Now Reading
ਦਿਹਾਤੀ ਮਜ਼ਦੂਰ ਸਭਾ ਵੱਲੋਂ ਬੀ ਡੀ ਪੀ ਓ ਨੂੰ ਮੰਗ ਪੱਤਰ

ਦਿਹਾਤੀ ਮਜ਼ਦੂਰ ਸਭਾ ਵੱਲੋਂ ਬੀ ਡੀ ਪੀ ਓ ਨੂੰ ਮੰਗ ਪੱਤਰ

ਬਟਾਲਾ – ਦਿਹਾਤੀ ਮਜ਼ਦੂਰ ਸਭਾ ਵੱਲੋਂ ਸੈਂਕੜੇ ਮਜ਼ਦੂਰਾਂ ਨੇ ਬੀ ਡੀ ਪੀ ਓ ਬਟਾਲਾ ਨੂੰ ਮੰਗ ਪੱਤਰ ਦਿੱਤਾ। ਇਸ ਵਫ਼ਦ ਦੀ ਅਗਵਾਈ ਗੁਰਦਿਆਲ ਸਿੰਘ ਘੁਮਾਣ ਨੇ ਕੀਤੀ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਅਕਾਲੀ ਭਾਜਪਾ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟਾਂ ਦੇ ਕੀਤੇ ਗਏ ਵਾਅਦੇ ਨੂੰ ਦਸ ਸਾਲਾਂ ‘ਚ ਪੂਰਾ ਨਹੀਂ ਕੀਤਾਗਿਆ। ਦਿਹਾਤੀ ਮਜ਼ਦੂਰਾਂ ਵੱਲੋਂ ਕਈ ਵਾਰ ਸਰਕਾਰ ਦੇ ਵਾਅਦੇ ਮੁਤਾਬਿਕ ਫਾਰਮ ਭਰ ਕੇ ਬੀ ਡੀ ਪੀ ਓ ਦਫ਼ਤਰ ‘ਚ ਜਮ੍ਹਾ ਕਰਵਾਏ ਗਏ। ਪਰ ਸਰਕਾਰ ਨੇ ਲੋਕਾਂ ਨੂੰ ਪਲਾਟ ਨਹੀਂ ਦਿੱਤੇ। ਕੈਪਟਨ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਕਿ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਅਤੇ ਫਾਰਮਾਂ ਦੀ ਮੰਗ ਕੀਤੀ ਹੈ। ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰਾਂ ਦੇ ਫਾਰਮ ਭਰ ਕੇ ਜਮ੍ਹਾ ਕਰਵਾਏ ਜਾ ਰਹੇ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਤੁਰੰਤ ਫਾਰਮਾਂ ਦੀ ਇੰਨਕੁਆਰੀ ਕਰਕੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ। ਮਜ਼ਦੂਰ ਪਰਵਾਰਾਂ ਦਾ ਬਿਨ੍ਹਾਂ ਸ਼ਰਤ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੌਕੇ ਮੁਖਵੰਤ ਸਿੰਘ, ਮੁਖ਼ਤਾਰ ਸਿੰਘ ਭਾਗੋਵਾਲ, ਅਵਤਾਰ ਸਿੰਘ ਬਟਾਲਾ, ਗੁਰਨਾਮ ਸਿੰਘ, ਇੰਦਰਜੀਤ, ਜਸਵੰਤ ਸਿੰਘ, ਬਹਿਲੂਵਾਲ ਨਾਨਕ ਸਿੰਘ, ਭਜਨ ਮਸੀਹ, ਪ੍ਰਮਜੀਤ ਕੌਰ ਬੱਲੋਵਾਲ, ਸੁਰਜੀਤ ਕੌਰ ਤੇ ਵੱਡੀ ਗਿਣਤੀ ਵਿੱਚ ਹੋਰ ਸਾਥੀ ਹਾਜ਼ਰ ਸਨ।

Scroll To Top