Now Reading
ਕਿਸਾਨਾਂ ਦੇ ਵਫ਼ਦ ਨੇ ਐਸ.ਡੀ.ਐਮ. ਅਜਨਾਲਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ

ਕਿਸਾਨਾਂ ਦੇ ਵਫ਼ਦ ਨੇ ਐਸ.ਡੀ.ਐਮ. ਅਜਨਾਲਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ

ਅਜਨਾਲਾ : ਇਥੇ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ‘ਚ ਤਹਿਸੀਲ ਕੰਪਲੈਕਸ ‘ਚ ਰੋਸ ਮਾਰਚ ਕਰਨ ਉਪਰੰਤ ਸਰਹੱਦੀ ਤੇ ਦਰਿਆ ਰਾਵੀ ਨੇੜਲੇ ਕਿਸਾਨਾਂ ਤੇ ਅਧਾਰਿਤ ਪ੍ਰਭਾਵਸ਼ਾਲੀ ਵਫ਼ਦ ਨੇ ਐਸ.ਡੀ.ਐਮ. ਅਜਨਾਲਾ ਡਾ: ਰਜਤ ਓਬਰਾਏ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ, ਜਿਸ ‘ਚ ਮੰਡੀਆਂ ‘ਚ ਝੋਨੇ ਤੇ ਬਾਸਮਤੀ ਦੀ ਪ੍ਰਾਈਵੇਟ ਖਰੀਦਦਾਰਾਾ, ਸ਼ੈਲਰ ਮਾਲਿਕਾਂ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵਲੋਂ ਕੀਤੀ ਜਾ ਰਹੀ ਕਥਿਤ ਤੌਰ ‘ਤੇ ਲੁਟ ਖਸੁੱਟ ਦਾ ਮਾਮਲਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ ਤੇ ਕਿਹਾ ਗਿਆ ਕਿ ਸਰਕਾਰੀ ਖ਼ਰੀਦ ‘ਚ 17 ਫੀਸਦੀ ਨਮੀ ਤੇ ਖ਼ਰਾਬ ਦਾਣਿਆਂ ਦੀ ਸ਼ਰਤ ਹਟਾਈ ਜਾਵੇ| ਵਫ਼ਦ ਨੂੰ ਡਾ: ਓਬਰਾਏ ਨੇ ਭਰੋਸਾ ਦਿੱਤਾ ਕਿ ਮੰਡੀਆਂ ‘ਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ| ਇਸ ਮੌਕੇ ਸੂਬਾ ਆਗੂ ਸ਼ੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਸੁੱਚਾ ਸਿੰਘ ਘੋਗਾ, ਹਰਜਿੰਦਰ ਸਿੰਘ ਸੋਹਲ, ਸੁਰਜੀਤ ਸਿੰਘ ਭੂਰੇਗਿੱਲ, ਜੱਗਾ ਸਿੰਘ ਡੱਲਾ, ਗੁਰਪਾਲ ਸਿੰਘ ਸੈਦਪੁਰ, ਆਦਿ ਮੌਜੂਦ ਸਨ|


 

Scroll To Top