Now Reading
ਇਕ ਧੀ ਦੀ ਦੇਸ਼ ਦੀਆਂ ਕੁੱਲ ਧੀਆਂ ਸਮੇਤ ਸਾਰੇ ਭਾਰਤੀਆਂ ਨੂੰ ਵੰਗਾਰ!

ਇਕ ਧੀ ਦੀ ਦੇਸ਼ ਦੀਆਂ ਕੁੱਲ ਧੀਆਂ ਸਮੇਤ ਸਾਰੇ ਭਾਰਤੀਆਂ ਨੂੰ ਵੰਗਾਰ!

     15 ਅਗਸਤ ਵਾਲੇ ਦਿਨ ਜਦੋਂ ਮੈਂ ਇਹ ਸੁਣਿਆ ਕਿ ਮੇਰੀ ਜ਼ਿੰਦਗੀ ਅਤੇ ਪਰਿਵਾਰ ਤਬਾਹ ਕਰਨ ਤੇ ਮੈਥੋਂ ਮੇਰੀ ਤਿੰਨ ਸਾਲ ਦੀ ਬੱਚੀ ਖੋਹਣ ਵਾਲੇ ਗੁਨਾਹਗਾਰ ਆਜ਼ਾਦ ਕਰ ਦਿੱਤੇ ਗਏ ਹਨ ਤਾਂ ਇਉਂ ਜਾਪਿਆ ਜਿਵੇਂ 20 ਸਾਲ ਪੁਰਾਣਾ, ਡੂੰਘਾ ਸਦਮਾ ਮੇਰੇ ਨਾਲ ਇੰਨ-ਬਿੰਨ ਦੁਹਰਾਅ ਦਿੱਤਾ ਗਿਆ ਹੈ।

ਅੱਜ ਮੈਂ ਕੇਵਲ ਇਹੋ ਕਹਿ ਸਕਦੀ ਹਾਂ- ਕਿਸੇ ਇਸਤਰੀ ਲਈ ਨਿਆਂ ਇੰਜ ਕਿਵੇਂ ਮੁੱਕ ਸਕਦਾ ਹੈ? ਮੈਨੂੰ ਇਸ ਭੂਮੀ ਦੀਆਂ ਉੱਚੀਆਂ ਅਦਾਲਤਾਂ ’ਤੇ ਭਰੋਸਾ ਸੀ। ਮੈਨੂੰ ਇਸ ਪ੍ਰਬੰਧ ’ਤੇ ਭਰੋਸਾ ਸੀ ਅਤੇ ਮੈਂ ਇੰਨੇ ਭਾਰੀ ਸਦਮੇ ਦੇ ਬਾਵਜੂਦ, ਹੌਲੀ-ਹੌਲੀ ਜੀਊਣ ਦੀ ਜਾਚ ਸਿੱਖ ਰਹੀ ਸਾਂ।
ਇਨ੍ਹਾਂ ਦੋਸ਼ੀਆਂ ਦੀ ਰਿਹਾਈ ਨੇ ਮੈਥੋਂ ਮੇਰਾ ਅਮਨ-ਚੈਨ ਖੋਹ ਲਿਆ ਹੈ ਅਤੇ ਨਿਆਂ ਤੋਂ ਮੇਰਾ ਭਰੋਸਾ ਡੁਲਾ ਦਿੱਤਾ ਹੈ। ਇਹ ਦੁੱਖ ਅਤੇ ਡੋਲਦਾ ਭਰੋਸਾ ਮੇਰਾ ਨਾ ਹੋਕੇ ਉਨ੍ਹਾਂ ਸਾਰੀਆਂ ਔਰਤਾਂ ਦਾ ਹੈ ਜੋ ਨਿਆਂ ਲਈ ਅਦਾਲਤਾਂ ’ਚ ਜੂਝ ਰਹੀਆਂ ਹਨ।
ਐਨਾ ਵੱਡਾ ਅਨਿਆਂਪੂਰਨ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਨੇ ਮੇਰੀ ਸੁਰੱਖਿਆ ਅਤੇ ਖੈਰੀਅਤ ਬਾਰੇ ਨਹੀਂ ਸੋਚਿਆ।

Scroll To Top