Now Reading
ਐੱਸ.ਐੱਸ.ਪੀ. ਦੇ ਦਫ਼ਤਰ ਵੱਲ ਮਾਰਚ 22 ਨੂੰ

ਐੱਸ.ਐੱਸ.ਪੀ. ਦੇ ਦਫ਼ਤਰ ਵੱਲ ਮਾਰਚ 22 ਨੂੰ

ਪਠਾਨਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪਠਾਨਕੋਟ ਦੇ ਸੈਕਟਰੀ ਕਾਮਰੇਡ ਸ਼ਿਵ ਕੁਮਾਰ ਨੇ ਪਠਾਨਕੋਟ ਵਿਖੇ ਇਕ ਮੀਟਿੰਗ ਦੌਰਾਨ ਦੱਸਿਆ ਕਿ ਪਿਛਲੇ ਦਿਨੀਂ ਜੋਗੋਵਾਲ ਜੱਟਾਂ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਧਾਰੀਵਾਲ ‘ਚ ਪੈਂਦੇ ਪਿੰਡ ਵਿਚ ਵਾਪਰੀ ਮੰਦਭਾਗੀ ਘਟਨਾ, ਜਿਸ ਵਿਚ 7 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਉਪਰੰਤ ਕਤਲ ਕੀਤਾ ਗਿਆ ਸੀ, ਦੇ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਤੇ ਸੀ.ਬੀ.ਆਈ. ਦੀ ਨਿਰਪੱਖ ਜਾਂਚ ਕਰਵਾਉਣ ਵਾਸਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਡੀ ਗਿਣਤੀ ਵਿਚ 22 ਅਗਸਤ ਨੂੰ 11 ਵਜੇ ਸੁੱਕੇ ਤਲਾਅ ਇਕੱਠੇ ਹੋ ਕੇ ਐੱਸ.ਐੱਸ.ਪੀ. ਦੇ ਦਫ਼ਤਰ ਵੱਲ ਮਾਰਚ ਕਰਨਗੇ ਅਤੇ ਰੋਸ ਧਰਨਾ ਦੇਣਗੇ | ਸੈਕਟਰੀ ਕਾਮਰੇਡ ਸ਼ਿਵ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਵੱਡੀ ਗਿਣਤੀ ਵਿਚ 22 ਅਗਸਤ ਨੂੰ ਸੁੱਕੇ ਤਲਾਅ ਗੁਰਦਾਸਪੁਰ ਪਹੁੰਚ ਕੇ ਆਪਣਾ ਰੋਸ ਪ੍ਰਗਟ ਕਰੀਏ | ਇਸ ਮੌਕੇ ਸੁਭਾਸ਼ ਸ਼ਰਮਾ, ਮਾ: ਪ੍ਰੇਮ ਸਾਗਰ, ਅਜੀਤ ਗੰਦਲਾ ਲਾਹੜੀ, ਤਿਲਕ ਰਾਜ ਸੈਣੀ, ਬਿਲਾਸ ਠਾਕੁਰ, ਹਰਜਿੰਦਰ ਸਿੰਘ ਬਿੱਟੂ, ਸੋਹਨ ਲਾਲ, ਦੇਵਰਾਜ ਆਦਿ ਹਾਜ਼ਰ ਸਨ |

Scroll To Top