Now Reading
ਅਡਾਨੀਆ ਦੀ ਖੁਸ਼ਕ ਬੰਦਰਗਾਹ ਤੇ ਧਰਨਿਆਂ ਦੀ ਖੁਸ਼ਕੀ ਹੋਈ ਖਤਮ

ਅਡਾਨੀਆ ਦੀ ਖੁਸ਼ਕ ਬੰਦਰਗਾਹ ਤੇ ਧਰਨਿਆਂ ਦੀ ਖੁਸ਼ਕੀ ਹੋਈ ਖਤਮ

ਡੇਹਲੋ, 4 ਜਨਵਰੀ (ਸੰਗਰਾਮੀ ਲਹਿਰ ਬਿਊਰੋ)- “ਜਿਨਾ ਚਿਰ ਮੋਦੀ ਸਰਕਾਰ ਕਾਰਪੋਰੇਟ ਪੱਖੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾ ਚਿਰ ਕਿਰਤੀ ਕਿਸਾਨ ਘਰਾਂ ਨੂੰ ਵਾਪਸ ਨਹੀਂ ਮੁੜਨਗੇ”। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਤੇ ਉਘੇ ਬੁੱਧੀਜੀਵੀ ਪ੍ਰੋ. ਜੈਪਾਲ ਸਿੰਘ ਨੇ ਅਡਾਨੀਆ ਦੀ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਘੇਰੀ ਬੈਠੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਸੰਬੋਧਨ ਕਰਦਿਆਂ ਆਖੀ। ਉਹਨਾ ਸੰਘਰਸ਼ ਕਰ ਰਹੇ ਕਿਰਤੀ ਕਿਸਾਨਾਂ ਵੱਲੋ ਧਰਨਿਆਂ ਦੀ ਖੁਸ਼ਕੀ ਖਤਮ ਕਰਨ ਤੇ ਉਹਨਾ ਦੀ ਸ਼ਲਾਘਾ ਵੀ ਕੀਤੀ।

ਅੱਜ ਦੇ ਧਰਨੇ ਦੀ ਪ੍ਰਧਾਨਗੀ ਰਜਿੰਦਰ ਕੌਰ, ਭਜਨ ਕੌਰ, ਕਰਮਜੀਤ ਕੌਰ, (ਸਾਰੀਆਂ ਪਿੰਡ ਜੜਤੋਲੀ) ਗੁਰਬਚਨ ਕੌਰ, ਚਰਨਜੀਤ ਕੌਰ, ਸੁਰਜੀਤ ਕੌਰ , ਹਰਦੇਵ ਕੌਰ, (ਸਾਰੀਆਂ ਪਿੰਡ ਘਗਰਾਣਾ) ਨੇ ਕੀਤੀ। ਰੋਸ ਧਰਨੇ ਨੂੰ ਜਗਤਾਰ ਸਿੰਘ ਚਕੌਹੀ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਸਰਬਜੀਤ ਸਿੰਘ ਮਹਿਮਾ ਸਿੰਘ ਵਾਲਾ, ਹਰਵਿੰਦਰ ਸਿੰਘ ਨਾਰੰਗਵਾਲ, ਪ੍ਰਕਾਸ਼ ਸਿੰਘ ਹਿਸੋਵਾਲ, ਚਰਨਜੀਤ ਸਿੰਘ ਹਿਮਾਯੂਪੁੱਰ, ਨਿਰਮਲ ਸਿੰਘ ਜੜਤੋਲੀ, ਗੁਰਮੀਤ ਸਿੰਘ ਮਹਿਮਾ ਸਿੰਘ ਵਾਲਾ, ਰਣਧੀਰ ਸਿੰਘ ਕਿਲ੍ਹਾ ਰਾਏਪੁਰ, ਗੁਰਜੀਤ ਸਿੰਘ ਪੰਮੀ, ਕੁਲੈਟਰ ਸਿੰਘ ਨਾਰੰਗਵਾਲ, ਪੰਚ ਸਤਵੰਤ ਸਿੰਘ ਨਾਰੰਗਵਾਲ, ਮਨਪ੍ਰੀਤ ਸਿੰਘ ਘੱਵਦੀ, ਸੁਖਦੀਪ ਸਿੰਘ ਗਿੱਲ , ਗੁਰਉਪਦੇਸ਼ ਸਿੰਘ ਘਗਰਾਣਾ, ਗੁਰਮੀਤ ਸਿੰਘ ਪੰਮੀ, ਹਰਿੰਦਰ ਸਿੰਘ ਕਿਲ੍ਹਾ ਰਾਏਪੁਰ, ਚਰਨਪ੍ਰੀਤ ਸਿੰਘ ਆਸੀ ਆਦਿ ਹਾਜ਼ਰ ਸਨ।

Scroll To Top