ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ. ਆਈ.) ਤਹਿਸੀਲ ਕਮੇਟੀ ਤਰਨ ਤਾਰਨ ਦੀ ਮੀਟਿੰਗ ਕਾਮਰੇਡ ਜੋਗਿੰਦਰ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿਚ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ 2 ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਟ ਕੀਤੀ ਗਈ| ਮੀਟਿੰਗ ਵਿਚ ਪਾਰਟੀ ਦੀ ਉਸਾਰੀ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਦੇ ਕੰਮਾਂ ਬਾਰੇ ਰੂਪ ਰੇਖਾ ਉਲੀਕੀ ਗਈ| ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ ‘ਲੁਟੇਰੇ ਭਜਾਉ, ‘ਦੇਸ਼ ਬਚਾਉ’ ਦੇ ਨਾਹਰੇ ਤਹਿਤ 12 ਨਵੰਬਰ ਤੋਂ ਜਲਿ੍ਹਆਂ ਵਾਲੇ ਬਾਗ਼ ਤੋਂ ਆ ਰਹੇ ਜਥੇ ਦੇ ਸਵਾਗਤ ਲਈ 13 ਨਵੰਬਰ ਨੂੰ ਝਬਾਲ ਪਹੁੰਚਣ ‘ਤੇ ਕਾਮਰੇਡ ਦਰਸ਼ਨ ਸਿੰਘ ਝਬਾਲ ਅਤੇ ਇਲਾਕੇ ਦੇ ਵਿਛੜ ਚੁੱਕੇ ਆਗੂਆਂ ਦੀ ਸਲਾਨਾ ਬਰਸੀ ‘ਤੇ ਵਿਸ਼ਾਲ ਇਕੱਠ ਕੀਤਾ ਜਾਵੇਗਾ| ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਸਾਮਰਾਜ ਤੇ ਸਰਮਾਏਦਾਰੀ ਪੱਖੀ ਹਨ ਅਤੇ ਲੋਕ ਵਿਰੋਧੀ ਹਨ| ਇਨ੍ਹਾਂ ਨੀਤੀਆਂ ਕਾਰਨ ਗ਼ਰੀਬੀ ਅਮੀਰੀ ਦਾ ਪਾੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ| ਉਨ੍ਹਾਂ ਹਾਕਮ ਸਰਕਾਰਾਂ ਦੀਆਂ ਨੀਤੀਆਂ ਖਿਲਾਫ਼ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ| ਇਸ ਮੌਕੇ ਹਰਦੀਪ ਸਿੰਘ ਰਸੂਲਪੁਰ, ਚਰਨਜੀਤ ਸਿੰਘ ਬਾਠ, ਸਵਿੰਦਰ ਸਿੰਘ ਖੱਬੇ, ਦਿਲਬਾਗ ਸਿੰਘ ਕੋਟ, ਦਲਬੀਰ ਸਿੰਘ ਬਾਗੜੀਆਂ, ਜਸਬੀਰ ਕੌਰ ਤਰਨ ਤਾਰਨ ਆਦਿ ਹਾਜ਼ਰ ਸਨ|