
ਪੱਟੀ- ਜਮਹੂਰੀ ਕਿਸਾਨ ਸਭਾ ਵੱਲੋਂ ਮਨਿਹਾਲਾ ਜੈ ਸਿੰਘ ਵਿਚ ਗੁਰਦੇਵ ਸਿੰਘ ਮਨਿਹਾਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪੁਤਲਾ ਫੂਕਿਆ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁੱਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਹਰਭਜਨ ਸਿੰਘ, ਬਾਜ ਸਿੰਘ, ਪੂਰਨ ਸਿੰਘ, ਭਗਵੰਤ ਸਿੰਘ, ਬਲਵੰਤ ਸਿੰਘ, ਰਣਜੀਤ ਕੌਰ, ਦਰਬਾਰਾ ਸਿੰਘ, ਹਰਦੀਪ ਸਿੰਘ, ਹਰਦਿਆਲ ਸਿੰਘ, ਬਲਰਾਜ ਸਿੰਘ, ਪਰਗਟ ਸਿੰਘ ਸਲਵਿੰਦਰ ਸਿੰਘ ਆਦਿ ਹਾਜ਼ਰ ਸਨ।