
ਜੋਧਾਂ (ਲੁਧਿਆਣਾ) – ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਨਿਆਂਪਾਲਿਕਾ ਦੀ ਆਜਾਦੀ ਰਾਖੀ ਦੀ ਮੰਗ ਨੂੰ ਲੈ ਕੇ ਆਈ ਪ੍ਰਤੀਕਿਰਿਆ ਦੇ ਹੱਕ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਮਨਰੇਗਾ ਵਰਕਰਜ ਯੂਨੀਅਨ ਪੰਜਾਬ, ਲਾਲ ਝੰਡਾ ਮਿੰਨੀ ਹਾਈਡਲ ਪਲਾਟ ਵਰਕਰਜ਼ ਯੂਨੀਅਨ ਪੰਜਾਬ, ਟੈਪੂ ਸਟੈਡ ਯੂਨੀਅਨ ਜੋਧਾਂ, ਟੈਕਸੀ ਸਟੈਡ ਯੂਨੀਅਨ ਜੋਧਾਂ ਦੇ ਆਗੂਆਂ ਨੇ ਜੋਧਾਂ ਬਜ਼ਾਰ ‘ਚ ਮੀਟਿੰਗ ਕਰਕੇ ਚਾਰ ਜੱਜਾਂ ਵੱਲੋਂ ਲਏ ਗਏ ਦਲੇਰਾਨਾ ਫੈਸਲੇ ਦੀ ਸਲਾਘਾ ਕਰਦਿਆ ਉਹਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਰਘਬੀਰ ਸਿੰਘ ਬੈਨੀਪਾਲ, ਤਹਿਸੀਲ ਲੁਧਿਆਣਾ ਦੇ ਸਕੱਤਰ ਅਮਰਜੀਤ ਸਿੰਘ ਸ਼ਹਿਜਾਦ, ਤਹਿਸੀਲ ਪਾਇਲ ਦੇ ਸਕੱਤਰ ਚਰਨਜੀਤ ਸਿੰਘ ਹਿਮਾਯੂਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਗੁੱਜਰਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਗਰੇਵਾਲ ਜੋਧਾਂ ਨੇ ਕਿਹਾ ਕਿ ਚਾਰ ਜੱਜਾਂ ਨੇ ਦੇਸ਼ ਦੀ ਸਰਬ ਉੱਚ ਅਦਾਲਤ ਜਿਸ ਨੂੰ ਕਿ ਨਿਆਂਪਾਲਿਕਾ ਦਾ ਆਖਰੀ ਅੰਗ ਮੰਨਿਆ ਜਾ ਰਿਹਾ ਹੈ ਉਸ ਦੇ ਚਾਰ ਮਾਨਯੋਗ ਜੱਜਾਂ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਦੇਸ਼ ਦੀ ਨਿਆਂਪ੍ਰਣਾਲੀ ਵਿਚ ਕਿਵੇਂ ਫਿਰਕੂ ਤੇ ਫਾਂਸੀਵਾਦੀ ਤਾਕਤਾਂ ਦਖਲ ਅੰਦਾਜੀ ਕਰ ਰਹੀਆਂ ਹਨ ਜਿਸ ਨਾਲ ਦੇਸ਼ ਦੀ ਲੋਕਤੰਤਰ ਪ੍ਰਣਾਲੀ ਖਤਰੇ ‘ਚ ਪੈ ਚੁੱਕੀ ਹੈ। ਰੋਹ ‘ਚ ਆਏ ਵੱਖ ਵੱਖ ਇਨਕਲਾਬੀ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਜਸਟਿਸ ਲੋਇਆ ਦੇ ਕਤਲ ਲਈ ਜਿੰਮੇਵਾਰ ਅਮਿਤ ਸ਼ਾਹ ਨੂੰ ਤਰੁੰਤ ਗ੍ਰਿਫਤਾਰ ਕਰਨ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਅਸਤੀਫੇ ਦੀ ਵੀ ਮੰਗ ਕੀਤੀ। ਇਸ ਮੀਟਿੰਗ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਅਮਰੀਕ ਸਿੰਘ ਮੀਕਾ ਜੋਧਾਂ, ਸੁਖਵਿੰਦਰ ਸਿੰਘ ਕਾਕਾ ਮਨਸੂਰਾਂ, ਰਾਣਾ ਲਤਾਲਾ, ਬਿੱਲਾ ਜੋਧਾਂ, ਬਿੰਦਰ ਛੋਕਰਾਂ, ਜਮਹੂਰੀ ਕਿਸਾਨ ਸਭਾ ਦੇ ਆਗੂਆਂ ਕੁਲਵੰਤ ਮੋਹੀ, ਲਖਬੀਰ ਸਿੰਘ ਨਿੱਕੀ ਜੋਧਾਂ, ਟੈਕਸੀ ਯੂਨੀਅਨ ਦੇ ਆਗੂਆਂ ਜਗਰੂਪ ਸਿੰਘ ਰੂਪ ਜੋਧਾਂ, ਬੂਟਾ ਸਿੰਘ ਸਰਾਭਾ, ਅਜਮੇਰ ਸਿੰਘ ਖੰਡੂਰ, ਹਰਵਿੰਦਰ ਸਿੰਘ ਢੈਪਈ, ਹਰਜੀਤ ਸਿੰਘ ਜੋਧਾਂ, ਮਜਦੂਰ ਆਗੂਆਂ ਅਮਰਜੀਤ ਸਿੰਘ ਹਿਮਾਯੂਪੁਰਾ, ਦਲਬਾਰਾ ਸਿੰਘ ਰਤਨ, ਜੀਤ ਸਿੰਘ ਜੋਧਾਂ, ਨਛੱਤਰ ਸਿੰਘ ਪਰਜਾਪਤ ਜੋਧਾਂ ਸਮੂਲੀਅਤ ਕਰਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ।