Now Reading
ਆਨ ਲਾਈਨ ਦੇ ਨਾਲ-ਨਾਲ ਆਫ ਲਾਈਨ ਸਿਸਟਿਮ ਤੁਰੰਤ ਲਾਗੂ ਕੀਤਾ ਜਾਵੇ: ਕਾਮਰੇਡ ਨੱਥਾ ਸਿੰਘ

ਆਨ ਲਾਈਨ ਦੇ ਨਾਲ-ਨਾਲ ਆਫ ਲਾਈਨ ਸਿਸਟਿਮ ਤੁਰੰਤ ਲਾਗੂ ਕੀਤਾ ਜਾਵੇ: ਕਾਮਰੇਡ ਨੱਥਾ ਸਿੰਘ

ਬਟਾਲਾ- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਸੀ.ਟੀ.ਯੂ. ਪੰਜਾਬ ਦੇ ਝੰਡੇ ਹੇਠ ਸਰਕਲ ਬਟਾਲਾ ਦੇ ਘੇਰੇ ਵਿਚ ਆਉਂਦੇ ਵੱਖ-ਵੱਖ ਪਿੰਡਾਂ-ਕਸਬਿਆਂ ਅਤੇ ਸ਼ਹਿਰ ਬਟਾਲਾ ਤੋਂ ਭਾਰੀ ਬਾਰਿਸ਼਼ ਦੇ ਬਾਵਜੂਦ ਵੱਡੀ ਗਿਣਤੀ ਵਿਚ ਆਏ ਮਜ਼ਦੂਰਾਂ ਨੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਨਾਗੀ, ਮੀਤ-ਪ੍ਰਧਾਨ ਸਤਨਾਮ ਸਿੰਘ ਦਕੋਹਾ, ਜਾਇਟ ਸਕੱਤਰ ਸਤਨਾਮ ਸਿੰਘ ਬਟਾਲਾ, ਨਿਰਮਲ ਸਿੰਘ ਪਾਰੋਵਾਲ ਦੀ ਸਾਂਝੀ ਪ੍ਰਧਾਨਗੀ ਹੇਠ ਆਨ-ਲਾਈਨ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ਼ ਰੈਲੀ ਅਤੇ ਪ੍ਰਦਰਸ਼ਨ਼ ਕਰਨ ਉਪਰੰਤ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ “ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਚੰਡੀਗੜ੍ਹ” ਦੇ ਨਾਮ ਮੰਗ ਪੱਤਰ ਦਿਤਾ। ਨਿਰਮਾਣ ਮਜ਼ਦੂਰਾਂ ਦੇ ਵਿਸ਼ਲ ਇੱਕਠ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ ਟਰੇਡ ਯੂਨੀਅਨ (ਸੀ.ਟੀ.ਯੂ.) ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਗਸਤ 2017 ਨੂੰ ਲੇਬਰ ਵਿਭਾਗ ਨੂੰ ਨਿਰਮਾਣ ਮਜ਼ਦੂਰਾਂ ਦਾ ਸਾਰਾ ਕੰਮ ਆਨ-ਲਾਈਨ ਕਰਨ ਦੇ ਹੁਕਮ ਜਾਰੀ ਕਰ ਦਿਤੇ ਸਨ। ਜਿਸ ਕਾਰਨ ਨਿਰਮਾਣ ਮਜ਼ਦੂਰਾਂ ਦੀ ਨਵੀ ਰਜਿਸ਼ਟ੍ਰੇਸ਼ਨ, ਨਵੀਨੀਕਰਨ ਅਤੇ ਲਾਭ ਸਕੀਮਾਂ ਸਬੰਧੀ ਫਾਰਮ ਭਰਨ ਦਾ ਲਗਭਗ ਠੱਪ ਹੋ ਕੇ ਕੇਵਲ ਮਾਤਰ 10 ਪ੍ਰਤੀਸ਼ਤ ਕੰਮ ਹੀ ਹੋਇਆ ਹੈ। ਸਰਕਾਰ ਦਾ ਆਨ-ਆਲੀਨ ਦਾ ਕੰਮ ਫੇਲ ਸਾਬਿਤ ਹੋਇਆ ਹੈ। ਸਾਲ 2017 ਵਿਚ ਨਿਰਮਾਣ ਮਜ਼ਦੂਰਾਂ ਨੂੰ ਬਟਾਲਾ ਸਰਕਲ ਦੇ ਲੇਬਰ ਅਫ਼ਸਰ ਦੇ ਦਫ਼ਤਰ ਸਮੇਤ ਪੰਜਾਬ ਦੇ ਸਾਰੇ 23 ਸਰਕਲਾਂ ਅੰਦਰ ਸਿਬਏ ਗੇੜਿਆਂ ਅਤੇ ਲਾਰਿਆਂ ਦੇ ਕੁੱਝ ਪੱਲੇ ਨਹੀ ਪਿਆ। ਇਸੇ ਕਰਕੇ ਪੰਜਾਬ ਦੇ ਸਾਰੇ ਸਰਕਲਾਂ ਅੰਦਰ ਅੱਜ 23 ਜਨਵਰੀ ਤੋਂ 25 ਜਨਵਰੀ ਤਕ ਵਿਸ਼ਾਲ ਧਰਨੇ ਦਿਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਪਹਿਲੇ ਸਾਲ ਦੀ ਕਾਰੁਜਗਾਰੀ ਨੇ ਮਜ਼ਦੂਰ ਨੂੰ ਕੁੱਝ ਦੇਣ ਦੀ ਬਜਾਏ ਪਹਿਲਾਂ ਮਿਲਦੀਆਂ ਸਹੂਲਤਾਂ ਤੋਂ ਵੀ ਵਾਝਿਆਂ ਮਜ਼ਦੂਰ ਵਿਰੋਧੀ ਹੋਣਾ ਸਾਬਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਂਗ ਹੀ ਜੁੁਮਲੇਬਾਜ ਸਰਕਾਰ ਸਾਬਿਤ ਹੋ ਰਹੀ ਹੈ। ਉਹਨਾਂ ਚਿਤਾਵਨੀ ਭਰੇ ਲਹਿਜੇ ਵਿਚ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਪੰਜਾਬ ਦੇ ਲੱਖਾਂ ਨਿਰਮਾਣ ਮਜ਼ਦੂਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਆਨ-ਲਾਈਨ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਤੁਰੰਤ ਜਾਰੀ ਨਾ ਕੀਤਾ ਤਾਂ ਆਉਂਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿਖਾ ਕੀਤਾ ਜਾਵੇਗਾ। ਨਿਰਮਾਣ ਮਜ਼ਦੂਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਜਾਇੰਟ ਸਕੱਤਰ ਕਾਮਰੇਡ ਰਘੁਬੀਰ ਸਿੰਘ ਪਾਕੀਵਾ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਜਸਵੰਤ ਸਿੰਘ ਬੁੱਟਰ ਨੇ ਮਜ਼ਦੂਰਾਂ ਦੀਆਂ ਮੰਗਾਂ ਦੀ ਹਿਮਾਇਤ ਕਰਦੇ ਹੋਏ ਆਉਂਣ ਵਾਲੇ ਸਮੇਂ ‘ਚ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਕੀਤੇ ਜਾਣ ਵਾਲੇ ਹਰ ਸੰਘਰਸ਼ ਦੇ ਸਹਿਯੋਗ ਦਾ ਭਰੋਸਾ ਦਿਤਾ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਆਗੂਆਂ ਸਰਵਸਾਥੀ ਸੰਤੋਖ ਸਿੰਘ ਡੇਰਾ ਬਾਬਾ ਨਾਨਕ, ਦਾਤਾਰ ਸਿੰਘ ਠੱਕਰ ਸੰਧੂ, ਪ੍ਰਵੇਜ ਮਸ਼ੀਹ, ਰਾਮ ਸਿੰਘ ਲੋਧੀ ਨੰਗਲ, ਰੂਪ ਲਾਲ ਚੰਦਰ ਨਗਰ, ਅਤੇ ਹੋਰ ਆਗੂਆਂ ਨੇ ਕਿਹਾ ਕਿ ਬਟਾਲਾ ਸਰਕਲ ਅੰਦਰ ਵੀ ਨਿਰਮਾਣ ਮਜ਼ਦੂਰ ਲੇਬਰ ਵਿਭਾਗ ਦੇ ਦਫ਼ਤਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹਨਾਂ ਇਹ ਮੰਗ ਵੀ ਕੀਤੀ ਕਿ ਭੱਠਿਆਂ ਉਪੱਰ ਕੰਮ ਕਰਕੇ ਮਜ਼ਦੂਰਾਂ ਦੀਆਂ ਸਾਰੀਆਂ ਕੈਟਾਗਰੀਆਂ ਅਤੇ ਮਨਰੇਗਾ ਵਰਕਰਾਂ ਦੀ ਵੀ ਬਿਨਾ ਸ਼ਰਤ ਰਜਿਸ਼ਟ੍ਰੇਸ਼ਨ ਕੀਤੀ ਜਾਵੇ ਅਤੇ ਬਣਦੀਆਂ ਸਹੂਲਤਾਂ ਦਾ ਮਿਲਣਾ ਯਕੀਨੀ ਬਣਾਇਆ ਜਾਵੇ। ਵਟਸਐਪ ‘ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START ਵਟਸਐਪ ‘ਤੇ ਭੇਜੋ ਜੀ।

Scroll To Top