ਬੀਬੀ ਲਖਵੀਰ ਕੌਰ ਪੁਤਰੀ ਕਾਮਰੇਡ ਬਲਜਿੰਦਰ ਸਿੰਘ ਅਤੇ ਸ਼੍ਰੀਮਤੀ ਬਲਦੀਸ਼ ਕੌਰ ਨਿਵਾਸੀ ਬਿਲਗਾ ਦੀ ਸ਼ਾਦੀ ਕਾਕਾ ਅਮ੍ਰਿਤ ਪਾਲ ਸਿੰਘ ਸੰਧੂ ਪੁੱਤਰ ਗੁਰਮੁੱਖ ਸਿੰਘ ਸੰਧੂ ਵਾਸੀ ਖਾਨਖਾਨਾ ਨਾਲ ਹੋਣ ਦੀ ਖੁਸ਼ੀ ਵਿੱਚ ਆਰ ਐਮ ਪੀ ਆਈ ਨੂੰ ਦਸ ਹਜਾਰ ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਇੱਕ ਹਜਾਰ ਰੁਪਏ ਸਹਾਇਤਾ ਦਿੱਤੀ ਗਈ।
ਕਾਮਰੇਡ ਸੰਤੋਖ ਸਿੰਘ ਬਿਲਗਾ, ਮੈਂਬਰ ਪੰਜਾਬ ਰਾਜ ਕਮੇਟੀ ਆਰ ਐਮ ਪੀ ਆਈ ਨੇ ਆਪਣੇ ਬੇਟੇ ਜਸਕਰਨ ਸਿੰਘ ਦੇ ਬਦੇਸ਼ ਤੋਂ ਪਰਤਣ ਦੀ ਖੁਸ਼ੀ ਵਿੱਚ ਪਾਰਟੀ ਨੂੰ ਪੰਜ ਹਜਾਰ ਰੁਪਏ ਸਹਾਇਤਾ ਦਿੱਤੀ ।
ਸਾਥੀ ਹੀਰਾ ਲਾਲ ਚੰਦਨ, ਅਬਿਆਣਾ ਕਲਾਂ ਨੇ ਆਪਣੀ ਲੜਕੀ ਪੂਨਮ ਰਾਣੀ ਦੇ ਅਸਟਰੇਲੀਆ ਜਾਣ ਦੀ ਖੁਸ਼ੀ ਵਿਚ ਅਤੇ ਪੋਤਰੇ ਪਰਿਆਸ ਚੰਦਨ ਦੇ ਯੂ.ਕੇ.ਜੀ. ਕਲਾਸ ਵਿਚ ਹੋਣ ਦੀ ਖੁਸ਼ੀ ਵਿਚ ਪਾਰਟੀ ਨੂੰ 500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਹਰੀ ਬਿਲਾਸ, ਪ.ਸ.ਸ.ਫ. ਦੇ ਸੂਬਾਈ ਸਹਾਇਕ ਵਿੱਤ ਸਕੱਤਰ (ਸੀਨੀਅਰ ਰੇਡੀਓਗ੍ਰਾਫਰ ਸਿਵਲ ਹਸਪਤਾਲ ਫਗਵਾੜਾ, ਕਪੂਰਥਲਾ) ਅਤੇ ਸ਼੍ਰੀਮਤੀ ਹਰਬਖਸ਼ ਕੌਰ ਨੇ ਆਪਣੀ ਸਪੁੱਤਰੀ ਡਾ. ਰੀਨਾ ਪਾਲ ਦਾ ਸ਼ੁਭ ਵਿਆਹ ਇੰਜੀਨੀਅਰ ਗੁਰਜੀਤ ਸਿੰਘ ‘ਸਪੁੱਤਰ ਸ਼੍ਰੀ ਰਾਮ ਲੁਭਾਇਆ ਅਤੇ ਸ਼੍ਰੀਮਤੀ ਸੁਖਪਾਲ ਕੌਰ ਵਾਸੀ ਮੋਰਾਂਵਾਲੀ’ (ਹੁਸ਼ਿਆਰਪੁਰ) ਨਾਲ ਹੋਣ ਦੀ ਖੁਸ਼ੀ ਵਿਚ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। ਇਸ ਖੁਸ਼ੀ ਦੇ ਮੌਕੇ ਹੀ ਸਾਥੀ ਹਰੀਬਿਲਾਸ ਦੀ ਮਾਤਾ ਰਖਸ਼ਾ ਰਾਣੀ ਸੁਪਤਨੀ ਮਰਹੂਮ ਸਾਥੀ ਪੀ.ਬੀ.ਪਾਲ, ਹੀਊਂ (ਨਵਾਂ ਸ਼ਹਿਰ) ਨੇ ਆਰ.ਐਮ.ਪੀ.ਆਈ. ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਕੁਲਦੀਪ ਸਿੰਘ ਕੌੜਾ, ਸੈਂਟਰ ਮੁੱਖ ਅਧਿਆਪਕ ਸਰਗੂੰਦੀ ਬਲਾਕ ਗੁਰਾਇਆ-1, ‘ਜਲੰਧਰ’ ਵਿੱਤ ਸਕੱਤਰ ਪ.ਸ.ਸ.ਫ. ਜ਼ਿਲ੍ਹਾ ਜਲੰਧਰ ਨੇ ਆਪਣੀ ਸੇਵਾ ਮੁਕਤੀ ਸਮੇਂ ਆਰ.ਐਮ.ਪੀ.