ਕਹਾਣੀ
ਪਠਾਣ ਦੀ ਧੀ
– ਪ੍ਰਿੰਸੀਪਲ ਸੁਜਾਨ ਸਿੰਘ
ਗ਼ਫ਼ੂਰ ਪਠਾਣ ਜਦ ਵੀ ਸ਼ਾਮ ਨੂੰ ਆਪਣੀ ਲਾਂਢੀ ਵਿੱਚ ਆਉਂਦਾ, ਉਨ੍ਹਾਂ ਲਾਂਢੀਆਂ ਵਿੱਚ ਰਹਿਣ ਵਾਲੇ ਬੱਚੇ “ਕਾਬਲੀ ਵਾਲਾ’’, “ਕਾਬਲੀ ਵਾਲਾ’’ ਕਰਦੇ ਆਪੋ ਆਪਣੀ ਲਾਂਢੀ ਵਿੱਚ ਜਾ ਲੁਕਦੇ। ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਖ਼ੌਫ਼ ਉਥੇ ਖੜੋਤਾ ਰਹਿੰਦਾ ਤੇ ਉਸ ਦੇ ਥੈਲੇ, ਖੁੱਲ੍ਹੇ-ਡੁੱਲ੍ਹੇ ਕੱਪੜੇ, ਉਸ ਦੇ ਸਿਰ ਦੇ ਪਟੇ ਤੇ ਉੱਘੜ-ਦੁੱਘੜੀ ਪੱਗ ਵੱਲ ਦੇਖਦਾ ਰਹਿੰਦਾ। ਗ਼ਫ਼ੂਰ ਨੂੰ ਉਹ ਬੱਚਾ ਬੜਾ ਪਿਆਰਾ ਲੱਗਦਾ ਸੀ। ਇੱਕ ਦਿਨ ਉਸ ਨੇ ਉਸ ਮੁੰਡੇ ਕੋਲੋਂ ਪਠਾਣੀ ਲਹਿਜੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ, “ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ, ਬੱਚਾ? ’’ ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ। ਗ਼ਫ਼ੂਰ ਦੇ ਚਿਹਰੇ ਤੇ ਹੋਰ ਲਾਲੀ ਦੌੜ ਗਈ। ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ। ਬੱਚਾ ਪਠਾਣ ਦੀ ਲੱਤ ਨਾਲ ਚੰਬੜ ਗਿਆ, ਪਰ ਗ਼ਫ਼ੂਰ ਨੇ ਉਸਨੂੰ ਕੱਛਾਂ ਵਿੱਚ ਹੱਥ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ ਪਾਸੇ ਹਿਲਾ ਜੁਲਾ ਕੇ ਲਾਡ ਕਰਨ ਲੱਗ ਪਿਆ। ਸਾਹਮਣੇ ਲਾਂਢੀ ਵਿੱਚੋਂ ਬੱਚੇ ਦੀ ਭੈਣ ਨਿਕਲੀ, ਜੋ ਮਸੀਂ ਅੱਠਾਂ ਕੁ ਵਰਿ੍ਹਆਂ ਦੀ ਸੀ। ਵੀਰ ਨਾਲ ਪਠਾਣ ਨੂੰ ਪਿਆਰ ਕਰਦਾ ਦੇਖ ਕੇ ਉਹ ਵੀ ਕੋਲ ਆਣ ਖੜੋਤੀ। ਪਠਾਣ ਬੜੀ ਜ਼ੋਰ ਦੀ ਖਿੜ ਖਿੜਾ ਕੇ ਹੱਸ ਰਿਹਾ ਸੀ ਤੇ ਵੀਰੋ ਦਾ ਵੀਰ, ਅਜਮੇਰ, ਪੈਰ ਦੇ ਠੁੱਡਾਂ ਨਾਲ ਪਠਾਣ ਦੀ ਪੱਗ ਉਡਾਉਣੀ ਚਾਹੁੰਦਾ ਸੀ। ਆਖ਼ਰ ਇੱਕ ਠੁੱਡੇ ਨਾਲ ਉਸ ਦੀ ਪੱਗ ਥੱਲੇ ਜਾ ਪਈ। ਗ਼ਫ਼ੂਰ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ, ‘ਬਾਬਾ ਤੁਮ ਜੀਤਾ।’
ਜਦ ਪਠਾਣ ਨੇ ਵੀਰੋ ਨੂੰ ਆਪਣੇ ਲਾਗੇ ਖੜਿਆਂ ਦੇਖਿਆ ਤਾਂ ਉਸ ਅਜਮੇਰ ਕੋਲੋਂ ਪੁੱਛਿਆ, “ਕੀ ਇਹ ਤੇਰੀ ਭੈਣ ਹੈ?’’
ਅਜਮੇਰ ਨੇ ਬੁੱਲ੍ਹ ਮੀਟ ਕੇ ਮੁਸਕਰਾਉਂਦਿਆਂ ਕਿਹਾ, “ਹੂੰਊਂ।’’
ਗ਼ਫ਼ੂਰ ਨੇ ਇੱਕ ਹੱਥ ਨਾਲ ਵੀਰੋ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦਵਾਲਿਓਂ ਫੜ੍ਹ ਲਿਆ ਤੇ ਲੱਗਾ ਜ਼ੋਰ ਦੀ ਚੱਕਰ ਲਾਉਣ। ਬੱਚੇ ਖਿੜ ਖਿੜ ਹੱਸਦੇ ਸਨ ਗ਼ਫ਼ੂਰ ਉੱਚੀ-ਉੱਚੀ “ਹੂੰਉਂ-ਹੂੰਉਂ’’ ਕਰੀ ਜਾਂਦਾ ਸੀ।
ਇਸ “ਹੂੰਉਂ” ਨੂੰ ਸੁਣ ਕੇ ਨਿੱਕੀ ਕੁੜੀ ਨੂੰ ਕੁੱਛੜ ਚੁੱਕੀ ਤੇਜੋ ਬਾਹਰ ਨਿਕਲੀ ਤੇ ਆਪਣੇ ਬੱਚਿਆਂ ਨੂੰ ਗ਼ਫੂਰ ਕੋਲੋਂ ਭਾਂ-ਭਾਂ ਬਿੱਲੀਆਂ ਦੇ ਹੂਟੇ ਲੈਂਦੇ ਦੇਖ ਕੇ ਡਰ ਜਿਹੀ ਗਈ, ਪਰ ਪੰਜਾਬਣਾਂ ਵਾਲਾ ਹੌਸਲਾ ਕਰਕੇ ਬੋਲੀ, “ਵੇ ਅਜਮੇਰ! ਨੀ ਵੀਰੋ!’’
ਗ਼ਫ਼ੂਰ ਓਥੇ ਦਾ ਓਥੇ ਖੜੋ੍ਹ ਗਿਆ ਤੇ ਬੱਚਿਆਂ ਦੀ ਮਾਂ ਦੀ ਚੜ੍ਹੀ ਹੋਈ ਤਿਊੜੀ ਤੇ ਖਿੱਚੀਆਂ ਹੋਈਆਂ ਅੱਖਾਂ ਦੇਖ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀਂ-ਮਸੀਂ ਡਿੱਗਣੋਂ ਬਚਿਆ।
ਤੇਜੋ ਨੇ ਬੱਚਿਆਂ ਨੂੰ ਡਾਂਟਦਿਆਂ ਕਿਹਾ, “ਆ ਲੈਣ ਦਿਓ ਅੱਜ ਆਪਣੇ ਬਾਪੂ ਨੂੰ।’’
ਵੀਰੋ ਤੇ ਝੱਟ ਅੰਦਰ ਜਾ ਵੜੀ, ਪਰ ਅਜਮੇਰ ਡਟ ਕੇ ਖਲ੍ਹੋ ਗਿਆ ਤੇ ਸਿਪਾਹੀਆਂ ਵਾਂਗ ਕਮਰ ਉਤੇ ਦੋਵੇਂ ਹੱਥ ਰੱਖ ਕੇ ਕਹਿਣ ਲੱਗਾ, “ਆ ਲੈਣ ਦੇ ਫੇਰ।’’
ਤੇਜੋ ਨੇ ਅਗਾਂਹ ਵਧ ਕੇ ਅਜਮੇਰ ਨੂੰ ਬਾਹੋਂ ਫੜ ਲਿਆ ਤੇ ਉਸ ਨੂੰ ਧ੍ਰੀਕਦੀ-ਧ੍ਰੀਕਦੀ ਆਪਣੀ ਲਾਂਢੀ ਵਿੱਚ ਲੈ ਗਈ। ਗ਼ਫ਼ੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ। ਆਖ਼ਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿਚੋਂ ਇੱਕ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ। ਉਸ ਦਿਨ ਉਸ ਰੋਟੀ ਨਾ ਪਕਾਈ ਤੇ ਐਵੇਂ ਹੀ ਸੌਂ ਗਿਆ।
ਕਿਸੇ ਨੂੰ ਪਤਾ ਨਹੀਂ ਕਿ ਗ਼ਫ਼ੂਰ ਕੀ ਕੰਮ ਕਰਦਾ ਹੈ। ਕੋਈ ਕਹਿੰਦਾ ਸੀ ਕਿ ਹਿੰਗ, ਜ਼ੀਰਾ, ਤੇ ਸ਼ੀਲਾਜੀਤ ਵੇਚਦਾ ਹੈ। ਕੋਈ ਕਹਿੰਦਾ ਸੀ ਸੂਦੀ ਰੁਪਏ ਦਿੰਦਾ ਹੈ ਤੇ ਬੜਾ-ਬੜਾ ਵਿਆਜ ਲੈਂਦਾ ਹੈ ਅਤੇ ਕੋਈ ਕਹਿੰਦਾ ਸੀ ਕਿ ਇਸ ਕੋਲੋਂ ਬਚ ਕੇ ਰਹਿਣਾ, ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਜੇ। ਲਾਂਢੀ ਦੀਆਂ ਕਤਾਰਾਂ ਵਿੱਚ ਸਾਰੇ ਉੜੀਏ, ਬੰਗਾਲੀ ਤੇ ਬਿਹਾਰੀ ਮਜ਼ਦੂਰ ਰਹਿੰਦੇ ਸਨ। ਕਿਸੇ-ਕਿਸੇ ਦਾ ਹੀ ਬਾਲ ਬੱਚਾ ਨਾਲ ਸੀ। ਉਨ੍ਹਾਂ ਦੇ ਬੱਚੇ ਤਾਂ ਕਿਤੇ ਰਹੇ, ਉਹ ਆਪ ਹੀ ਪਠਾਣਾਂ ਕੋਲੋਂ ਬੜਾ ਡਰਦੇ ਸਨ। ਲਾਂਢੀਆਂ ਦੀਆਂ ਆਹਮੋ-ਸਾਹਮਣੀਆਂ ਕਤਾਰਾਂ ਦੇ ਸਿਰੇ ਉੱਤੇ ਅਜਮੇਰ ਤੇ ਗ਼ਫ਼ੂਰ ਪਠਾਣ ਦਾ ਘਰ ਸੀ। ਅਜਮੇਰ ਦਾ ਪਿਓ ਰਿਜ਼ਰਵ ਵਿੱਚ ਆਇਆ ਹੋਇਆ ਫ਼ੌਜੀ ਸੀ। ਲਾਗਲੀ ਮਿੱਲ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਸੀ। ਤੇਜੋ ਨੇ ਆਉਂਦਿਆਂ ਹੀ ਮਾਲਕ ਦੇ ਖ਼ੂਬ ਕੰਨ ਭਰੇ।
ਦਿਨ ਚੜ੍ਹਦਿਆਂ ਹੀ ਅਜਮੇਰ ਦੇ ਬਾਪੂ ਨੇ ਗ਼ਫ਼ੂਰ ਦੀ ਲਾਂਢੀ ਦੀ ਚਾਦਰ ਦਾ ਬੂਹਾ ਜਾ ਖੜਕਾਇਆ। ਕੁੱਝ ਚਿਰ ਮਗਰੋਂ ਗ਼ਫ਼ੂਰ ਸਿਰੋਂ ਨੰਗਾ ਅੱਖਾਂ ਮਲਦਾ ਬਾਹਰ ਨਿਕਲਿਆ ਤੇ ਉਸ ਨੂੰ ਸਾਹਮਣੇ ਦੇਖ ਕੇ ਕਹਿਣ ਲੱਗਾ, “ਕਿਆ ਗੱਲ ਐ ਜ਼ਮਾਦਾਰਾ, ਸਰਦਾਰਾ?’’
ਵੀਰੋ ਦੇ ਪਿਓ ਨੇ ਟੁੱਟੀ-ਭੱਜੀ ਹਿੰਦੂਸਤਾਨੀ ਵਿੱਚ ਕਿਹਾ, “ਦੇਖ ਬਈ ਤੂੰ ਮੁਸਲਮਾਨ ਹੈਂ ਖ਼ਾਨ, ਤੇ ਅਸੀਂ ਸਿੱਖ ਲੋਗ। ਤੂੰ ਸਾਡੇ ਬੱਚਿਆਂ ਨਾਲ ਨਾ।’’
“ਸਿੱਖ ਹੈ ਕਿ ਮੁਸਲਮਾਨ, ਬੱਚਾ ਤੋ ਸਭ ਕਾ ਏਕ ਹੈ, ਸਰਦਾਰ! ਖ਼ੁਦਾ ਤੋ ਸਭ ਕਾ ਏਕ ਹੈ।’’
ਜਮਾਦਾਰ ਨੇ ਗਰਮ ਹੁੰਦਿਆਂ ਕਿਹਾ, “ਏਕ ਵੇਕ ਕੋਈ ਨਹੀਂ! ਤੂੰ ਸਾਡਿਆਂ ਬੱਚਿਆਂ ਨਾਲ ਨਾ ਖੇਲ। ਨਹੀਂ ਤੇ ਜੇ ਤੂੰ ਪਠਾਣ ਹੈਂ ਤਾਂ ਮੈਂ ਵੀ ਸਿੱਖ ਹਾਂ।’’
ਪਠਾਣ ਨੇ ਆਪਣੇ ਕੌਮੀ ਸੁਭਾਅ ਤੋਂ ਉਲਟ ਹੋਰ ਨਰਮਾਈ ਨਾਲ ਕਿਹਾ, “ਸਭ ਬੱਚੇ ਮੇਰੇ ਕੋਲੋਂ ਡਰਦੇ ਹਨ, ਤੇਰੇ ਬੱਚੇ ਮੇਰੇ ਕੋਲੋਂ ਨਹੀਂ ਡਰਦੇ। ਮੈਨੂੰ ਉਹ ਚੰਗੇ ਲੱਗੇ ਸਨ। ਤੂੰ ਆਪਣੇ ਬੱਚਿਆਂ ਨੂੰ ਹਟਾ ਲੈ ਕਿ ਮੇਰੇ ਕੋਲ ਨਾ ਆਉਣ। ਮੈਂ ਕਿਸੇ ਨੂੰ ਸੱਦਦਾ ਨਹੀਂ। ਮੈਂ ਤੇ ਕੱਲਾ ਰਹਿਣ ਦਾ ਆਦੀ ਹੋ ਰਿਹਾ ਹਾਂ।’’
“ਬਸ, ਬਸ’’ ਜਮਾਦਾਰ ਨੇ ਕਿਹਾ, “ਫੈਸਲਾ ਹੋ ਗਿਆ ਹੈ।’’
ਬੱਚੇ ਅਕਸਰ ਦਾਅ ਬਚਾ ਕੇ ਗ਼ਫ਼ੂਰ ਦੇ ਸਾਹਮਣੇ ਆਉਂਦੇ ਸਨ, ਗ਼ਫ਼ੂਰ ਉਹਨਾਂ ਨੂੰ ਘੂਰੀ ਵੱਟ ਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ। ਫੇਰ ਵੀ ਕਈ ਵਾਰੀ ਗਫ਼ੂਰ ਦਾ ਜੀਅ ਪਸੀਜ ਜਾਂਦਾ ਸੀ ਤੇ ਉਹ ਚੋਰੀ-ਚੋਰੀ ਉਨ੍ਹਾਂ ਨੂੰ ਕਾਬਲ ਦਾ ਸ਼ਰਧਾ ਜਾਂ ਕਾਬਲ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ-ਚੋਰੀ ਖਾ ਕੇ ਘਰ ਜਾਣਾ। ਬੱਚੇ ਇਵੇਂ ਹੀ ਕਰਦੇ ਸਨ।
ਵੀਰੋ ਤੇ ਅਜਮੇਰ ਕੋਲੋਂ ਛੋਟੀ ਅਤੇ ਕੁਛੜਲੀ ਕੁੜੀ ਕੋਲੋਂ ਵੱਡੀ ਤੇਜੋ ਦੀ ਇੱਕ ਹੋਰ ਧੀ ਸੀ। ਉਹ ਬਹੁਤ ਘੱਟ ਘਰੋਂ ਬਾਹਰ ਨਿਕਲਦੀ ਸੀ। ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਛਿੰਦੀ ਸੀ। ਹੁਣ ਮਾਂ ਦਾ ਪਿਆਰ ਨਵੇਂ ਬਾਲ ਵੱਲ ਹੋਣ ਕਰਕੇ ਉਹ ਪਿਆਰ ਦੀ ਥੁੜ੍ਹ ਅੰਦਰੋਂ ਅੰਦਰ ਮਹਿਸੂਸ ਕਰਦੀ ਸੀ ਤੇ ਪੂਰਾ ਖ਼ਿਆਲ ਆਪਣੇ ਵੱਲ ਨਾ ਦੇਖ ਕੇ ਅਕਸਰ ਮਾਮੂਲੀ ਗੱਲ ’ਤੇ ਰੋ ਪੈਂਦੀ ਸੀ ਤੇ ਜ਼ਿਦਾਂ ਕਰਦੀ ਸੀ। ਤੇਜੋ ਉਸ ਨੂੰ ਗੁੱਸੇ ਹੁੰਦੀ ਸੀ। ਉਹ ਰੋਂਦੀ ਸੀ ਤੇ ਉਸਨੂੰ ਹੋਰ ਮਾਰ ਪੈਂਦੀ ਸੀ। ਤੇਜੋ ਵੱਲੋਂ ਹੁੰਦੀ ਕੁੜੀ ਦੀ ਇਹ ਹਾਲਤ ਵੇਖ ਕੇ ਵੀਰੋ ਤੇ ਅਜਮੇਰ ਵੀ ਉਸਨੂੰ ਦਾਅ ਲਗਦੇ ਕੁੱਟ ਲੈਂਦੇ ਸਨ ਤੇ ਜਦ ਉਹ ਰੋਂਦੀ ਸੀ ਤਾਂ, “ਐਵੇਂ ਰੋਂਦੀ’’ ਕਹਿ ਕੇ ਤੇਜੋ ਕੋਲੋਂ ਹੋਰ ਮਾਰ ਪੁਆ ਦਿੰਦੇ ਸਨ। ਕੁੜੀ ਰੁਲ ਜਿਹੀ ਗਈ ਤੇ ਆਪਣੇ ਬਚਾਅ ਵਾਸਤੇ ਲਾਂਢੀਓਂ ਬਾਹਰ ਫਿਰਨਾ-ਤੁਰਨਾ ਸ਼ੁਰੂ ਕੀਤਾ। ਵੱਡੇ ਬਾਲ ਫਿਰ ਵੀ ਉਸ ਦਾ ਪਿੱਛਾ ਨਹੀਂ ਸਨ ਛੱਡਦੇ। ਗ਼ਫ਼ੂਰ ਰੋਜ਼ ਸਭ ਦੇਖਦਾ ਸੀ। ਪਰ ਕੁੱਝ ਕਹਿ ਨਹੀਂ ਸੀ ਸਕਦਾ। ਵੱਡਿਆਂ ਬੱਚਿਆਂ ਦੀ ਚਾਹ ਉਸਦੇ ਦਿਲ ਵਿਚੋਂ ਘਟਦੀ ਗਈ ਤੇ ਜ਼ਾਲਮਾਂ ਨੂੰ ਛੱਡ ਕੇ ਮਜ਼ਲੂਮ ਨਾਲ ਉਸਦੀ ਹਮਦਰਦੀ ਵਧੀ। ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫ਼ੀ ਸਮਝ ਲੈਂਦਾ ਸੀ ਤੇ ਤੇਜੋ ਦੀ ਨਿੱਕੀ ਕੁੜੀ ਨੂੰ ਦਿੱਤੀਆਂ ਗਾਲ੍ਹਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ।
ਇਨ੍ਹਾਂ ਦਿਨਾਂ ਵਿੱਚ ਖ਼ੁਨਾਮੀ ਕਰਕੇ ਦੋ ਮਹੀਨਿਆਂ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ। ਫੇਰ ਤੇ ਕੁੜੀ ਦੀ ਸ਼ਾਮਤ ਆ ਗਈ, ਜਿਹੜਾ ਆਵੇ ਉਸ ਨੂੰ ਕੁੱਟੇ। ਤੇਜੋ ਕਹੇ, “ਇਹ ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਗਈ।’’ ਮਹੀਨੇ ਦੇ ਮਹੀਨੇ ਤਨਖ਼ਾਹ ਮਿਲਣ ਨਾਲ ਰੋਟੀ ਦਾ ਗੁਜ਼ਾਰਾ ਤੁਰਦਾ ਸੀ। ਬੜੀ ਔਕੜ ਬਣੀ।
ਮਜ਼ਲੂਮ ਦੇ ਰਹਿਮ ਨੇ ਗ਼ਫ਼ੂਰ ਦੇ ਦਿਲ ਵਿੱਚ ਜ਼ਾਲਮ ’ਤੇ ਰਹਿਮ ਕਰਨ ਦਾ ਜਜ਼ਬਾ ਭਰਿਆ। ਉਸ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ, “ਸਰਦਾਰ, ਤੂੰ ਮੇਰਾ ਭਾਈ ਹੈਂ। ਮੈਨੂੰ ਪਤਾ ਹੈ ਤੈਨੂੰ ਤੰਗੀ ਹੈ। ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਤੇ ਨਾਂਹ ਨਾ ਕਰੀਂ।’’
ਸਰਦਾਰ ਚੁੱਪ ਸੀ ਤੇ ਗ਼ਫ਼ੂਰ ਨੇ ਪੰਦਰਾਂ ਦੇ ਨੋਟ ਉਸਦੇ ਹੱਥ ਵਿੱਚ ਦਿੱਤੇ। ਘਰ ਵਿੱਚ ਲੋੜ ਸੀ; ਦਿਲ ਪਠਾਣ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ, ਪਰ ਫੇਰ ਵੀ ਉਸ ਪੰਦਰਾਂ ਰੁਪਏ ਰੱਖ ਲਏ। ਸੋਚਿਆ ਮੇਰੀ ਨੌਕਰੀ ਲੱਗ ਜਾਵੇਗੀ ਤਾਂ ਸਣੇ ਸੂਦ ਮੋੜ ਦੇਵਾਂਗਾ।
ਜਾਣ ਲੱਗਿਆਂ ਜਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣਿਆਂ ਵਾਂਗ ਮੋਢੇ ਤੇ ਹੱਥ ਰੱਖਕੇ ਗ਼ਫ਼ੂਰ ਨੇ ਕਿਹਾ, “ਸਰਦਾਰ, ਤੇਰੀ ਔਰਤ ਤੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਮਾਰਦੇ ਰਹਿੰਦੇ ਹਨ। ਨਾਦਾਨ; ਬੇਕਸੂਰ ਹੈ। ਉਸ ਨੂੰ ਮਤ ਮਾਰੋ। ਮੈਨੂੰ ਤਕਲੀਫ਼ ਹੁੰਦੀ ਹੈ। ਮਤ ਮਾਰੋ। ਦੇਖੋ, ਉਹ ਬਹੁਤ ਕਮਜ਼ੋਰ ਹੈ, ਮਰ ਜਾਏਗੀ।’’
ਕਿੰਨਾ ਚਿਰ ਪਠਾਣ ਦੀਆਂ ਤਰਲਿਆਂ ਭਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ। ਉਸ ਤੇਜੋ ਨੂੰ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ, ਪਰ ਤੇਜੋ ਤੇ ਬੱਚਿਆਂ ਦੀ ਆਦਤ ਪਕ ਚੁੱਕੀ ਸੀ।
ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖ਼ਾਹ ਮਿਲੀ ਤਾਂ ਉਹ ਪਹਿਲਾਂ ਗ਼ਫ਼ੂਰ ਦੀ ਲਾਂਢੀ ਵਿੱਚ ਵੜਿਆ। ਪੰਦਰਾਂ ਰੁਪਏ ਦੇ ਨਾਲ, ਪਠਾਣ ਦਾ ਕਰੜੇ ਤੋਂ ਕਰੜਾ ਸੂਦਾ ਗਿਣ ਕੇ, ਉਸ ਪੰਜਾਂ ਰੁਪਇਆਂ ਦਾ ਨੋਟ ਹੋਰ ਜੜ ਦਿੱਤਾ। ਗ਼ਫੂਰ ਨੋਟ ਦੇਖ ਕੇ ਹੈਰਾਨ ਹੋਇਆ ਤੇ ਆਖਣ ਲੱਗਾ, “ਸਰਦਾਰਾ ਇਹ ਕਿਐ?’’ ਸਰਦਾਰ ਨੇ ਕਿਹਾ, “ਤੁਹਾਡਾ ਰੁਪਈਆ ਤੇ ਸੂਦ।’’
“ਹਮ ਮੁਸਲਮਾਨ ਪਠਾਣ ਹੈ, ਸਰਦਾਰ’’ ਪਠਾਣ ਨੇ ਰੋਹ ਵਿੱਚ ਆਣ ਕੇ ਕਿਹਾ, “ਹਮ ਸੂਦ ਨੂੰ ਹਰਾਮ ਸਮਝਦਾ ਹੈ।’’
ਗ਼ਫ਼ੂਰ ਦੀ ਤਮਤਮਾਈ ਹੋਈ ਸ਼ਕਲ ਦੇਖ ਕੇ ਜਮਾਦਾਰ ਨੇ ਕਿਹਾ, “ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਣ ਸੂਦ ਨਹੀਂ ਵੀ ਲੈਂਦਾ, ਹੱਛਾ ਲੱਗ ਗਿਆ ਪਤਾ, ਪਰ ਇਹ ਲਓ ਆਪਣੇ ਰੁਪਏ।’’
“ਇਹ ਤਾਂ ਮਦਦ ਸੀ’’ ਗ਼ਫ਼ੂਰ ਨੇ ਝਟ ਹੀ ਸਾਹਵੀਂ ਸ਼ਕਲ ਬਣਾਉਂਦਿਆਂ ਕਿਹਾ, “ਬੱਚਾ ਸਭ ਕਾ ਏਕ ਹੈ, ਸਰਦਾਰ।’’
ਜਮਾਦਾਰ ਨੇ ਉਸਦੀ ਇੱਕ ਨਾ ਸੁਣੀ, ਤੇ ਰੁਪਏ ਬਦੋ ਬਦੀ ਉਸ ਨੂੰ ਦੇ ਕੇ ਘਰ ਵੜਿਆ। ਬੂਹੇ ਵਿੱਚ ਨਿੱਕੀ ਕੁੜੀ ਰੋ ਰਹੀ ਸੀ, ਵੀਰੋ ਤੇ ਅਜਮੇਰ ਉਸਨੂੰ ਤੰਗ ਕਰ ਰਹੇ ਸਨ ਤੇ ਤੇਜੋ ਚੌਂਕੇ ਵਿਚੋਂ ਬਿਨਾਂ ਦੇਖਿਆਂ ਉਸਨੂੰ ਗਾਲ੍ਹਾਂ ਕੱਢ ਰਹੀ ਸੀ। ਜਮਾਦਾਰ ਨੇ ਅਜਮੇਰ ਨੂੰ ਝਿੜਕਿਆ, ਵੀਰੋ ਨੂੰ ਇੱਕ ਲਾਈ ਤੇ ਕੁੜੀ ਨੂੰ ਕੁੱਛੜ ਚੁੱਕ ਕੇ ਮੂੰਹ ਪੂੰਝਦਾ ਚੌਂਕੇ ਕੋਲ ਪੁੱਜਾ। ਕੁੱਝ ਕਹਿਣਾ ਹੀ ਚਾਹੁੰਦਾ ਸੀ ਕਿ ਤੇਜੋ ਨੇ ਉਸ ਨੂੰ ਦੇਖ ਲਿਆ ਤੇ ਕਹਿਣ ਲੱਗੀ, “ਵੱਡੀ ਲਾਡਲੀ! ਖ਼ਸਮ ਖਾਣੀ ਨੂੰ ਚੁੱਕ ਲਿਆ। ਸਾਰੀ ਸਾਰੀ ਦਿਹਾੜੀ ਰੋਂਦੀ ਹੀ ਰਹਿੰਦੀ ਐ, ਨਹਿਸ਼!’’
ਜਮਾਦਾਰ ਨੇ ਉਸ ਨੂੰ ਖ਼ੂਬ ਝਾੜ ਪਾਈ ਤੇ ਉਹ ਮੂੰਹ ਸੁਜਾ ਕੇ ਇੱਕ ਨੁੱਕਰੇ ਬਹਿ ਗਈ।
ਤੇਜੋ ਚੇੜ੍ਹ ਨਾਲ ਕੁੜੀ ਨੂੰ ਹੋਰ ਮਾਰਨ ਲੱਗ ਪਈ। ਕੁੜੀ ਜ਼ਿੱਦਲ ਅਤੇ ਢੀਠ ਬਣ ਗਈ। ਗ਼ਫ਼ੂਰ ਕੁੜੀ ਦੀ ਸ਼ਾਮਤ ਆਉਂਦੀ ਰੋਜ਼ ਦੇਖਦਾ ਸੀ। ਉਸਨੂੰ ਇਕੱਲੀ ਧੁੱਪ ਵਿੱਚ ਡਿੱਗਦੀ ਢਹਿੰਦੀ ਦੇਖ ਕੇ ਉਸ ਦਾ ਦਿਲ ਪੰਘਰ ਜਾਂਦਾ ਸੀ।
ਇਕ ਦਿਨ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗ਼ਫ਼ੂਰ ਨੇ ਸੈਨਤ ਨਾਲ ਸੱਦਿਆ। ਉਹ ਕੋਲ ਚਲੀ ਗਈ। ਉਹ ਉਸਨੂੰ ਚੁੱਕ ਕੇ ਅੰਦਰ ਲੈ ਗਿਆ। ਝੋਲੇ ਵਿੱਚ ਹੱਥ ਮਾਰਿਆ, ਉਸ ਵਿੱਚ ਕੁੱਝ ਨਹੀਂ ਸੀ।
ਪਠਾਣ ਦੀਆਂ ਅੱਖਾਂ ਵਿੱਚ ਦੋ ਅੱਥਰੂ ਆ ਗਏ। ਉਹ ਦੱਬੇ ਪੈਰੀਂ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ। ਉਸ ਓਥੋਂ ਦੋ ਤਿੰਨ ਕਿਸਮ ਦੇ ਫ਼ਲ ਲੈ ਕੇ ਕੁੜੀ ਨੂੰ ਫੜਾਏ। ਕੁੜੀ ਹਾਬੜੀ ਹੋਈ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ। ਗ਼ਫ਼ੂਰ ਦਾ ਹਉਕਾ ਨਿਕਲ ਗਿਆ। ਉਸ ਸੋਚਿਆ, ‘ਇਸ ਦੀ ਮਾਂ, ਵੱਡੇ ਬੱਚੇ ਤੇ ਸਰਦਾਰ, ਇਸ ਨੂੰ ਮਾਰ ਕੇ ਛੱਡਣਗੇ। ਇਸ ਨੂੰ ਬਚਾਉਣਾ ਚਾਹੀਦਾ ਹੈ।’’ ਉਸ ਬੋਝੇ ਵਾਲੀ ਗੁਥਲੀ ਵਿੱਚ ਹੱਥ ਮਾਰਿਆ, ਦੋ ਰੁਪਿਆਂ ਦਾ ਕਰਿਆਨਾ ਖੜਕਿਆ। ਸੋਚਿਆ, ਨੱਸ ਕੇ ਲਾਂਢੀ ਵਿੱਚੋਂ ਕੁੱਝ ਲੈ ਆਵਾਂ। ਓਥੇ ਤਾਂ ਮੇਰੇ ਕੋਲ ਹਜ਼ਾਰ ਤੋਂ ਉਪਰ ਰੁਪਿਆ ਹੈ, ਪਰ ਫਿਰ ਖ਼ਿਆਲ ਆਇਆ ਕਿ ਕੁੜੀ ਨੂੰ ਛੁਡਾਉਣ ਦਾ ਮੌਕਾ ਖੁੰਝ ਜਾਵੇਗਾ, ਇਸ ਦੀ ਮਾਂ ਰੌਲਾ ਪਾ ਦੇਵੇਗੀ, ਹੋ ਸਕਦਾ ਹੈ ਸਰਦਾਰ ਨਾਲ ਬਖੇੜਾ ਹੋ ਜਾਵੇ।
ਉਹ ਘਰ ਨਾ ਮੁੜਿਆ। ਉਸ ਇੱਕ ਮੁਸਲਮਾਨ ਦੀ ਘੋੜਾ-ਗੱਡੀ ਪਕੜੀ ਤੇ ਸਟੇਸ਼ਨ ਉਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ।
ਪਿਛੋਂ ਰੌਲਾ ਪੈ ਗਿਆ, “ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ।’’
ਕੋਈ ਕਹੇ, “ਦੇਖਾ, ਸਿੱਖ ਡਰਤਾ ਨਹੀਂ ਥਾ।’’ ਕੋਈ ਕਹੇ, “ਪਠਾਣ ਦਾਅ ਤੇ ਸੀ, ਲੈ ਉਡਿਆ।’’
ਭਾਂਤੋ ਭਾਂਤ ਗੱਲਾਂ ਨੇ ਸਰਦਾਰ ਦਾ ਦਿਲ ਗ਼ਫ਼ੂਰ ਵੱਲੋਂ ਖੱਟਾ ਕਰ ਦਿੱਤਾ। ਠਾਣੇ ਰਿਪੋਟ ਲਿਖਾਈ ਗਈ। ਤੇਜੋ ਰੋ-ਰੋ ਕੇ ਫਾਵੀ ਹੁੰਦੀ ਜਾਂਦੀ ਸੀ ਤੇ ਪਠਾਣ ਦੇ ਬੱਚੇ ਕੱਚੇ ਪਿੱਟਦੀ ਸੀ। ਪੁਲਸ ਹੈਰਾਨ ਸੀ ਕਿ ਪਠਾਣ ਏਨਾਂ ਰੁਪਿਆ ਤੇ ਬੂਹਾ ਖੁੱਲ੍ਹਾ ਛੱਡ ਕੇ ਕਿਉਂ ਚਲਾ ਗਿਆ।
ਪੂਰੇ ਮਹੀਨੇ ਮਗਰੋਂ ਜਮਾਦਾਰ ਨੂੰ ਸ਼ਨਾਖਤ ਵਾਸਤੇ ਥਾਣੇ ਸੱਦਿਆ ਗਿਆ। ਕੁੜੀ ਹੱਥਕੜੀਆਂ ਵਿੱਚ ਜਕੜੇ ਹੋਏ ਗ਼ਫ਼ੂਰ ਦੇ ਕੁੱਛੜ ਸੀ। ਪਿਓ ਦੀ ਵਾਜ ਸੁਣ ਕੇ ਕੁੜੀ ਨੇ ਇੱਕ ਵਾਰੀ ਪਿਓ ਵੱਲ ਮੂੰਹ ਕਰਕੇ ਮੋੜ ਲਿਆ। ਤੇਜੋ ਦਾ ਵੀ ਓਥੇ ਕੋਈ ਚਾਰਾ ਨਾ ਚੱਲਿਆ। ਕੁੜੀ ਬੜੀ ਤਕੜੀ ਹੋਈ ਹੋਈ ਸੀ ਤੇ ਪਠਾਣ ਕਮਜ਼ੋਰ।
ਜਮਾਦਾਰ, ਤੇਜੋ ਤੇ ਹੋਰ ਹਮਸਾਇਆਂ ਨੇ ਸ਼ਨਾਖ਼ਤ ਕੀਤੀ। ਪਠਾਣ ਬਿਟ ਬਿਟ ਉਨ੍ਹਾਂ ਵਲ ਤੱਕੀ ਜਾਂਦਾ ਸੀ। ਆਖ਼ਰ ਜਦ ਪੁਲਸ ਕੁੜੀ ਉਸ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤਾਂ ਕੁੜੀ ਦੀਆਂ ਚੀਕਾਂ ਤੇ ਪਠਾਣ ਦੇ ਬਕੜਵਾਹ ਨੇ ਕਮਰੇ ਨੂੰ ਗੁੰਜਾ ਦਿੱਤਾ।
ਪਠਾਣ ਕਹਿੰਦਾ ਸੀ, “ਨਾ ਦਿਓ, ਕੁੜੀ ਜ਼ਾਲਮਾਂ ਨੂੰ! ਬਚਾਓ! ਬਚਾਓ! ਇਹ ਮਾਰ ਦੇਣਗੇ। ਮੇਰੀ ਧੀ ਨੂੰ ਇਹ ਜ਼ਾਲਮ ਕਸਾਈ।’’
ਠਾਣੇਦਾਰ ਕੜਕ ਕੇ ਬੋਲਿਆ, “ਤੋ ਤੁਮ ਇਸ ਕੋ ਬਚਾਨੇ ਕੇ ਲੀਏ ਉਠਾ ਕੇ ਲੇ ਗਿਆ ਥਾ!’’
