Now Reading
ਹਰਸੇ ਮਾਨਸਰ ਦੇ ਟੌਲ ਪਲਾਜੇ ‘ਤੇ 306ਵੇਂ ਦਿਨ ਵੀ ਧਰਨਾ ਜਾਰੀ

ਹਰਸੇ ਮਾਨਸਰ ਦੇ ਟੌਲ ਪਲਾਜੇ ‘ਤੇ 306ਵੇਂ ਦਿਨ ਵੀ ਧਰਨਾ ਜਾਰੀ

ਮੁਕੇਰੀਆਂ, 12 ਅਗਸਤ (ਸੰਗਰਾਮੀ ਲਹਿਰ ਬਿਊਰੋ)- ਟੌਲ ਪਲਾਜਾ ਹਰਸਾ ਮਾਨਸਰ ਵਿਖੇ ਚਲਦੇ ਕਿਸਾਨ ਅੰਦੋਲਨ ਦੌਰਾਨ ਅੱਜ 306ਵੇਂ ਦਿਨ ਧਰਨੇ ਨੂੰ ਵਿਜੇ ਗੁਲੇਰੀਆ, ਸੌਰਭ ਮਿਨਹਾਸ, ਬਲਜੀਤ ਸਿੰਘ, ਸ਼ੇਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ 15 ਅਗਸਤ ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂ ਪਿੰਡਾਂ ਚ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਜਿਸ ਤਹਿਤ ਮੀਟਿੰਗਾਂ ਵੀ ਕੀਤੀਆ ਜਾ ਰਹੀਆਂ ਹਨ। ਇਨ੍ਹਾਂ ਇਕੱਠਾਂ ਜਗਦੇਵ ਸਿੰਘ ਭੱਟੀਆਂ, ਨਰਿੰਦਰ ਸਿੰਘ ਗੋਲੀ, ਅਵਤਾਰ ਸਿੰਘ ਲੌਬੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਬੰਸ ਸਿੰਘ, ਅਨੂਪ ਸਿੰਘ, ਜਗਦੀਸ਼ ਸਿੰਘ, ਇੰਦਰਜੀਤ ਸਿੰਘ, ਭਜਨ ਸਿੰਘ, ਸਰਵਣ ਸਿੰਘ, ਬਲਵਿੰਦਰ ਸਿੰਘ ਜੇਈ, ਡਾ. ਰਾਜੂ, ਬਲਜੀਤ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ, ਬਲਦੇਵ ਕ੍ਰਿਸ਼ਨ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ। ਅੱਜ ਲੰਗਰ ਦੀ ਸੇਵਾ ਬਲਵਿੰਦਰ ਸਿੰਘ ਜੇਈ ਦੇ ਪਰਿਵਰ ਵਲੋਂ ਕੀਤੀ ਗਈ।

Scroll To Top