ਭਿਖੀਵਿੰਡ : ਦਿਹਾਤੀ ਮਜਦੂਰ ਸਭਾ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਸਭਾ ਦੇ ਦਫ਼ਤਰ ਵਿਖੇ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਗਰਮ ਮੈਂਬਰਾਂ ਅਤੇ ਹਮਦਰਦਾਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਨੇ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਮਨੂੰ ਸਿਮਰਤੀ ਖ਼ਿਲਾਫ਼ ਅਤੇ ਮਜਦੂਰਾਂ ਦੀ ਚੇਤਨਾ ਨੂੰ ਉੱਚਾ ਚੁਕਣ ਲਈ 22 ਜੁਲਾਈ ਤੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਜਨਮ ਭੂਮੀ ਗਗੋ ਮਾਹਲ ਤੋਂ ਸ਼ਰਧਾ ਦੇ ਫੁਲ ਭੇਟ ਕਰਕੇ ਇੱਕ ਜਥਾ ਪੂਰੇ ਪੰਜਾਬ ‘ਚ ਜਾਏਗਾ। ਇਹ ਜਥਾ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ 23 ਜੁਲਾਈ ਨੂੰ ਦਾਣਾ ਮੰਡੀ ਭਿਖੀਵਿੰਡ ਵਿਖੇ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈਕੇ ਵੱਡੇ ਇਕੱਠ ‘ਚ ਸ਼ਮੂਲੀਅਤ ਕਰੇਗਾ। ਅੱਗੋਂ ਇਹ ਜਥਾ ਦੂਜੇ ਜ਼ਿਲਿਆਂ ਲਈ ਰਵਾਨਾ ਹੋਵੇਗਾ। ਇਸ ਮੌਕੇ ਗਜਨ ਸਿੰਘ, ਦਰਬਾਰਾ ਸਿੰਘ, ਸਰਜੀਤ ਸਿੰਘ ਆਦਿ ਸਮੇਤ ਅਨੇਕਾਂ ਆਗੂ ਇਸ ਮੀਟਿੰਗ ‘ਚ ਹਾਜ਼ਰ ਸਨ।