ਆਈ. ਏਰੀਆ ਕਮੇਟੀ ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਮੁਹਿੰਦਰ ਪਾਲ, ਗੇਟ ਮੈਨ ਮਹੇੜੂ ਨੇ ਆਪਣੀ ਸੇਵਾ ਮੁਕਤੀ ਸਮੇਂ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਸੁਰਜੀਤ ਕੌਰ ਨੇ ਆਪਣੇ ਪਿਤਾ ਤੇ ਉਘੇੇ ਕਮਿਊਨਿਸਟ ਆਗੂ ਮਰਹੂਮ ਸਾਥੀ ਹਜਾਰਾ ਸਿੰਘ ਜਸੱੜ ਦੀ ਬਰਸੀ ਮੌਕੇ ਪਾਰਟੀ ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 300 ਰੁਪਏ ਸਹਾਇਤਾ ਦਿੱਤੀ। ਸਾਥੀ ਜਸੜ ਜੀ ਦੇ ਦੋਹਤੇ ਸ਼੍ਰੀ ਗਗਨਦੀਪ ਸਿੰਘ ਨੇ ਵੀ ਇਸ ਮੌਕੇ ਪਾਰਟੀ ਨੂੰ 3000 ਰੁਪਏ ਸਹਾਇਤਾ ਵਜੋਂ ਦਿੱਤੇ।
ਡਾਕਟਰ ਤਜਿੰਦਰ ਵਿਰਲੀ, ਉਘੇ ਟਰੇਡ ਯੂਨੀਅਨ ਆਗੂ ਨੇ ਅਪਣੇ ਮਾਤਾ ਜੀ, ਸ਼੍ਰੀਮਤੀ ਰਾਜ ਰਾਣੀ (ਸੁਪਤਨੀ ਉਘੇ ਅਧਿਆਪਕ ਆਗੂ ਸਾਥੀ ਸਾਧੂ ਰਾਮ ਵਿਰਲੀ) ਦੀਆਂ ਅੰਤਮ ਰਸਮਾਂ ਸਮੇਂ ਪਾਰਟੀ ਨੂੰ 1600 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਸਵਿਤਾ ਰੁਮਾਰੀ ਸੁਪਤਨੀ ਸਾਥੀ ਸ਼ਿਵ ਕੁਮਾਰ ਅਮਰੋਹੀ, ਤਲਵਾੜਾ (ਹੁਸ਼ਿਆਰਪੁਰ) ਨੇ ਆਰ.ਐਮ.ਪੀ.ਆਈ. ਨੂੰ ਇਕ ਪ੍ਰੈਸ਼ਰ ਕੁਕੱਰ, ਇਕ ਕੰਬਲ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸੇਵਾ ਮੁਕਤ ਪ੍ਰਿੰਸੀਪਲ ਹਰਜੀਤ ਸਿੰਘ ਅਤੇ ਸ਼੍ਰੀਮਤੀ ਸਤਿੰਦਰ ਕੌਰ ਨੇ ਅਪਣੇ ਪੋਤਰੇ ਅਨਹਦ ਸਿੰਘ ਦੇ ਜਨਮ ਦਿਵਸ ਮੌਕੇ 5000 ਰੁਪਏ ਪਾਰਟੀ ਨੂੰ ਅਤੇ 100 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਟੀ.ਆਰ. ਗੌਤਮ ਨੇ ਆਪਣੇ ਪਿਤਾ ਸ਼੍ਰੀ ਚਰਨ ਦਾਸ ਗੌਤਮ ਦੀ ਬਰਸੀ ਮੌਕੇ ਆਰ ਐਮ ਪੀ ਆਈ ਨੂੰ 2500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਪੰਜ ਸੌ ਰੁਪਏ ਸਹਾਇਤਾ ਦਿੱਤੀ ।
ਸ਼੍ਰੀ ਮਤੀ ਤ੍ਰਿਪੁਤਾ ਗੌਤਮ ਧਰਮ ਪਤਨੀ ਸਾਥੀ ਟੀ.ਆਰ. ਗੌਤਮ ਦੀ ਪਹਿਲੀ ਬਰਸੀ ਮੌਕੇ ਪਰਿਵਾਰ ਵਲੋਂ ਆਰਐਮਪੀਆਈ ਨੂੰ 4500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਦਿੱਤੀ।