Now Reading
ਜਨਵਾਦੀ ਇਸਤਰੀ ਸਭਾ ਵਲੋਂ ਕੌਮਾਂਤਰੀ ਇਸਤਰੀ ਦਿਵਸ ‘ਤੇ ਜਲੰਧਰ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ

ਜਨਵਾਦੀ ਇਸਤਰੀ ਸਭਾ ਵਲੋਂ ਕੌਮਾਂਤਰੀ ਇਸਤਰੀ ਦਿਵਸ ‘ਤੇ ਜਲੰਧਰ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ

ਜਲੰਧਰ, 21 ਫਰਵਰੀ : ਅੱਜ ਜਲੰਧਰ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੀ ਸੂਬਾ ਪ੍ਰਧਾਨ ਭੈਣ ਦਰਸ਼ਨ ਕੌਰ ਪਲਾਸੀ ਨੇ ਕੀਤੀ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸਭਾ ਦੇ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਨੇ ਕਿਹਾ ਕਿ 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਇਆ ਜਾਵੇਗਾ। ਇਹ ਦਿਵਸ ਨੂੰ ਇਸਤਰੀ ”ਆਤਮ ਸਨਮਾਨ ਦਿਵਸ” ਦੇ ਰੂਪ ਵਿਚ ਮਨਾਇਆ ਜਾਵੇਗਾ। ਇਸ ਦਿਨ ਸਭਾ ਵਲੋਂ ਪੂਰੇ ਪੰਜਾਬ ਭਰ ‘ਚੋਂ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਹੋਣਗੀਿਆਂ। ਇਸ ਮੀਟਿੰਗ ਵਿਚ ਉਚੇਚੇ ਤੌਰ ‘ਤੇ ਪਹੁੰਚੇ ਡਾ. ਰਘਬੀਰ ਕੌਰ ਨੇ ਮੀਟਿੰਗ ਵਿਚ ਪਹੁੰਚੀਆਂ ਭੈਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮਾਜਿਕ ਅਤੇ ਆਰਥਿਕ ਅਸਮਾਨਤਾ ਕਾਰਨ ਔਰਤ ਦੀ ਸਥਿਤੀ ਸਮਾਜ ਵਿਚ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ। ਅੱਜ ਆਪਣੇ ਅਧਿਕਾਰਾਂ ਲਈ  ਔਰਤਾਂ ਨੂੰ ਅੱਗੇ ਆਉਣਾ ਪੈਣਾ ਹੈ। ਜਥੇਬੰਦ ਹੋ ਕੇ ਹੀ ਔਰਤਾਂ ਆਪਣੇ ਸਵੈਮਾਨ ਦੀ ਰਾਖੀ ਕਰ ਸਕਦੀਆਂ ਹਨ। ਮੀਟਿੰਗ ਵਿਚ ਇਹਨਾਂ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਭੈਣ ਬਿਮਲਾ ਦੇਵੀ , ਸੂਬਾਈ ਮੀਤ ਪ੍ਰਧਾਨ ਜਸਬੀਰ ਕੌਰ ਤਰਨ ਤਾਰਨ, ਭੈਣ ਅਜੀਤ ਕੌਰ ਕੋਟ ਰਜਾਦਾ, ਗੁਰਿੰਦਰ ਕੌਰ ਗੁੱਜਰਵਾਲ, ਸਰਬਜੀਤ ਕੌਰ ਅਜਨਾਲਾ, ਜਸਬੀਰ ਕੌਰ ਲਤਾਲਾ, ਚਰਨਜੀਤ ਕੌਰ ਲਤਾਲਾ, ਊਸ਼ਾ ਪਾਸਲਾ, ਲਖਵਿੰਦਰ ਕੌਰ ਪੀਰੋਵਾਲ, ਪਾਰਵਤੀ, ਕੰਚਨ ਸਿੰਘ ਜਲੰਧਰ, ਜਸਵਿੰਦਰ ਮਾਹੂੰਵਾਲ, ਸੁਨੀਤਾ ਫਿਲੌਰ ਅਤੇ ਨਰਿੰਦਰ ਕੌਰ ਪੱਟੀ ਸ਼ਾਮਲ ਹੋਏ।

Scroll To Top