
ਜੋਧਾਂ- ਕਿਸਾਨ ਸਭਾ ਪੰਜਾਬ ਜਿਲਾ ਲੁਧਿਆਣਾ ਵੱਲੋਂ ਦਾਣਾ ਮੰਡੀ ਜੋਧਾਂ ਵਿਖੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਖੇਤੀਬਾੜੀ ਮੋਟਰਾਂ ਤੇ ਬਿੱਲ ਲਗਾਉਣ ਦੇ ਖਿਲਾਫ ,ਸਬਸਿਡੀਆਂ ਬੰਦ ਕਰਨ ਦੇ ਖਿਲਾਫ,ਕਿਸਾਨਾਂ ਦੇ ਸਿਰ ਚੜੇ ਪੂਰੇ ਕਰਜੇ ਦੀ ਮਾਫੀ ਲਈ, ਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਟ ਲਾਗੂ ਕਰਨ ਲਈ ,ਬੈਲ ਗੱਡੀਆਂ ਦੀਆਂ ਦੌੜਾਂ ਚਾਲੂ ਕਰਨ ਲਈ,ਕਿਸਾਨਾਂ ਦੀਆਂ ਜਿਨਸਾਂ ਦੇ ਲਾਹੇਬੰਦ ਭਾਅ ਲੈਣ ਲਈ ਤੇ ਹੋਰ ਕਿਸਾਨੀ ਮੰਗਾਂ ਲਈ ਦਾਣਾ ਮੰਡੀ ਜੋਧਾਂ ਵਿਖੇ ਜਮਹੂਰੀ ਕਿਸਾਨ ਸਭਾ ਦੇ ਬੈਨਰ ਹੇਠ ਜੱਟਾਂ ਵੱਲੋਂ ਰੋਹ ਭਰਪੂਰ ਪ੍ਰਦਰਸਨ ਕੀਤਾ ਗਿਆ ਅਤੇ ਸਰਕਾਰਾਂ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਜਿਸ ਵਿੱਚ ਜੋਧਾਂ ਇਲਾਕੇ ਦੇ ਪਿੰਡਾਂ ਮਨਸੂਰਾਂ, ਹਿਮਾਯੂੰਪੁਰਾ, ਸਹਿਜਾਦ, ਢੈਪਈ, ਖੰਡੂਰ, ਬੱਲੋਵਾਲ, ਚਮਿੰਡਾ, ਸਰਾਭਾ, ਆਸੀ, ਦੋਲੋ, ਜੱਸੋਵਾਲ, ਖੇੜੀ, ਬੀਲ੍ਹਾ ਆਦਿ ਪਿੰਡਾਂ ਦੇ ਚੌਣਵੇਂ ਕਿਸਾਨਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਤੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਜਨ: ਸਕੱਤਰ ਰਘੁਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ ਜਨ:ਸਕੱਤਰ ਆਰ.ਐਮ.ਪੀ ਜਿਲਾ ਲੁਧਿਆਣਾ,ਅਮਰਜੀਤ ਸਿੰਘ ਸਹਿਜਾਦ ਤਹਿਸੀਲ ਸਕੱਤਰ,ਪ੍ਰਧਾਨ ਅਵਤਾਰ ਸਿੰਘ ਬੱਲੋਵਾਲ,ਚਰਨਜੀਤ ਸਿੰਘ ਹਿਮਾਯੂੰਪੁਰਾ ਸੀਨੀਅਰ ਆਗੂ ਮਗਨਰੇਗਾ ਵਰਕਰ ਯੂਨੀਅਨ, ਹਰਨੇਕ ਸਿੰਘ ਗੁੱਜਰਵਾਲ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਜਿਲਾ ਲੁਧਿਆਣਾ,ਸਕਿੰਦਰ ਸਿੰਘ ਪ੍ਰਧਾਨ ਜਮਹੂਰੀ ਕਿਸਾਨ ਸਭਾ ਹਿਮਾਯੂੰਪੁਰਾ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਤੇ ਲੋਕ ਮਾਰੂ ਨੀਤੀਆਂ ਦੀ ਤਿੱਖੀ ਸਬਦਾਂ ਵਿਚ ਅਲੋਚਨਾ ਕਰਦਿਆ ਕਿਹਾ ਕਿ ਸਮੇ ਦੇ ਹਾਕਮਾਂ ਦੀਆਂ ਇੰਨ੍ਹਾਂ ਮਾਰੂ ਨੀਤੀਆਂ ਨੂੰ ਮੋੜਾ ਦੇਣ ਲਈ ਕਿਸਾਨਾਂ ਤੇ ਲੋਕਾਂ ਦੀ ਵਿਸ਼ਾਲ ਲਾਮਬੰਦੀ ਖੜੀ ਕੀਤੀ ਜਾਵੇਗੀ।ਇਸ ਮੋਕੇ ਤੇ ਵੱਖ-ਵੱਖ ਪਿੰਡਾਂ ਦੇ ਆਗੂਆਂ ਜਿਨ੍ਹਾਂ ‘ਚ ਮੇਜਰ ਸਿੰਘ,ਰਾਣਾ ਕਲਕੱਤਾ ਵਾਲਾ,ਬਲਜਿੰਦਰ ਸਿੰਘ,ਮਨਪ੍ਰੀਤ ਮੋਨੂੰ,ਕੇਵਲ ਸਿੰਘ,ਚਰਨਜੀਤ ਸਿੰਘ ਚਰਨਾ, ਹਰਦੇਵ ਸਿੰਘ,ਜੀਤ ਸਿੰਘ,ਰਜਿੰਦਰ ਸਿੰਘ ਰਾਜਾ, ਪੰਮਾ, ਭੁਪਿੰਦਰ ਸਿੰਘ(ਸਾਰੇ ਜੋਧਾਂ) ਚਰਨ ਸਿੰਘ ਕਾਲਖ,ਬਲਦੇਵ ਸਿੰਘ ਧੂਲਕੋਟ, ਇਕਬਾਲ ਸਿੰਘ ਢੈਪਈ, ਜਗਤਾਰ ਸਿੰਘ ਮੁੱਲਾਂਪੁਰ,ਭਜਨ ਸਿੰਘ ਬੜੂੰਦੀ,ਰਾਣਾ ਲਤਾਲਾ,ਅਜੀਤ ਸਿੰਘ ਸੀਲੋ , ਬਲਦੇਵ ਸਿੰਘ ਦੇਬੀ ਖੰਡੂਰ,ਪ੍ਰਧਾਨ ਬੂਟਾ ਸਿੰਘ,ਸਕੱਤਰ ਕੇਵਲ ਸਿੰਘ,ਸਵਰਨਜੀਤ ਸਿੰਘ,ਹਰਦੀਪ ਸਿੰਘ ਹੈਪੀ, ਜਿੰਦਰ ਸਿੰਘ,ਜਗਦੇਵ ਸਿੰਘ ਗੋਲੂ,ਜੱਸੀ ਅਵਤਾਰ ਸਿੰਘ,ਸੁੱਖੀ, ਹਰੀ ਸਿੰਘ, ਬਾਰੂ ਸਿੰਘ, ਕੇਸਰ ਸਿੰਘ(ਸਾਰੇ ਮਨਸੂਰਾਂ) ਜਗਦੇਵ ਸਿੰਘ ਸਕੱਤਰ,ਕੁਲਵਿੰਦਰ ਸਿੰਘ ਕਿੰਦਾ,ਪਿਆਰਾ ਸਿੰਘ ਨੰਬਰਦਾਰ,ਬਲਵਿੰਦਰ ਸਿੰਘ ਚਾਵਕ,ਸਵਰਨ ਸਿੰਘ,ਸੇਵਾ ਸਿੰਘ,ਸੁਖਦੇਵ ਸਿੰਘ,ਬਲਵਿੰਦਰ ਸਿੰਘ ,ਅਮਰਜੀਤ ਸਿੰਘ,(ਸਾਰੇ ਹਿਮਾਯੂੰਪੁਰਾ) ਮਨਮੋਹਨਜੀਤ ਸਿੰਘ,ਦਰਸਨ ਸਿੰਘ,ਹਰਬੰਸ ਸਿੰਘ (ਸਾਰੇ ਚਮਿੰਡਾ) ਨਾਜਰ ਸਿੰਘ ਨਛੱਤਰ ਸਿੰਘ,ਪ੍ਰਦੀਪ ਸਿੰਘ (ਸਾਰੇ ਬੱਲੋਵਾਲ) ਸਵਰਨ ਸਿੰਘ,ਰਣਜੀਤ ਸਿੰਘ, ਪਿਆਰਾ ਸਿੰਘ (ਸਾਰੇ ਆਸੀ) ਨਛੱਤਰ ਸਿੰਘ,ਰਾਮ ਆਸਰਾ ਬਲਜੀਤ ਸਿੰਘ, (ਸਾਰੇ ਸਰਾਭਾ) ਹਰਮੇਲ ਸਿੰਘ,ਜਸਪਾਲ ਸਿੰਘ ਆਦਿ ਨੇ ਵਿਸ਼ੇਸ਼ ਤੌਰਤੇ ਸਮੂਲੀਅਤ ਕੀਤੀ। ਪੰਮਾ ਗੁਜਰਵਾਲ ਨੇ ਇਨਕਲਾਬੀ ਗੀਤ ਪੇਸ਼ ਕਰਕੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ।