Now Reading
ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਲਾਇਆ

ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਲਾਇਆ

ਸ੍ਰੀ ਗੋਇੰਦਵਾਲ ਸਾਹਿਬ : ਕੁੱਲ ਹਿੰਦ ਕਿਸਾਨ ਸ਼ੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ, ਅਜਾਦ ਸ਼ੰਘਰਸ ਕਮੇਟੀ ਦੇ ਆਗੂ ਬਾਬਾ ਮਹਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ, ਕਿਸਾਨ ਸ਼ੰਘਰਸ ਕਮੇਟੀ ਪੰਜਾਬ ਕੋਟ ਬੁੱਢਾ ਦੇ ਆਗੂ ਸੁਖਵੰਤ ਸਿੰਘ ਦੁਬਲੀ ਨੇ ਕੀਤੀ । ਇਸ ਮੌਕੇ ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੁਖਤਾਰ ਸਿੰਘ ਮੱਲਾ, ਹਰਜਿੰਦਰ ਸਿੰਘ ਟਾਡਾ, ਬਲਦੇਵ ਸਿੰਘ ਧੂੰਦਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਨੂੰ ਲਾਹੇਵੰਦ ਭਾਅ ਦੇਣ ਤੋਂ ਭੱਜ ਰਹੀ ਹੈ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕਿਸਾਨਾਂ ਨੂੰ ਜਿਣਸਾਂ ਦੇ ਭਾਅ ਨਹੀਂ ਦਿੱਤੇ ਜਾ ਰਹੇ। ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਜੇ ਫਾਰਮ ਦੇਣੇ ਯਕੀਨੀ ਬਣਾਏ ਜਾਣ, ਝੋਨੇ ਵਿੱਚ ਨਮੀ ਦੀ ਮਾਤਰਾ 22 ਫ਼ੀਸਦ ਕੀਤੀ ਜਾਵੇ, ਮੰਡੀਆਂ ਵਿੱਚ ਪਾਣੀ, ਰਹਿਣ ਲਈ ਸ਼ੈਡ ਉਸਾਰ ਕੇ ਦਿੱਤੇ ਜਾਣ, ਇੰਸਪੈਕਟਰ ਦੇ ਨਾ ਫਜ਼ੂਲ ਖਰਚੇ ਬੰਦ ਕੀਤੇ ਜਾਣ। ਇਸ ਮੌਕੇ ਅਜੀਤ ਸਿੰਘ ਢੋਟਾ, ਸੁਲੱਖਣ ਸਿੰਘ ਤੁੜ, ਚੈਚਲ ਸਿੰਘ, ਸੁਰਜੀਤ ਸਿੰਘ ਖੇਲਾ, ਬੇਅੰਤ ਸਿੰਘ ਬਰਵਾਲਾ, ਹਰਦੀਪ ਸਿੰਘ ਬੱਠੇ ਭੈਣੀ, ਸੁਖਦੇਵ ਸਿੰਘ ਤੁੜ ,ਗੁਰਮੇਜ ਸਿੰਘ ਭੈਲ ,ਨਰਿੰਦਰ ਸਿੰਘ ਤੁੜ , ਹਰਬੰਸ ਸਿੰਘ ਵਿਣਗ, ਚੈਚਲ ਸਿੰਘ ਜਹਾਂਗੀਰ, ਸਵਿੰਦਰ ਸਿੰਘ, ਸੁਖਦੇਵ ਸਿੰਘ ਸੀਤੋ ਨੇ ਸੰਬੋਧਨ ਕੀਤਾ ।

 

Scroll To Top