Now Reading
ਸਹਾਇਤਾ(ਸੰਗਰਾਮੀ ਲਹਿਰ-ਨਵੰਬਰ 2018)

ਸਹਾਇਤਾ(ਸੰਗਰਾਮੀ ਲਹਿਰ-ਨਵੰਬਰ 2018)

ਸ਼੍ਰੀ ਗੁਰਸ਼ਰਨ ਸਿੰਘ ਪੁੱਤਰ ਸ਼੍ਰੀ ਗੁਰਨਾਮ ਸਿੰਘ ਤਿੰਮੋਵਾਲ ਦੀ ਸ਼ਾਦੀ ਬੀਬੀ ਯੁਵਰਾਜ ਕੌਰ ਪੁੱਤਰੀ ਸ਼੍ਰੀ ਰਸ਼ਪਾਲ ਸਿੰਘ, ਅੰਮਿ੍ਰਤਸਰ ਨਾਲ ਹੋਣ ਦੀ ਖੁਸ਼ੀ ਵਿੱਚ ਆਰ ਐਮ ਪੀ ਆਈ ਨੂੰ ਪੰਜ ਹਜ਼ਾਰ ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਪੰਜ ਸੌ ਰੁਪਏ ਸਹਾਇਤਾ ਦਿੱਤੀ ਗਈ।

ਸਾਥੀ ਝਲਮਣ ਸਿੰਘ ਬੈਂਸ ਨਿਵਾਸੀ ਭੱਜਲ, ਹਾਲ ਵਾਸੀ ਯੂ.ਕੇ. ਨੇ ਆਪਣੇ ਸਪੁੱਤਰ ਗੁਰਿੰਦਰ ਸਿੰਘ ਦੀ ਸ਼ਾਦੀ ਪ੍ਰਭਲੀਨ ਕੌਰ ਜੌਹਲ ਨਾਲ ਹੋਣ ਦੀ ਖੁਸ਼ੀ ਵਿੱਚ ਆਰ ਐਮ ਪੀ ਆਈ ਨੂੰ ਦਸ ਹਜਾਰ ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਪੰਜ ਸੌ ਰੁਪਏ ਸਹਾਇਤਾ ਭੇਜੀ।

ਬੀਬੀ ਮਲਾਵਾ ਬਾਈ ਸੁਪਤਨੀ ਮਰਹੂਮ ਸਾਥੀ ਵਸਾਵਾ ਰਾਮ ਦੀਆਂ ਅੰਤਮ ਰਸਮਾਂ ਮੌਕੇ ਉਨ੍ਹਾਂ ਦੇ ਸਪੁੱਤਰਾਂ ਸਾਥੀ ਰਾਮ ਕਿ੍ਰਸ਼ਨ ਧੂਨਕੀਆ ( ਮੈਂਬਰ ਜਿਲ੍ਹਾ ਕਮੇਟੀ ਆਰ ਐਮ ਪੀ ਆਈ ਫਾਜ਼ਿਲਕਾ) ਅਤੇ ਬਲਦੇਵ ਕਿ੍ਰਸ਼ਨ ਧੂਨਕੀਆ ( ਜਿਲ੍ਹਾ ਪ੍ਰਧਾਨ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਫਾਜ਼ਿਲਕਾ) ਨੇ ਆਰ ਐਮ ਪੀ ਆਈ ਸੂਬਾ ਕਮੇਟੀ ਨੂੰ ਪੱਚੀ ਸੌ ਰੁਪਏ, ਜ਼ਿਲ੍ਹਾ ਕਮੇਟੀ ਫਾਜ਼ਿਲਕਾ ਨੂੰ ਪੱਚੀ ਸੌ ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਪੰਜ ਸੌ ਰੁਪਏ ਸਹਾਇਤਾ ਭੇਜੀ।

ਸਾਥੀ ਲਸ਼ਕਰ ਸਿੰਘ ਭੁੰਗਰਨੀ ਨੇ ਆਪਣੀ ਪਤਨੀ ਬੀਬੀ ਨਿਰਮਲ ਕੌਰ ਦੀਆਂ ਅੰਤਮ ਰਸਮਾਂ ਮੌਕੇ ਆਰ ਐਮ ਪੀ ਆਈ ਨੂੰ ਗਿਆਰਾਂ ਸੌ ਰੁਪਏ, ਜਨਵਾਦੀ ਇਸਤਰੀ ਸਭਾ ਨੂੰ ਇੱਕ ਹਜਾਰ ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਇੱਕ ਹਜਾਰ ਰੁਪਏ ਸਹਾਇਤਾ ਦਿੱਤੀ।

ਸ਼੍ਰੀਮਤੀ ਅਮਿ੍ਰਤ ਕੌਰ ਦੀਆਂ ਅੰਤਮ ਰਸਮਾਂ ਮੌਕੇ ਉਨ੍ਹਾਂ ਦੀ ਛੋਟੀ ਭੈਣ ਬੀਬੀ ਅਮਰੀਕ ਕੌਰ ਸਾਬਕਾ ਪਰਧਾਨ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਨੇ ਆਰ ਐਮ ਪੀ ਆਈ ਨੂੰ ਪੰਜ ਹਜਾਰ ਰੁਪਏ ਅਤੇ ਸੰਗਰਾਮੀ ਲਹਿਰ ਨੂੰ ਪੰਜ ਸੌ ਰੁਪਏ ਸਹਾਇਤਾ ਦਿੱਤੀ।

ਸਹਾਇਤਾ ਦੇਣ ਵਾਲੇ ਸਭਨਾ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ।

Scroll To Top