ਭਿੱਖੀਵਿੰਡ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵਰਕਰਾਂ ਵਲੋਂ ਗੁਰਦੇਵ ਸਿੰਘ ਮਨਿਹਾਲਾ ਅਤੇ ਜਰਨੈਲ ਸਿੰਘ ਦਿਆਲਪੁਰਾ ਦੀ ਅਗਵਾਈ ਵਿਚ ਕੇਂਦਰ ਅਤੇ ਰਾਜ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਤੋਂ ਪਹਿਲਾਂ ਅੱਡੇ ਤੋਂ ਲੈ ਕੇ ਸਾਰੇ ਬਜ਼ਾਰ ਵਿਚ ਮਾਰਚ ਕਰਦਿਆਂ ਨਾਅਰੇ ਲਗਾਉਂਦੇ ਹੋਏ ਮੰਗ ਕੀਤੀ ਗਈ ਕਿ ਤੇਲ ਦੀਆਂ ਕੀਮਤਾਂ ਵਿਚ ਵਾਧਾ ਵਾਪਿਸ ਲਿਆ ਜਾਵੇ।