Now Reading
ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਅਗਸਤ 2019)

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਅਗਸਤ 2019)

ਸ਼ਹੀਦ ਡਾ. ਮੁਠੱਡਾ ਦੀ ਬਰਸੀ
ਫਿਲੌਰ : ਪਿੰਡ ਮੁਠੱਡਾ ਕਲਾਂ ਵਿਖੇ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 32ਵੀਂ ਬਰਸੀ ਮਨਾਈ ਗਈ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਪਾਰਟੀ ਵੱਲੋਂ ਆਰੰਭੇ ਘੋਲ ਬਾਰੇ ਹਾਜ਼ਰੀਨ ਨੂੰ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸ਼ਿਵ ਕੁਮਾਰ ਤਿਵਾੜੀ ਨੇ ਵੀ ਸੰਬੋਧਨ ਕੀਤਾ। ਆਰੰਭ ‘ਚ ਯਾਦਗਾਰ ‘ਤੇ ਝੰਡਾ ਲਹਿਰਾਉਣ ਦੀ ਰਸਮ ਜਸਬੀਰ ਸਿੰਘ ਫਿਲੌਰ ਨੇ ਨਿਭਾਈ। ਇਸ ਉਪਰੰਤ ਚਰਨਜੀਤ ਸਿੰਘ ਪੂਨੀਆ ਦੀ ਪ੍ਰੇਰਨਾ ਸਦਕਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਵੱਲੋਂ ਸਭਾ ਦੇ ਜ਼ਿਲ੍ਹਾ ਸਕੱਤਰ ਮਨਜਿੰਦਰ ਸਿੰਘ ਢੇਸੀ ਅਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਦੀ ਅਗਵਾਈ ਹੇਠ ਪੌਦੇ ਵੀ ਲਗਾਏ ਗਏ। ਇਸ ਮੌਕੇ ਪਿੰਡ ਦੁਸਾਂਝ ਖੁਰਦ ਦੇ ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਸਨੀ ਫਿਲੌਰ, ਪ੍ਰਭਾਤ ਕਵੀ, ਹਰਜੀਤ, ਸਾਬੀ, ਸਾਹਿਲ, ਗੁਰਿੰਦਰਜੀਤ ਸਿੰਘ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਲਗਾਏ ਗਏ ਨਿੰਮ ਦੇ ਪੌਦਿਆਂ ਨਾਲ ਟਰੀ ਗਾਰਡ ਵੀ ਲਗਾਏ ਗਏ।

ਕੰਗ ਅਰਾਈਆਂ ਦੇ ਸ਼ਹੀਦਾਂ ਦੀ ਬਰਸੀ
ਫਿਲੌਰ ਤਹਿਸੀਲ ਦੇ ਪਿੰਡ ਕੰਗ ਅਰਾਈਆਂ ਵਿਖੇ ਸ਼ਹੀਦ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ ਦੀ 30ਵੀਂ ਬਰਸੀ ਮਨਾਈ ਗਈ। ਅਤਿਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਸਾਥੀ ਪੱਪੀ ਨੇ ਹਮਲਾ ਕਰਨ ਆਏ ਇੱਕ ਅੱਤਵਾਦੀ ਨੂੰ ਜੱਫਾ ਮਾਰ ਲਿਆ ਸੀ, ਜਿਸ ਕਾਰਨ ਅੱਤਵਾਦੀ ਵੀ ਮੌਕੇ ‘ਤੇ ਮਾਰਿਆ ਗਿਆ ਸੀ। ਆਰੰਭ ‘ਚ ਯਾਦਗਾਰ ‘ਤੇ ਸਾਥੀ ਬਨਾਰਸੀ ਦਾਸ ਦੀ ਅਗਵਾਈ ‘ਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਮਗਰੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਦੇਸ਼ ਦੀ ਰਾਜਨੀਤੀ ਅਤੇ ਪਾਰਟੀ ਵੱਲੋਂ ਆਰੰਭੇ ਸੰਘਰਸ਼ ਦੀ ਜਾਣਕਾਰੀ ਦਿੱਤੀ। ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਸ਼ਿਵ ਤਿਵਾੜੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਮਨਜਿੰਦਰ ਸਿੰਘ ਢੇਸੀ ਨੇ ਵੀ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਇਸ ਮੌਕੇ ਸਭਾ ਵੱਲੋਂ ਸ਼ਹੀਦੀ ਯਾਦਗਾਰ ‘ਤੇ ਇੱਕ ਪੌਦਾ ਵੀ ਲਗਾਇਆ।

Scroll To Top