ਚਾਰੇ ਪਾਸੇ ਹਾਸੇ ਦਾ ਹੜ੍ਹ ਆ ਗਿਆ। ਕੋਈ ਕਹਿੰਦਾ ਸੀ, “ਮਚਲਾ ਹੈ।’’
ਪਰ ਗ਼ਫ਼ੂਰ ਰੋਈ ਜਾ ਰਿਹਾ ਸੀ।
व्यंग्य
अब एक देश एक पेट यानी मोटापा भगाओ आंदोलन!
यह ऐसा आंदोलन है जिसमें गऱीब जनता को शुरुआत से ही बढ़त हासिल है। यह गऱीबों को आगे लाने वाला आंदोलन है।
राजेंद्र शर्मा
इसे कहते हैं जिन खोजा तिन पाइयां, गहरे पानी पैठ। मोदी जी ने गहरे पानी पैठ कर देश की असली चुनौती को खोज निकाला है। ग्यारह साल लग गए, पर मोदी जी भी लगे रहे। अपने ध्येय से जरा भी नहीं भटके।
बेशक, इन सालों में उनका ध्यान भटकाने वाली एक के बाद एक बेशुमार चीजें आयीं। किसी ने गरीबी का शोर मचाकर मोदी जी का ध्यान भटकाने की कोशिश की, तो किसी ने भूख का झूठा शोर मचाया; किसी ने बेरोजगारी का भ्रम फैलाया, तो किसी ने महंगाई के आंकड़ों से भरमाया।
और कुछ नहीं मिला तो बहुतों ने बढ़ती असमानता का ही शोर मचा दिया। पर मोदी जी का तप भंग नहीं कर पाए। और तप भंग करते भी तो कैसे? दूध का जला छाछ भी फूूंक-फूंक कर पिये। याद नहीं है कि कैसे किसानों वाले मामले में मोदी जी की तपस्या में कुछ कमी रह गयी थी, जिसकी वजह से उन्हें तीन कृषि कानून वापस लेने पड़े थे। तपस्या में कमी रह जाने की वैसी गलती मोदी जी दोबारा कैसे होने दे सकते थे।
इस बार उन्होंने किसी भी चीज को अपना ध्यान भंग नहीं करने दिया। न शेयर बाजार के लुढक़ने को, न डालर के मुकाबले रुपए के बैठने को, न अर्थव्यवस्था के मंदी के दुश्चक्र में फंसने को। और तो और राष्ट्र सेठ के गले में अमरीकी कार्रवाई का फंदा पड़े रहने को भी नहीं। गहरे पानी में तब तक पैठते रहे, पैठते रहे, जब तक देश के सामने खड़ी असली चुनौती हाथ में नहीं आ गयी–मोटापे की चुनौती। और अपने मन की बात से ही राष्ट्र के नाम जोरदार गुहार लगायी–मोटापा घटाओ, देश बचाओ! चिकनाई 10 फीसद कम खाओ, देश को स्वस्थ्य बनाओ!
अब देश में करीब-करीब बाकी सब कुछ तो एक हो ही चुका है। एक देश की तो खैर बात ही क्या करनी। जम्मू-कश्मीर को तोडक़र और उसे राज्य से कमतर छोडक़र, ऑफिशियली एक निशान और एक विधान भी हो चुका है। दक्षिण वालों की हाय-हाय गवाह है कि एक भाषा भी हो ही चुकी है। एक टैक्स तो खैर हो ही चुका है। उत्तराखंड से शुरुआत हो गयी है, गेंद अब गुजरात के पाले में पहुंच गयी है यानी एक नागरिक कानून भी हो ही रहा है। एक चुनाव का भी फैसला सरकार तो कर ही चुकी है, बस संसद से मोहर लगने की देर है।
और तो और एक नॉन बायोलॉजीकल सुल्तान भी गद्दी पर आ चुका है। बस, एक देश, एक पेट की ही कसर थी, सो अब उसे ही पूरा किए जाने का नंबर है। सब का एक सा, पिचका हुआ पेट!
मोटापे से मुक्ति वाले फायदों जैसे शुगर की बीमारी से बचाव, दिल की बीमारियों से बचाव आदि, आदि के अलावा भी, पिचके पेट के अपने भी अनेक फायदे हैं। पहला और सबसे बड़ा फायदा तो यही कि जब सबके पेट पिचक जाएंगे तो, गरीब और अमीर का भेद ही मिट जाएगा। जो कम खाएगा, उसका भी पेट अंदर और जो ज्यादा खाकर ज्यादा पचाएगा, उसका भी पेट अंदर, कोई अंतर ही नहीं बता पाएगा। इससे देश की एकता भी बढ़ेगी और गरीबों की गरीबी भी मिट जाएगी।
इसके बाद कोई चाहे भी तो भूख के मामले में भारत के निचले स्थान की ओर इशारा कर के हमें शर्मिंदा नहीं कर पाएगा।
हम फौरन ज्यादा खाकर जिम में ज्यादा पचाया हुआ पेट आगे कर देंगे, नये जमाने के नये राष्ट्र सेठ का पेट। उसे कौन भूख की निशानी कह पाएगा!
