ਭਿੱਖੀਵਿੰਡ : ਭਾਰਤੀ ਇਨਕਲਾਬੀ ਮਾਰਕਸੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਲੋਕ ਜਗਾਉ, ਲੁਟੇਰੇ ਭਜਾਉ ਦੇ ਨਾਹਰੇ ਤਹਿਤ ਜਲਿ੍ਹਆਂ ਵਾਲੇ ਬਾਗ ਤੋਂ ਚੱਲਿਆ ਜਥਾ ਮਾਰਚ ਦਿਆਲਪੁਰਾ ਕਾਨਫਰੰਸ ‘ਚ ਪਹੁੰਚਿਆ|ਜਿਥੇ ਜਥੇ ਮਾਰਚ ਦਾ ਗੱਗੋਬੂਆ, ਸੁਰਸਿੰਘ, ਭਿਖੀਵਿੰਡ ਵਿਖੇ ਭਰਵਾਂ ਸਵਾਗਤ ਕੀਤਾ ਗਿਆ| ਕਾਨਫਰੰਸ ਦੀ ਪ੍ਰਧਾਨਗੀ ਜਰਨੈਲ ਸਿੰਘ ਦਿਆਲਪੁਰਾ ਗੁਰਦੇਵ ਸਿੰਘ ਮਨਿਆਲਾ, ਸੁਰਜੀਤ ਸਿੰਘ ਭਿੱਖੀਵਿੰਡ ਨੇ ਕੀਤੀ|ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ, ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ, ਮਾਸਟਰ ਅਰਸਾਲ ਸਿੰਘ ਆਸਲ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਲੋਕ ਵਿਰੋਧੀ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ|ਜਿਨ੍ਹਾਂ ਨੀਤੀਆਂ ਕਾਰਨ ਵਿਦਿਆ ਸਿਹਤ ਸਹੂਲਤਾਂ ਗ਼ਰੀਬ ਲੋਕਾਂ ਕੋਲੋਂ ਖੁਸਦੀਆਂ ਜਾ ਰਹੀਆਾ ਹਨ| ਮੋਦੀ ਅਤੇ ਕੈਪਟਨ ਸਰਕਾਰ ਦੇ ਚੋਣ ਵਾਅਦੇ ਬੁਰੀ ਤਰ੍ਹਾ ਨਿਖੱਧ ਸਾਬਤ ਹੋਏ ਹਨ| ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ, ਹਰੇਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ, ਚਾਰ ਹਫ਼ਤਿਆਂ ‘ਚ ਨਸ਼ੇ ਦਾ ਮੁਕੰਮਲ ਖਾਤਮਾ ਕਰਨਾ ਆਦਿ ਵਾਅਦੇ ਖੋਖਲੇ ਸਾਬਤ ਹੋਏ ਹਨ| ਇਨ੍ਹਾਂ ਆਗੂਆਂ ਨੇ 10 ਦਸੰਬਰ ਦੀ ਮਹਾਂ ਰੈਲੀ ਲਈ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ| ਇਸ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਦਲਜੀਤ ਸਿੰਘ, ਨਰਿੰਦਰ ਕੌਰ, ਧਰਮ ਸਿੰਘ, ਬਲਦੇਵ ਸਿੰਘ ਭੈਲ, ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ, ਹਰਭਨ ਸਿੰਘ, ਸੰਤੋਖ ਸਿੰਘ ਮੱਖੀ ਕਲਾਂ, ਹਰਜਿੰਦਰ ਸਿੰਘ ਚੂੰਘ, ਦਰਬਾਰਾ ਸਿੰਘ, ਜਗਤਾਰ ਸਿੰਘ, ਅੰਗਰੇਜ਼ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ|