ਕਪੂਰਥਲਾ : ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਮੰਡ/ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡ ਖਾਨਗਾਹ ਦੇ ਕਿਸਾਨਾ ਨੂੰ ਜਮੀਨ ਤੋਂ ਉਜਾੜਨ ਦੀਆ ਧਮਕੀਆ ਵਿਰੁੱਧ ਏ ਡੀ ਸੀ ਵਿਕਾਸ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ ।ਇਸਦੀ ਅਗਵਾਈ ਮਹਿੰਦਰ ਸਿੰਘ ਅਲਾਉਦੀਪੁਰ,ਨਰਿੰਦਰ ਸਿੰਘ,ਸਰਜੀਤ ਸਿੰਘ,ਗਰਿੰਦਰ ਸਿੰਘ,ਕਮਲਜੀਤ ਕੌਰ,ਹਰਵਿੰਦਰ ਕੌਰ,ਸਰਬਜੀਤ ਕੌਰ ਆਦਿ ਆਗੂਆ ਨੇ ਕੀਤੀ।
ਲੋਕਾ ਦੇ ਭਰਵੇ ਇਕੱਠ ਨੂੰ ਸਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਨਿਰਪਾਲ ਸਿੰਘ ਜੌਣੇਕੇ ਨੇ ਕਿਹਾ ਜਮੀਨ ਦੇ ਮਾਲਕ ਕਿਸਾਨ 1947 ਵਿੱਚ ਪਾਕਿਸਤਾਨ ਤੋਂ ਉਜੜ ਕੇ ਆਏ ਸਨ।ਉਹਨਾ ਸਖਤ ਮੇਹਨਤ ਕਰਕੇ ਕੱਲਰ ਮਾਰੀਆ ਜਮੀਨਾ ਨੂੰ ਵਾਹੀਯੋਗ ਬਣਾਇਆ। ਇਸ ਉਪਰ ਉਹ ਅੱਜ ਤੱਕ ਕਾਬਜ ਹਨ ।ਇਸ ਜਮੀਨ ਦੀ ਇੰਤਕਾਲ ਅਤੇ ਗਿਰਦਾਵਰੀਆ ਉਹਨਾ ਦੇ ਨਾਮ ਹਨ। ਸਿਆਸੀ ਦਖਲ ਕਰਕੇ ਧੱਕੇ ਨਾਲ ਪੁਲਿਸ ਸਬੰਧਤ ਕਿਸਾਨਾ ਨੂੰ ਖੇਤੀ ਕਰਨ ਤੋ ਰੋਕ ਰਹੀ ਹੈ।ਰੋਕਣ ਦਾ ਕਾਰਨ ਪੁੱਛਣ ਤੇ ਕੋਈ ਵੀ ਤਰਕਸੰਗਤ ਜਵਾਬ ਪੁਲਿਸ ਅਧਿਕਾਰੀ ਨਹੀ ਦਿੰਦੇ ਅਤੇਨਾ ਹੀ ਕੋਈ ਅਦਾਲਤੀ ਹੁਕਮ ਦਖਾਉਦੇ ਹਨ।ਉਹਨਾ ਕਿਹਾ ਕੇ ਪੁਲਿਸ ਅਤੇ ਸਬੰਧਤ ਅਧਿਕਾਰੀਆ ਦੀ ਧੱਕੇਸਾਹੀ ਨੂੰ ਬਰਦਾਸਤ ਨਹੀ ਕੀਤਾ ਜਾਵੇਗਾ।ਏ ਡੀ ਸੀ ਵਿਕਾਸ ਮੈਡਮ ਰਣਜੀਤ ਕੋਰ ਨੇ ਕਿਸਾਨ ਆਗੂਆ ਦੇ ਵਫਦ ਨੂੰ ਲਿਖਤੀ ਸਕਾਇਤ ਅਤੇ ਹਾਈਕੋਰਟ ਦੇ ਆਰਡਰ ਦੇਣ ਲਈ ਕਿਹਾ ਅਤੇ ਪੜਤਾਲ ਕਰਕੇ ਇਨਸਾਫ ਦਾ ਭਰੋਸਾ ਦਿੱਤਾ।ਕਿਸਾਨ ਆਗੂਆ ਚਿਤਾਵਨੀ ਦਿੰਦਿਆ ਕਿਹਾ ਕੇ ਜੇ ਨਜਾਇਜ ਦਖਲ ਅੰਦਾਜੀ ਬੰਦ ਨਾ ਹੋਈ ਤਾ ਜਥੇਬੰਦੀਆ ਸੰਘਰਸ਼ ਨੂੰ ਪੰਜਾਬ ਪੱਧਰ ਤੇ ਲੜਨਗੀਆ ਜਿਸ ਦੀ ਜੁਮੇਵਾਰੀ ਸਬੰਧਤ ਅਧਿਕਾਰੀਆ ਦੀ ਹੋਵੇਗੀ।