ਸਹਾਇਤਾ(ਸੰਗਰਾਮੀ ਲਹਿਰ-ਜੂਨ 2018) by admin December 15, 2020 0 Shares 0 0 ਸੀ.ਪੀ.ਐਮ.ਪੰਜਾਬ (ਆਰ.ਐਮ.ਪੀ.ਆਈ.) ਦੇ ਸੰਸਥਾਪਕਾਂ ‘ਚੋਂ ਇਕ ਸਾਥੀ ਹਜ਼ਾਰਾ ਸਿੰਘ ਜੱਸੜ ਦੀ 13ਵੀਂ ਬਰਸੀ ਸਮੇਂ ਉਨ੍ਹਾਂ ਦੀ ਪੁੱਤਰੀ ਭੈਣ ਗੁਰਜੀਤ ਕੌਰ ਭਿੰਡਰ ਨੇ ਪਾਰਟੀ ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। ਟਰੇਡ ਯੂਨੀਅਨ ਲਹਿਰ ਦੇ ਥੰਮ੍ਹ ਵਜੋਂ ਨਾਮਣਾ ਖੱਟਣ ਵਾਲੇ ਸਾਥੀ ਤ੍ਰਿਲੋਚਨ ਸਿੰਘ ਰਾਣਾ ਦੇ ਜਨਮ ਦਿਨ ‘ਤੇ ਪਰਿਵਾਰ ਵਲੋਂ ਪਾਰਟੀ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ ਗਈ। ਭਾਰਤੀ ਰੇਲ ‘ਚੋਂ ਵੱਖੋ ਵੱਖ ਅਸਾਮੀਆਂ ਤੋਂ ਸੇਵਾ ਮੁਕਤ ਹੋਏ ਆਗੂਆਂ ਸਰਵ ਸਾਥੀ ਗੁਰਦਿਆਲ ਦਾਸ (ਐਸ.ਐਸ.ਈ.) ਪ੍ਰਿਥਵੀ ਰਾਜ (ਜੇ.ਈ.), ਰਾਮ ਰਾਜ (ਡਰਾਇਵਰ), ਰਾਮ ਅਵਤਾਰ (ਡਰਾਇਵਰ), ਸੱਤਪਾਲ (ਤਕਨੀਕੀਸ਼ੀਅਨ) ਨੇ ਵਿਸ਼ੇਸ਼ ਉਦਮ ਕਰਦਿਆਂ ‘ਸੰਗਰਾਮੀ ਲਹਿਰ’ ਲਈ 2500 ਰੁਪਏ ਸਹਾਇਤਾ ਭੇਜੀ। ਸਾਥੀ ਸਕੱਤਰ ਸਿੰਘ ਪਠਾਨਕੋਟ ਨੇ ਸ਼ਾਹਪੁਰ ਕੰਢੀ ਡੈਮ ਤੋਂ ਆਪਣੀ ਸੇਵਾ ਮੁਕਤੀ ਸਮੇਂ ਪਾਰਟੀ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। ਮਾਸਟਰ ਸੁਭਾਸ਼ ਸ਼ਰਮਾ ਖ਼ਜਾਨਚੀ ਆਰ.ਐਮ.ਪੀ.ਆਈ. ਜ਼ਿਲ੍ਹਾ ਗੁਰਦਾਸਪੁਰ ਨੇ ਪੋਤਰੀ ”ਆਰਵੀ” ਦੇ ਜਨਮ ਦਿਨ ਦੀ ਖੁਸ਼ੀ ਮੌਕੇ 1600 ਰੁਪਏ ਜਨਤਕ ਜਥੇਂਬਦੀਆਂ ਅਤੇ 500 ਰੁਪਏ ”ਸੰਗਰਾਮੀ ਲਹਿਰ” ਨੂੰ ਸਹਾਇਤਾ ਵਜੋਂ ਦਿੱਤੇ। ਸਾਥੀ ਜਸਬੀਰ ਸਿੰਘ ਵੈਰੋਵਾਲ ਜ਼ਿਲ੍ਹਾ ਕਮੇਟੀ ਮੈਂਬਰ ਆਰ.ਐਮ.ਪੀ.ਆਈ. ਤਰਨਤਾਰਨ ਨੇ ਆਪਣੇ ਪਿਤਾ ਸਾਥੀ ਜੋਗਿੰਦਰ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਪਾਰਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। d ਮਾਸਟਰ ਚਰਨ ਸਿੰਘ ਗਿੱਲ, ਵਜੀਦਕੇ ਕਲਾਂ (ਬਰਨਾਲਾ) ਨੇ ਆਪਣੇ ਪਿਤਾ ਦਰਬਾਰਾ ਸਿੰਘ ਗਿੱਲ ਦੀ ਅੰਤਮ ਅਰਦਾਸ ਮੌਕੇ ਜ਼ਮਹੂਰੀ ਕਿਸਾਨ ਸਭਾ ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। ਮਾਸਟਰ ਉਜਾਗਰ ਸਿੰਘ ਠੀਕਰੀਵਾਲਾ ਨੇ ਆਪਣੀ ਮਾਤਾ ਦੀ ਅੰਤਮ ਅਰਦਾਸ ਮੌਕੇ ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਸਾਥੀ ਦਰਸ਼ਨ ਸਿੰਘ ਬੇਲੂ ਮਾਜ਼ਰਾ ਸੂਬਾ ਪ੍ਰਧਾਨ ਪੀ.ਡਬਲਿਊ ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਆਪਣੇ ਬੇਟੇ ਕਮਲਪ੍ਰੀਤ ਸਿੰਘ ਦੀ ਸ਼ਾਦੀ ਬੀਬੀ ਕਰਮਜੀਤ ਕੌਰ ਨਾਲ ਹੋਣ ਦੀ ਖੁਸ਼ੀ ਵਿਚ ਜਮਹੂਰੀ ਸੰਗਠਨਾਂ ਨੂੰ 2100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। ਮਾਸਟਰ ਸੁਰਜੀਤ ਸਿੰਘ ਮੀਂਢਵਾਂ (ਰੋਪੜ) ਨੇ ਆਪਣੀ ਬੇਟੀ ਦੀ ਸ਼ਾਦੀ ਮੌਕੇ ਜਮਹੂਰੀ ਜਥੇਬੰਦੀਆਂ ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਸਾਥੀ ਹਰਮੇਲ ਚੰਦ (ਮੁਲਾਜਮ ਆਗੂ) ਆਨੰਦਪੁਰ ਸਾਹਿਬ ਨੇ ਆਪਣੀ ਸੇਵਾ ਮੁਕਤੀ ਮੌਕੇ ਆਰ.ਐਮ.ਪੀ.ਆਈ. ਨੂੰ 900 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। d ਸਾਥੀ ਭੁਪਿੰਦਰ ਕੁਮਾਰ ਬਾਸ ਜ਼ਿਲ੍ਹਾ ਆਗੂ ਪੀਐਸਐਸਐਫ ਰੋਪੜ ਨੇ ਆਪਣੀ ਸੇਵਾ ਮੁਕਤੀ ‘ਤੇ ਆਰ.ਐਮ.ਪੀ.ਆਈ. ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਸਾਥੀ ਅਮਰੀਕ ਸਿੰਘ ਨੰਗਲ ਡਾਲਾ (ਗੁਰਦਾਸਪੁਰ) ਨੇ ਆਪਣੀ ਮਾਤਾ ਸ਼੍ਰੀਮਤੀ ਗੁਰਵੰਤ ਕੌਰ ਦੀਆਂ 18-4-2018 ਨੂੰ ਅੰਤਮ ਰਸਮਾਂ ਸਮੇਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੂੰ 2500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਕੈਪਟਨ ਪ੍ਰੀਤਮ ਸਿੰਘ ਔਲਖ ਅਤੇ ਸ਼੍ਰੀਮਤੀ ਬਲਬੀਰ ਕੌਰ ਔਲਖ ਨੇ ਆਪਣਿਆਂ ਪੋਤਰਿਆਂ ਤਨਵੀਰ ਔਲਖ ਤੇ ਅਰਜਨ ਔਲਖ ਦੇ ਜਨਮ ਦਿਨ ਮੌਕੇ 9900 ਰੁਪਏ ਆਰ.ਐਮ.ਪੀ.ਆਈ. ਤਹਿਸੀਲ ਬਟਾਲਾ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਸਾਥੀ ਗੁਰਮੇਲ ਸਿੰਘ ਰੂੰਮੀ (ਲੁਧਿਆਣਾ) ਤੇ ਪਰਿਵਾਰ ਵਲੋਂ ਉਨ੍ਹਾਂ ਦੇ ਮਾਤਾ ਜੀ ਸ਼੍ਰੀਮਤੀ ਗੁਰਦਿਆਲ ਕੌਰ ਦੀਆਂ ਅੰਤਮ ਰਸਮਾਂ ਸਮੇਂ ਪਾਰਟੀ ਨੂੰ 2500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਸਾਥੀ ਧੰਨਾ ਸਿੰਘ ਬਿਲਗਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਕਾਮਰੇਡ ਕੁਲਬੀਰ ਸਿੰਘ ਸੰਘੇੜਾ ਨੇ ਆਰ.ਐਮ.ਪੀ.ਆਈ. ਨੂੰ 4500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। ਕਾਮਰੇਡ ਗੰਗਾ ਪ੍ਰਸ਼ਾਦ ਹੁਸ਼ਿਆਰੁਪਰ ਦੇ ਆਪਣੇ ਸਪੁੱਤਰ ਗਣੇਸ਼ ਕੁਮਾਰ, ਸਿਵਲ ਇੰਜੀਨੀਅਰ ਦੇ ਕੁਵੈਤ ਤੋਂ ਵਾਪਸ ਪਰਤਣ ਦੀ ਖੁਸ਼ੀ ਵਿਚ ਪਾਰਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ। ਸਹਾਇਤਾ ਦੇਣ ਵਾਲੇ ਸਭਨਾ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। 0 0