ਤਰਨ ਤਾਰਨ : ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਅਧਾਰਿਤ ਬਣੀ ਸੰਘਰਸ਼ ਕਮੇਟੀ ਪੰਜਾਬ ਵਲੋਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੇ ਗਵਰਨਰ ਪੰਜਾਬ ਕੋਲ ਪਏ ਕੇਸ ਦਾ ਤੁਰੰਤ ਨਿਪਟਾਰਾ ਕਰਕੇ ਉਮਰ ਕੈਦ ਦੀ ਸਜ਼ਾ ਮੁਕਤ ਕਰਨ ਦੀ ਮੰਗ ਨੂੰ ਲੈ ਕੇ ਤਰਨ ਤਾਰਨ ਦੇ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਚਰਨਜੀਤ ਸਿੰਘ ਬਾਠ ਆਜ਼ਾਦ ਕਿਸਾਨ ਸੰਘਰਸ ਕਮੇਟੀ ਦੇ ਆਗੂ ਅਵਤਾਰ ਸਿੰਘ ਚਾਹਲ ਨੇ ਕੀਤੀ ਇਸ ਮੌਕੇ ਸਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਕੈਪਟਨ ਸਿੰਘ ਨੇ ਕਿਹਾ ਕੇ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ਾਂ ਦੇ ਮੋਹਰੀ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫੀ ਦੇ ਕੇਸ ਦੀ ਫਾਇਲ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਇਸ ਮੌਕੇ ਮਨਜੀਤ ਸਿੰਘ ਬੱਗੂ ਕੋਟ, ਹਰਦੀਪ ਸਿੰਘ ਰਸੂਲਪੁਰ, ਗੁਰਲਾਲ ਸਿੰਘ ਲੇਹੀਆ, ਹੀਰਾ ਸਿੰਘ ਨੌਸ਼ਹਿਰਾ, ਸਵਿੰਦਰ ਸਿੰਘ ਖੱਬੇ, ਹਰਪਾਲ ਸਿੰਘ ਨੌਸ਼ਹਿਰਾ, ਸਵਿੰਦਰ ਸਿੰਘ ਦੋਦੇ, ਬਲਜੀਤ ਸਿੰਘ ਸਰਾਂ, ਮੰਗਲ ਸਿੰਘ ਸਾਂਘਣਾ, ਅਮਿ੍ਤਸ਼ੇਰ ਸਿੰਘ ਮੰਨਣ, ਖ਼ਜ਼ਾਨ ਸਿੰਘ ਗੰਡੀਵਿੰਡ, ਪੂਰਨ ਸਿੰਘ ਦੇਊ, ਖ਼ਜ਼ਾਨ ਸਿੰਘ ਗੰਡੀਵਿੰਡ, ਨਿਰਮਲ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ |