Now Reading
ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਵਰਦੇ ਮੀਂਹ ਵਿੱਚ ਭੈਣਾਂ ਨੇ ਸਾਂਭਿਆ ਮੋਰਚਾ

ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਵਰਦੇ ਮੀਂਹ ਵਿੱਚ ਭੈਣਾਂ ਨੇ ਸਾਂਭਿਆ ਮੋਰਚਾ

ਡੇਹਲੋ, 2 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਘੇਰੀ ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸਕਬੰਦਰਗਾਹ ਦੇ ਮੋਰਚੇ ਦੀ ਅਗਵਾਈ ਆਸੀ ਪਿੰਡ ਦੀਆ ਬੀਬੀਆਂ ਅਕਬੀਰ ਕੌਰ, ਪ੍ਰਨੀਤ ਕੌਰ, ਜਸਨਪ੍ਰੀਤ ਕੌਰ, ਸਰਬਜੀਤ ਕੌਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੁਖਵੰਤ ਕੌਰ, ਜਸਵੰਤ ਕੌਰ ਨੇ ਆਖਿਆ ਕਿ ਜਿਨਾ ਚਿਰ ਮੋਦੀ ਸਰਕਾਰ ਕਾਰਪੋਰੇਟ ਪੱਖੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਨਾ ਚਿਰ ਕਾਰਪੋਰੇਟਾਂ ਦਾ ਘਿਰਾਓ ਜਾਰੀ ਰਹੇਗਾ। ਇਸ ਮੌਕੇ ਆਗੂਆਂ ਨੇ ਕੰਗਣਾ ਰਾਉਤ ਦੀ ਵੀ ਅਲੋਚਨਾ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਚਕੌਹੀ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ, ਤਿਲਕ ਰਾਜ, ਅਵਤਾਰ ਸਿੰਘ ਹੈਪੀ ਆਸੀ, ਕੁਲਵੰਤ ਸਿੰਘ ਆਸੀ, ਗਗਨਪ੍ਰੀਤ ਸਿੰਘ ਆਸੀ, ਅਮਰੀਕ ਸਿੰਘ ਜੜਤੌਲੀ, ਨਿਰਮਲ ਸਿੰਘ ਜੜਤੋਲੀ, ਸਤਵੰਤ ਸਿੰਘ ਪੰਚ ਨਾਰੰਗਵਾਲ, ਹਰਵਿੰਦਰ ਸਿੰਘ ਨਾਰੰਗਵਾਲ, ਬਲਵੀਰ ਸਿੰਘ ਨਾਰੰਗਵਾਲ ਆਦਿ ਨੇ ਵੀ ਸੰਬੋਧਨ ਕੀਤਾ।

Scroll To Top