰਖਵਾ ਕੇ ਸਿਵਲ ਹਸਪਤਾਲ ਅੰਮ੍ਰਿਤਸਰ ਤੋ ਰੈਫ਼ਰ ਕਰਵਾ ਕੇ ਦੋਸ਼ੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚੋਂ ਫਾਇਦਾ ਚੁੱਕਦੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਸਮੂਹ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਗੁਰੂ ਨਾਨਕ ਦੇਵ ਹਸਪਤਾਲ ਨੂੰ ਮਨੁੱਖਤਾਵਾਦੀ ਅਤੇ ਲੋਕਾਂ ਨੂੰ ਸਹੀ ਸੇਵਾਵਾਂ ਦੇਣ ਲਈ ਇਹਨਾਂ ਭ੍ਰਿਸ਼ਟ ਤੇ ਗੈਰ ਮਨੁੱਖਤਾਵਾਦੀ ਅਧਿਕਾਰੀਆਂ ਵਿਰੁੱਧ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਜਿਸ ਜਾਂਚ ਵਿੱਚ ਇਹਨਾਂ ਅਧਿਕਾਰੀਆਂ ਵੱਲੋਂ ਪਿਛਲੇ 3 ਸਾਲਾਂ ਚ ਬਲਕ ਕੀਤੇ ਪਰਚਿਆਂ ਦੀ ਪਰਖ ਕੀਤੀ ਜਾਵੇ ਅਤੇ ਇਹਨਾਂ ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ । ਸਮੂਹ ਆਗੂਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪਾਰਟੀ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ । ਇਸ ਧਰਨੇ ਨੂੰ ਆਰ.ਐਮ.ਪੀ.ਆਈ ਦੇ ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਡਾ: ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ ਤੋ ਇਲਾਵਾ ਜ਼ਿਲ੍ਹਾ ਕਮੇਟੀ ਮੈਂਬਰ ਜਗਤਾਰ ਸਿੰਘ ਕਰਮਪੁਰਾ, ਡਾ: ਬਲਵਿੰਦਰ ਸਿੰਘ ਛੇਹਰਟਾ, ਕੁਲਵੰਤ ਸਿੰਘ ਮੱਲੂ ਨੰਗਲ, ਨਿਰਮਲ ਸਿੰਘ ਸ਼ੱਜਲਵੱਡੀ, ਸੁਰਜੀਤ ਸਿੰਘ ਦੁਧਰਾਏ ਤੇ ਸੀਨੀਅਰ ਆਗੂ ਅਮਰਜੀਤ ਸਿੰਘ ਭੀਲੋਵਾਲ, ਬਲਬੀਰ ਸਿੰਘ ਕੱਕੜ, ਪਲਵਿੰਦਰ ਸਿੰਘ ਮਹਿਸਮਪੁਰ, ਸਰਪੰਚ ਜਗਤਾਰ ਸਿੰਘ ਟਪਿਆਲਾ, ਬਾਬਾ ਕੁਲਦੀਪ ਸਿੰਘ ਮੋਹਲੇਕੇ, ਬੀਬੀ ਅਜੀਤ ਕੋਰ ਕੋਟ ਰਜਾਦਾ, ਬਲਵਿੰਦਰ ਸਿੰਘ ਰਵਾਲ, ਸੁੱਚਾ ਸਿੰਘ ਘੋਗਾ, ਅਵਤਾਰ ਸਿੰਘ ਠੱਠਾ, ਜਸਬੀਰ ਸਿੰਘ ਜਸਰਾਊਰ, ਸੁੱਚਾ ਸਿੰਘ ਵੈਗੇਵਾਲ, ਸਤਨਾਮ ਸਿੰਘ ਚੱਕ ਅੋਲ, ਮਾਨ ਸਿੰਘ ਮੁਹਾਵਾ, ਨੇ ਵੀ ਸੰਬੋਧਨ ਕੀਤਾ ।