Now Reading
ਮਜ਼ਦੂਰ ਜਥੇਬੰਦੀਆਂ ਵੱਲੋਂ ਵਿਧਾਇਕ ਨੂੰ ਮੰਗ ਪੱਤਰ

ਮਜ਼ਦੂਰ ਜਥੇਬੰਦੀਆਂ ਵੱਲੋਂ ਵਿਧਾਇਕ ਨੂੰ ਮੰਗ ਪੱਤਰ

ਬਟਾਲਾ : ਵੱਖ-ਵੱਖ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ 1997 ’ਚ ਬਰਨਾਲਾ ਜ਼ਿਲ੍ਹੇ ’ਚ ਕਿਰਨਦੀਪ ਕੌਰ ਮਹਿਲਕਲਾਂ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਕਿਸਾਨ ਜਥੇਬੰਦੀ ਦੇ ਆਗੂ ਮਨਜੀਤ ਸਿੰਘ ਨਿਆਂ ਦਿੱਤਾ ਜਾਵੇ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਰਘੁਬੀਰ ਸਿੰਘ ਪਕੀਵਾਂ ,ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਕੁੱਲ ਹਿੰਦ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਦਾ ਵਫ਼ਦ ਵਿਧਾਇਕ ਲੋਧੀਨੰਗਲ ਨੂੰ ਮਿਲਿਆ। ਇਸ ਮੌਕੇ ਸ੍ਰੀ ਲੋਧੀਨੰਗਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਪਾਰਟੀ ਹਾਈ ਕਮਾਨ ਕੋਲ ਉਠਾ ਕੇ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ। ਇਸੇ ਤਰ੍ਹਾਂ ਕਾਮਰੇਡ ਪਕੀਵਾਂ ਨੇ ਦੱਸਿਆ ਕਿ ਵਫ਼ਦ ਜਦੋਂ ਵਿਧਾਇਕ ਲਾਡੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ਬਟਾਲਾ ’ਤੇ ਮਿਲਣ ਗਏ ਤਾਂ, ਉਨ੍ਹਾਂ ਦੇ ਉਥੇ ਮੌਜ਼ੂਦ ਸਟਾਫ਼ ਨੇ ਪਹਿਲਾਂ ਤਾਂ ਸ੍ਰੀ ਲਾਡੀ ਨੂੰ ਮਿਲਾਉਣ ਲਈ ਕਾਫੀ ਸਮਾਂ ਬੈਠਾਈ ਰੱਖਿਆ ਅਤੇ ਫਿਰ ਮਿਲਾਉਣ ਤੋਂ ਆਨਾਕਾਨੀ ਕਰਦੇ ਰਹੇ। ਇਸੇ ਦੌਰਾਨ ਯੂਨੀਅਨ ਆਗੂਆਂ ਨੇ ਵਿਧਾਇਕ ਦੇ ਸਟਾਫ਼ ਮੈਂਬਰ ਨੂੰ ਮੰਗ ਪੱਤਰ ਸੌਂਪਦਿਆਂ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਵਿਧਾਇਕ ਨਾਲ ਗੱਲ ਕਰਨ ਲਈ ਵਾਰ ਵਾਰ ਸੰਪਰਕ ਕਰਨ ਦਾ ਯਤਨ ਕੀਤਾ, ਪਰ ਉਨ੍ਹਾਂ ਫੋਨ ਨਹੀਂ ਉਠਾਇਆ।

Scroll To Top