Now Reading
ਕੇਰਲਾ ਹੜ੍ਹ ਪੀੜਤਾਂ ਦੀ ਆਰਥਿਕ ਮਦਦ ਲਈ ਚੇਤਨਾ ਮਾਰਚ ਕੀਤਾ

ਕੇਰਲਾ ਹੜ੍ਹ ਪੀੜਤਾਂ ਦੀ ਆਰਥਿਕ ਮਦਦ ਲਈ ਚੇਤਨਾ ਮਾਰਚ ਕੀਤਾ

ਅਜਨਾਲਾ : ਅੱਜ ਅਜਨਾਲਾ ਦੇ ਬਜ਼ਾਰਾਂ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ‘ਚ ਪਾਰਟੀ ਕਾਰਕੁੰਨਾਂ, ਹਮਦਰਦਾਂ ਤੇ ਇਨਕਲਾਬੀ ਸੰਘਰਸ਼ੀਲ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਕੇਰਲਾ ਹੜ੍ਹ ਪੀੜਤਾਂ ਦੀ ਆਰਥਿਕ ਮਦਦ ਲਈ ਹੋਕਾ ਦੇਣ ਤੇ ਵਿੱਤੀ ਸਹਾਇਤਾ ਇਕੱਤਰ ਕਰਨ ਲਈ ਆਪਣੇ ਹੱਥਾਂ ‘ਚ ਮਾਟੋ ਤੇ ਬਕਸੇ ਫੜ੍ਹ ਕੇ ਚੇਤਨਾ ਮਾਰਚ ਕੀਤਾ | ਦੁਕਾਨਾਂ ਤੋਂ ਇਲਾਵਾ ਸ਼ਹਿਰ ਦੇ ਮੁੱਖ ਚੌਾਕ ‘ਚ ਆਉਣ ਜਾਣ ਵਾਲੇ ਰਾਹਗੀਰਾਂ ਕੋਲੋਂ ਪੈਸੇ ਇਕੱਠੇ ਕੀਤੇ | ਇਸ ਮੌਕੇ ਸੂਬਾ ਆਗੂ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੇਰਲਾ ਪ੍ਰਦੇਸ਼ ‘ਚ ਆਏ ਹੜ੍ਹ ਦੀ ਕੁਦਰਤੀ ਮਾਰ ਨੇ ਕੇਰਲਾ ਦੇ ਵਸਨੀਕਾਂ ਨੂੰ ਤੰਬੂਆਂ ‘ਚ ਰਹਿਣ ਤੇ ਗੁਰਬੱਤ ਵੱਲ ਧਕੇਲ ਦਿੱਤਾ ਹੈ | ਅਜਿਹੀ ਸੰਵੇਦਨਸ਼ੀਲ ਤੇ ਤਰਸਯੋਗ ਸਥਿਤੀ ਪੈਦਾ ਹੋਣ ਤੇ ਕੇਰਲਾ ਪ੍ਰਦੇਸ਼ ਦੇ ਲੋਕਾਂ ਦੇ ਦੁੱਖ ਵੰਡਾਉਣ ਲਈ ਸ਼ਾਮਲ ਹੋਣ ਲਈ ਇਲਾਕਾ ਨਿਵਾਸੀਆਂ ਵਲੋਂ ਵੱਧ ਤੋਂ ਵੱਧ ਆਰਥਿਕ ਮਦਦ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਇਕੱਠੀ ਹੋਣ ਵਾਲੀ ਆਰਥਿਕ ਮਦਦ ਨੂੰ ਆਰ. ਐਮ. ਪੀ. ਆਈ. ਦੀ ਕੌਮੀ ਲੀਡਰਸ਼ਿਪ ਯੋਗ ਪ੍ਰਬੰਧਾਂ ਰਾਹੀਂ ਹੜ੍ਹ ਪੀੜਤਾਂ ਨੂੰ ਪਹੁੰਚਾਵੇਗੀ | ਇਸ ਮੌਕੇ ਸੂਬਾ ਕਮੇਟੀ ਮੈਂਬਰ ਸੀਤਲ ਸਿੰਘ ਤਲਵੰਡੀ, ਤਹਿਸੀਲ ਸਕੱਤਰ ਕਾ: ਗੁਰਨਾਮ ਸਿੰਘ ਉਮਰਪੁਰਾ, ਨੌਜਵਾਨ ਆਗੂ ਸੁਰਜੀਤ ਸਿੰਘ ਦੁਧਰਾਏ, ਸਤਨਾਮ ਸਿੰਘ ਚੱਕ ਔਲ, ਸੁਰਜੀਤ ਸਿੰਾਘ ਭੂਰੇਗਿੱਲ, ਬਲਕਾਰ ਸਿੰਘ ਗੁੱਲਗੜ, ਹਰਜਿੰਦਰ ਸਿੰਘ ਸੋਹਲ, ਗੁਰਦੇਵ ਸਿੰਘ ਭਲਾ ਪਿੰਡ, ਰਵੀ ਉਮਰਪੁਰਾ, ਝੰਡਾ ਸਿੰਘ ਰਾਏਪੁਰ, ਤਰਸੇਮ ਸਿੰਘ ਕਾਮਲਪੁਰਾ, ਬਾਬਾ ਇੰਦਰਜੀਤ ਸਿੰਘ ਡੱਬਰ ਆਦਿ ਮੌਜੂਦ ਸਨ |

Scroll To Top