और जाहिर है कि जब पिचके पेट का चलन और बढ़ेगा और भारत शत प्रतिशत पिचका पेट अवस्था की ओर बढ़ेगा, तो चिकनाई का आहार तो 10 फीसद घटेगा ही, बाकी सब चीजों का आहार भी घटेगा। और तो और दुबले देश की कपड़े की खपत भी घट जाएगी। इससे हम ज्यादा निर्यात कर सकेंगे। इससे हम अपने यहां मजदूरी घटा सकेंगे। इससे हमारे उत्पाद अंतरराष्ट्रीय बाजार में और ज्यादा प्रतिस्पर्द्धी हो सकेंगे और हम ज्यादा निर्यात कर पाएंगे। यानी एक बार एक देश, एक पेट पर अमल होने लग जाए, आर्थिक संकट-वंकट तो खुद ब खुद छूमंतर हो जाएगा।
और थैंक यू मोदी जी, आपने सिर्फ लक्ष्य दिखाकर नहीं छोड़ दिया है। आपने बाकायदा लक्ष्य को हासिल करने का रास्ता भी दिखाया है। आंदोलन का रास्ता। आपने दस मोटापा-विरोधी एंबेसेडर मनोनीत कर के शुरूआत कर दी है। ये एंबेसेडर भी दस-दस लोगों को मनोनीत करेंगे। फिर ये दस-दस लोग भी आगे दस-दस लोगों को मनोनीत करेंगे। इस तरह एक मोटापा-विरोधी शृंखला बनती चली जाएगी और एक जनांदोलन खड़ा हो जाएगा। अब प्लीज कोई इसकी याद मत दिलाने लगना कि स्वच्छता का भी तो इसी तरह से आंदोलन खड़ा किया गया था, ऐसे ही स्वच्छता एंबेसेडर नियुक्त किए गए थे; उस जनांदोलन का क्या हुआ? हुआ क्या स्वच्छता हो तो गयी! और अगर थोड़ी बहुत अस्वच्छता इसके बावजूद भी रह गयी है, तो इसलिए कि स्वच्छता के लिए सिर्फ आंदोलन काफी नहीं था। उसके लिए, प्रचार के अलावा जमीनी सरकारी प्रयास की भी जरूरत थी।
अमरीकी अंतरराष्ट्रीय सहायता एजेंसी, यूएसऐड के पैसे से कहां पूरा पडऩे वाला था। सो रह गयी होगी, जमीनी स्तर पर स्वच्छता में कुछ कोर-कसर। पर मोटापा हटाओ के लिए प्रचार और सिर्फ प्रचार ही काफी है। बाकी सब तो लोगों को खुद ही करना है। इस आंदोलन के पूरी तरह से सफल होने की गारंटी है। यह मोदी की गारंटी है यानी गारंटी पूरी होने की भी गारंटी।
मोदी जी के विरोधी इसमें भी अमीर-गरीब का बंटवारा किए बिना नहीं मानेंगे। वे कहेंगे कि पिचासी फीसद आबादी ने मोटापा देखा ही नहीं है, फिर मोटापा मिटाएगी कैसे? लेकिन, बात इससे उल्टी है। मोटापा मिटाने के लिए, मोटापे को देखना जरूरी कहां है? यह तो और भी अच्छी बात है कि ज्यादातर जनता पहले ही मोटापा-मुक्त है।
यानी यह ऐसा आंदोलन है जिसमें गरीब जनता को शुरुआत से ही बढ़त हासिल है। अमीरों को ही उनके साथ दौडऩे के लिए मेहनत करनी पड़ेगी; नोटबंदी की तरह। यह गरीबों को आगे लाने वाला आंदोलन है। यह सफल होने की गारंटी वाला आंदोलन है। गरीबी-वरीबी मिटने की ऐसी गारंटी कहां है? ‘न्यूजक्लिक’ से साभार
ਕਵਿਤਾ
– ਸੁਰਜੀਤ ਪਾਤਰ
ਆਇਆ ਨੰਦ ਕਿਸ਼ੋਰ
ਪਿੱਛੇ-ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ
ਰਾਮਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ
ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾੜੇਵਾਲ ਵਿਚ
ਜੜ੍ਹ ਲੱਗੀ ਤੇ ਪੁੰਗਰੀ
ਰਾਮਕਲੀ ਦੀ ਕੁੱਖ ’ਚੋਂ
ਜਨਮੀ ਬੇਟੀ ਓਸ ਦੀ
ਨਾਂ ਧਰਿਆ ਸੀ ਮਾਧੁਰੀ
ਕੱਲ੍ਹ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸਕੂਲ ਵਿਚ
ਗੁੱਤਾਂ ਬੰਨ੍ਹ ਕੇ ਰਿਬਨ ਵਿਚ
ਸੁਹਣੀ ਪੱਟੀ ਪੋਚ ਕੇ
ਊੜਾ ਐੜਾ ਲਿਖ ਰਹੀ
ਊੜਾ ਐੜਾ ਲਿਖ ਰਹੀ
ਬੇਟੀ ਨੰਦ ਕਿਸ਼ੋਰ ਦੀ
ਕਿੰਨਾ ਗੂੜ੍ਹਾ ਸਾਕ ਹੈ
ਅੱਖਰਾਂ ਤੇ ਰਿਜ਼ਕ ਦਾ
ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਆਪਣੇ ਪਿਓ ਦੀ ਕਾਰ ਵਿਚ
ਬਹਿ ਲੁਧਿਆਣੇ ਆਂਵਦੇ
ਕੌਨਵੈਂਟ ਵਿਚ ਪੜ੍ਹ ਰਹੇ
ਏ.ਬੀ.ਸੀ.ਡੀ. ਸਿੱਖਦੇ
ਏ.ਬੀ.ਸੀ.ਡੀ. ਸਿੱਖਦੇ
ਪੋਤੇ ਅੱਛਰ ਸਿੰਘ ਦੇ
ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਖਿਆ
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਕਵਿਤਾ
– ਰਾਮਾਸ਼ੰਕਰ ਯਾਦਵ ਵਿਦ੍ਰੋਹੀ
ਇਤਿਹਾਸ ਦੀ ਪਹਿਲੀ ਔਰਤ ਕਿਹੜੀ ਸੀ ਜਿਸਨੂੰ ਸਭ ਤੋਂ ਪਹਿਲਾਂ ਸਾੜਿਆ ਗਿਆ ਸੀ?
ਮੈਨੂੰ ਨਹੀਂ ਪਤਾ
ਪਰ ਉਹ ਭਾਵੇਂ ਕੋਈ ਵੀ ਰਹੀ ਹੋਵੇ,
ਜ਼ਰੂਰ ਮੇਰੀ ਮਾਂ ਹੀ ਰਹੀ ਹੋਵੇਗੀ ਮੇਰੀ ਚਿੰਤਾ ਇਹ ਹੈ ਕਿ ਭਵਿੱਖ ਵਿੱਚ ਉਹ ਅੰਤਿਮ ਔਰਤ ਕੌਣ ਹੋਵੇਗੀ
ਜਿਸ ਨੂੰ ਅੰਤ ਵਿੱਚ ਸਾੜਿਆ ਜਾਵੇਗਾ?
