ਕੇਂਦਰੀ ਬਜਟ ਦੇ ਵਿਰੋਧ ਕਰਦਿਆਂ ਪੁਤਲਾ ਸਾੜਿਆ

ਫਿਲੌਰ- ਅੱਜ ਆਰਐੱਮਪੀਆਈ ਵੱਲੋਂ ਕੇਂਦਰੀ ਬਜਟ ਦੇ ਵਿਰੋਧ ਕਰਨ ਲਈ ਪਿੰਡ ਮੁਠੱਡਾ ਖੁਰਦ ਦੇ ਚੌਂਕ \’ਚ ਪੁਤਲਾ ਸਾੜਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ, ਜ਼ਿਲ੍ਹਾ ਕਮੇਟੀ ਮੈਂਬਰ ਮੇਜਰ ਫਿਲੌਰ, ਸਰਬਜੀਤ ਗਿੱਲ, ਜਰਨੈਲ ਫਿਲੌਰ ਆਦਿ ਨੇ ਕੀਤੀ। ਇਕੱਤਰ ਹੋਏ ਕਾਰਕੁਨਾਂ ਨੇ ਕੇਂਦਰੀ ਬਜਟ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।