Now Reading
ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਕਨਵੈਨਸ਼ਨ ਆਯੋਿਜਤ

ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਕਨਵੈਨਸ਼ਨ ਆਯੋਿਜਤ

ਹੁਸ਼ਿਆਰਪੁਰ- ਮੁਲਾਜ਼ਮ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਹਰਪਾਲ ਕੌਰ ਅਤੇ ਪ.ਸ.ਸ.ਫ ਦੇ ਜ਼ਿਲ੍ਹਾ ਪ੍ਰਧਾਨ ਰਾਮ ਜੀ ਦਾਸ ਚੌਹਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਹੋਈ ਇਸ ’ਚ ਜ਼ਿਲ੍ਹੇ ਭਰ ਤੋਂ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਸਤੀਸ਼ ਰਾਣਾ ਨੇ ਕਿਹਾ ਕਿ ਹਰੇਕ ਅਦਾਰੇ ਅੰਦਰ ਮਹਿਲਾ ਕਰਮਚਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਹੱਲ ਕਰਵਾਉਣ ਲਈ ਮਹਿਲਾਵਾਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮਹਿਲਾ ਕਰਮਚਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਠੋਸ ਨੀਤੀਆਂ ਬਣਾਈਆਂ ਜਾਣ ਤਾਂ ਕਾਫੀ ਹੱਦ ਤਕ ਇਨ੍ਹਾਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਬੰਦ ਹੋ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜ਼ਿਲਾ ਪੱਧਰ ’ਤੇ ਕਮੇਟੀਆਂ ਗਠਿਤ ਕਰਕੇ ਜਨਤਕ ਕੀਤੀਆਂ ਜਾਣ, ਕੌਮਾਂਤਰੀ ਮਹਿਲਾ ਦਿਵਸ, ਰੱਖੜੀ ਅਤੇ ਲੋਹੜੀ ਦੀ ਛੁੱਟੀ ਕੀਤੀ ਜਾਵੇ, ਮਿਡ ਡੇ ਮੀਲ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ’ਚ ਲਿਆਂਦਾ ਜਾਵੇ ਅਤੇ ਲੜਕੀਆਂ ਦੀ ਹਰ ਪੱਧਰ ਦੀ ਪੜ੍ਹਾਈ ਨੂੰ ਮੁਫ਼ਤ ਕੀਤਾ ਜਾਵੇ। ਇਸ ਦੌਰਾਨ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਜ਼ਿਲ੍ਹਾ ਇਕਾਈ ਦੀ ਚੋਣ ਵੀ ਕੀਤੀ ਗਈ, ਜਿਸ ’ਚ ਹਰਪਾਲ ਕੌਰ ਨੂੰ ਪ੍ਰਧਾਨ, ਕਮਲਜੀਤ ਕੌਰ ਅਤੇ ਮੀਨਾ ਰਾਣੀ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਕੌਰ, ਰਸ਼ਪਾਲ ਕੌਰ ਅਤੇ ਪਰਮਜੀਤ ਕੌਰ ਨੂੰ ਮੀਤ ਪ੍ਰਧਾਨ, ਹਰਨਿੰਦਰ ਕੌਰ ਨੂੰ ਜਨਰਲ ਸਕੱਤਰ, ਕੁਲਦੀਪ ਕੌਰ, ਨੀਲਮ ਰਾਣੀ ਅਤੇ ਰੂਬੀ ਬਾਲਾ ਨੂੰ ਸਹਾਇਕ ਸਕੱਤਰ, ਮੀਨਾ ਦਿਵੇਦੀ ਨੂੰ ਵਿੱਤ ਸਕੱਤਰ, ਕਿਰਨ ਅਗਨੀਹੋਤਰੀ, ਨਿਰਮਲਾ ਦੇਵੀ ਅਤੇ ਮਨਵੀਰ ਕੌਰ ਨੂੰ ਜਥੇਬੰਦਕ ਸਕੱਤਰ ਅਤੇ ਸ਼ਰਮੀਲਾ ਰਾਣੀ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।

Scroll To Top