ਮੈਂ ਨਹੀਂ ਜਾਣਦਾ
ਪਰ ਇਹ ਜੋ ਕੋਈ ਵੀ ਹੋਵੇ ਮੇਰੀ ਧੀ ਹੋਵੇਗੀ
ਅਤੇ ਇਸ ਵਾਰ ਮੈਂ ਅਜਿਹਾ ਨਹੀਂ ਹੋਣ ਦਿਆਂਗਾ।
‘नया हुक्म-नामा’
– जावेद अख्तर
किसी का हुक्म है सारी हवाएँ
हमेशा चलने से पहले बताएँ
कि उनकी सम्त क्या है
किधर जा रही हैं
हवाओं को बताना ये भी होगा
चलेंगी अब तो क्या रफ़्तार होगी
हवाओं को ये इजाज़त नहीं है
कि आँधी की इजाज़त अब नहीं है
हमारी रेत की सब ये फ़सीलें
ये कागज़़ के महल जो बन रहे हैं
हिफ़ाज़त उनकी करना है ज़रूरी
और आँधी है पुरानी इनकी दुश्मन
ये सभी जानते हैं
किसी का हुक्म है दरिया की लहरें
जऱा ये सर-कशी कम कर लें अपनी हद में ठहरें
उभरना फिर बिखरना और बिखरकर फिर उभरना
ग़लत है ये उनका हंगामा करना
ये सब है सिर्फ़ वहशत की अलामत
बग़ावत की अलामत
बग़ावत तो नहीं बर्दाश्त होगी
ये वहशत तो नहीं बर्दाश्त होगी
अगर लहरों को है दरिया में रहना
तो उनको होगा अब चुप-चाप बहना
किसी का हुक्म है
इस गुलिस्ताँ में बस इक रंग के ही फूल होंगे
कुछ अफ़सर होंगे जो ये तय करेंगे
गुलिस्ताँ किस तरह बनना है कल का
यक़ीनन फूल तो यक-रंगीं होंगे
मगर ये रंग होगा कितना गहरा कितना हल्का
ये अफ़सर तय करेंगे
किसी को ये कोई कैसे बताए
गुलिस्ताँ में कहीं भी फूल यक-रंगीं नहीं होते
कभी हो ही नहीं सकते
कि हर इक रंग में छुप कर बहुत से रंग रहते हैं
जिन्होंने बाग़-ए-यक-रंगीं बनाना चाहे थे
उनको जऱा देखो
कि जब इक रंग में सौ रंग ज़ाहिर हो गए हैं तो
कितने परेशाँ हैं कितने तंग रहते हैं
किसी को ये कोई कैसे बताए
हवाएँ और लहरें कब किसी का हुक्म सुनती हैं
हवाएँ हाकिमों की मु_ियों में हथकड़ी में
क़ैद-ख़ानों में नहीं रुकतीं
ये लहरें रोकी जाती हैं
तो दरिया कितना भी हो पुर-सुकूँ बेताब होता है
और इस बेताबी का अगला क़दम सैलाब होता है।
ਕਵਿਤਾ
– ਕਵਿੰਦਰ ਚਾਂਦ
ਕਿੱਥੇ ਜਾਈਏ
ਅੰਦਰ ਰਹੀਏ, ਦਮ ਘੁੱਟਦਾ ਹੈ
ਬਾਹਰ ਜਾਈਏ ਤਾਂ ਖ਼ਤਰਾ ਹੈ
ਸਾਨੂੰ ਨਜ਼ਰਾਂ ਘੂਰਦੀਆਂ ਨੇ
ਸਾਨੂੰ ਸੜਕਾਂ ਘੂਰਦੀਆਂ ਨੇ
ਹੋਰਾਂ ਉੱਪਰ ਗ਼ਿਲਾ ਹੈ ਕਾਹਦਾ
ਘਰ ਦੀਆਂ ਕੰਧਾਂ ਘੂਰਦੀਆਂ ਨੇ
ਕੀਹਤੋਂ ਕੀਹਤੋਂ ਮੁੱਖ ਛੁਪਾਈਏ
ਕਿੱਦਾਂ ਆਪਣੇਂ ਅੰਗ ਲੁਕਾਈਏ
ਕਿੱਥੇ ਜਾਈਏ?
ਕੁੜੀਆਂ ਹੋਣਾਂ ਖ਼ਤਰੇ ਵਿੱਚ ਹੈ
ਕੁੜੀਆਂ ਜੰਮਣਾ ਖ਼ਤਰੇ ਵਿੱਚ ਹੈ
ਜੰਮਣ ਪੀੜਾਂ ਨੂੰ ਹੈ ਖ਼ਤਰਾ
ਸਾਰਾ ਭਾਰਤ ਖ਼ਤਰੇ ਵਿੱਚ ਹੈ
ਹਰ ਮਰਿਆਦਾ ਖ਼ਤਰੇ ਵਿੱਚ ਹੈ
ਰਾਮ ਪ੍ਰਭੂ ਦਾ ਮੰਦਰ ਹੈ ਪਰ
ਅੱਜ ਦੀ ਸੀਤਾ ਖ਼ਤਰੇ ਵਿੱਚ ਹੈ
ਭਾਰਤ ਮਾਂ ਦੇ ਪੁੱਤਰਾਂ ਕੋਲੋਂ
ਭਾਰਤ ਮਾਤਾ ਖ਼ਤਰੇ ਵਿੱਚ ਹੈ
ਤੇਰੀ ਬੇਟੀ ਨੂੰ ਵੀ ਖ਼ਤਰੈ
ਮੇਰੀ ਵੀ ਤਾਂ ਖ਼ਤਰੇ ਵਿੱਚ ਹੈ
ਸਾਰੇ ਖ਼ਤਰੇ ਸਿਰ ਤੇ ਚਾਅ ਕੇ
ਕਿੱਦਾਂ ਮੁੜਕੇ ਮਾਂਵਾਂ ਕੁੱਖੀਂ
ਗਰਭ ਜੂਨ ਪੈ ਜਾਈਏ
ਕਿੱਥੇ ਜਾਈਏ?
ਜੀਅ ਕਰਦਾ ਏ ਸ਼ੀਸ਼ਾ ਤੱਕੀਏ
ਮਹਿੰਦੀ ਲਾਈਏ, ਸੁਰਮਾਂ ਪਾਈਏ
ਛੱਤ ਤੇ ਖੜ੍ਹ ਕੇ ਵਾਲ ਸੁਕਾਈਏ
ਮਨ ਮਰਜ਼ੀ ਦੇ ਲੀੜੇ ਪਾਈਏ
ਸਤਰੰਗੀ ਇੱਕ ਚੁੰਨੀ ਲੈ ਕੇ
ਕਿਉਂ ਨਾ ਅੰਬਰ ਤੱਕ ਉੱਡ ਜਾਈਏ
ਪਰ ਖ਼ਤਰੇ ਵਿੱਚ ਜੀਣਾਂ ਥੀਣਾਂ
ਹੱਸਣਾ, ਕੁੱਦਣਾ, ਨੱਚਣਾ, ਗਾਉਣਾ
ਏਥੇ ਹਰ ਨਾਰੀ ਨੂੰ ਖ਼ਤਰੈ
ਏਥੇ ਹਰ ਮੁਟਿਆਰ ਨੂੰ ਖ਼ਤਰੈ
ਬਾਲੜੀਆਂ ਦੀ ਖ਼ੈਰ ਮਨਾਉ
ਏਥੇ ਹਰ ਕੰਜਕ ਨੂੰ ਖ਼ਤਰੈ
ਕਿਹੜੇ ਭੋਰੇ ਜਾ ਪਈਏ ਤੇ
ਕਿਹੜੀ ਧਰਤ ਸਮਾਈਏ
ਨਿੱਕੀਆਂ-ਨਿੱਕੀਆਂ ਕੁੜੀਆਂ ਲੈ ਕੇ
ਕਿਹੜੇ ਖੂਹ ਪੈ ਜਾਈਏ
ਕਿੱਥੇ ਜਾਈਏ ?
ਕਿੱਥੇ ਜਾਈਏ?
