Now Reading
ਕਾਮਰੇਡ ਦਰਸ਼ਨ ਸਿੰਘ ਝਬਾਲ ਅਤੇ ਸਾਥੀਆਂ ਦੀ ਬਰਸੀ ਮਨਾਈ

ਕਾਮਰੇਡ ਦਰਸ਼ਨ ਸਿੰਘ ਝਬਾਲ ਅਤੇ ਸਾਥੀਆਂ ਦੀ ਬਰਸੀ ਮਨਾਈ

ਝਬਾਲ – ਉੱਘੇ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਮਰਹੂਮ ਕਾਮਰੇਡ ਦਰਸ਼ਨ ਸਿੰਘ ਝਬਾਲ ਤੇ ਦੇਸ਼ ਭਗਤ ਤਰਲੋਚਨ ਸਿੰਘ, ਕਾਮਰੇਡ ਕੁੰਦਨ ਸਿੰਘ ਰਸੂਲਪੁਰ ਤੇ ਗੁਰਬਖ਼ਸ਼ ਸਿੰਘ ਠੱਠਾ ਦੀ ਬਰਸੀ ਭਾਰਤੀ ਕਮਿਊਨਿਸਟ ਮਾਰਕਸਵਾਦੀ ਪਾਰਟੀ ਵਲੋਂ ਝਬਾਲ ਵਿਖੇ ਮਨਾਈ ਗਈ | ਇਸ ਮੌਕੇ ਸਾਥੀ ਜਸਪਾਲ ਸਿੰਘ ਝਬਾਲ, ਕਾਮਰੇਡ ਹਰਦੀਪ ਸਿੰਘ ਰਸੂਲਪੁਰ ਅਤੇ ਕਾਮਰੇਡ ਬਲਬੀਰ ਸੂਦ ਦੀ ਦੇਖ ਰੇਖ ਹੇਠ ਸਿਆਸੀ ਕਾਨਫਰੰਸ ਵੀ ਕੀਤੀ ਗਈ | ਇਸ ਮੌਕੇ ਭਾਰਤੀ ਕਮਿਊਨਿਸਟ ਮਾਰਕਸਵਾਦੀ ਪਾਰਟੀ ਦੇ ਕੌਮੀ ਜਨ: ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਉੱਘੇ ਦੇਸ਼ ਭਗਤਾਂ ਨੇ ਦੇਸ਼ ਦੀ ਅਜ਼ਾਦੀ ਲਈ ਜਿਥੋਂ ਮਹਾਨ ਕੁਰਬਾਨੀਆਂ ਕੀਤੀਆਂ ਉਥੇ ਕਿਰਤੀ ਤੇ ਕਿਸਾਨਾਂ ਨੂੰ ਬਰਾਬਰਤਾ ਵਾਲਾ ਸਮਾਜ ਸਿਰਜਨ ਦੇ ਕੰਮ ਵਿਚ ਵੀ ਅਹਿਮ ਰੋਲ ਨਿਭਾਇਆ | ਉਨ੍ਹਾਂ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਦਾ ਵਿਕਾਸ ਮਾਡਲ ਮਜ਼ਦੂਰਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਭੁੱਖ ਨੰਗ, ਕਰਜ਼ੇ ਤੇ ਖੁਦਕੁਸ਼ੀਆਂ ਤੋਂ ਬਿਨਾਂ ਕੁਝ ਨਹੀਂ ਦਿੰਦਾ | ਉਨ੍ਹਾਂ ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਨਿਰਾਸ਼ਾ ਜਨਕ ਕਰਾਰ ਦਿੰਦਿਆਂ ਕਿਹਾ ਕਿ ਬਿਨਾਂ ਫੰਡਾਂ ਦੀ ਕੋਈ ਵਿਵਸਥਾ ਕੀਤਿਆਂ ਜਿਣਸਾਂ ਦੇ ਭਾਅ ਡੇਢ ਗੁਣਾਂ ਕਰਨ ਤੇ ਗ਼ਰੀਬ ਲੋਕਾਂ ਲਈ ਸਿਹਤ ਸਹੂਲਤਾਂ ਦੇ ਜੁਮਲੇ ਛੱਡੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਥਾਂ ਫਿਰਕੂ ਆਧਾਰ ‘ਤੇ ਲੋਕਾਂ ਨੂੰ ਵੰਡ ਰਹੀ ਹੈ | ਹਰ ਰੋਜ਼ ਘੱਟ ਗਿਣਤੀਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚਲੀ ਕੈਪਟਨ ਸਰਕਾਰ ਵੀ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਆਪਣੇ ਵਾਅਦੇ ਪੂਰੇ ਕਰਨ ਦੀ ਥਾਂ ਕਾਲੇ ਕਾਨੂੰਨ ਤੇ ਗੁੰਡਾ ਟੈਕਸ ਲੋਕਾਂ ਉਪਰ ਠੋਸ ਰਹੀ ਹੈ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਚਮਨ ਲਾਲ ਦਰਾਜ ਕੇ, ਮੰਗਲ ਸਿੰਘ ਟਾਡਾ, ਮੁਖਤਾਰ ਸਿੰਘ ਮੱਲਾ, ਬਲਦੇਵ ਸਿੰਘ ਪੰਡੋਰੀ, ਦਲਜੀਤ ਸਿੰਘ, ਅਰਸਾਲ ਸਿੰਘ ਆਸਲ, ਜਸਬੀਰ ਸਿੰਘ ਗੰਡੀਵਿੰਡ, ਡਾ: ਅਜੈਬ ਸਿੰਘ ਜਹਾਂਗੀਰ, ਦਾਰਾ ਸਿੰਘ, ਲੱਖਾ ਸਿੰਘ ਮੰਨਣ, ਜਸਬੀਰ ਕੌਰ, ਹਰਭਜਨ ਸਿੰਘ ਪੱਟੀ, ਕਰਮ ਸਿੰਘ, ਜਰਨੈਲ ਸਿੰਘ ਰਸੂਲਪੁਰ, ਜੋਗਿੰਦਰ ਸਿੰਘ ਮਾਣੋਚਾਹਲ, ਮਨਜੀਤ ਸਿੰਘ, ਪ੍ਰਗਟ ਸਿੰਘ ਜਾਮਾਰਾਏ ਨੇ ਵਿਛੜੇ ਕਮਿਨਿਊਸਟ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |

Scroll To Top