Now Reading
ਕਿਲ੍ਹਾ ਰਾਏਪੁਰ ਵਿਖੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਔਰਤਾਂ ਕਰਨਗੀਆਂ 11 ਜਨਵਰੀ ਰੋਸ ਪ੍ਰਦਰਸ਼ਨ

ਕਿਲ੍ਹਾ ਰਾਏਪੁਰ ਵਿਖੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਔਰਤਾਂ ਕਰਨਗੀਆਂ 11 ਜਨਵਰੀ ਰੋਸ ਪ੍ਰਦਰਸ਼ਨ

ਡੇਹਲੋ, 10 ਜਨਵਰੀ(ਸੰਗਰਾਮੀ ਲਹਿਰ ਬਿਊਰੋ)- “ਅਡਾਨੀਆ ਦੀ ਖੁਸ਼ਕ ਬੰਦਰਗਾਹ ‘ਤੇ 11 ਜਨਵਰੀ ਨੂੰ ਖੇਤੀ ਕਾਨੂੰਨਾਂ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਔਰਤਾਂ ਰੋਸ ਪ੍ਰਦਸ਼ਨ ਕਰਨਗੀਆਂ”। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਅਡਾਨੀਆ ਦੀ ਖੁਸ਼ਕ ਬੰਦਰਗਾਹ ਤੇ ਲਗਾਏ ਲਗਾਤਾਰ ਧਰਨੇ ਦੀ ਪ੍ਰਧਾਨਗੀ ਕਰ ਰਹੀਆ ਬੀਬੀਆਂ ਨਸੀਬ ਕੌਰ, ਕੁਲਵੰਤ ਕੌਰ, ਰਣਜੀਤ ਕੌਰ, ਰਾਜਿੰਦਰ ਕੌਰ, ਕਰਮਜੀਤ ਕੌਰ ਨੇ ਸਾਂਝੇ ਤੌਰ ‘ਤੇ ਕਹੇ।

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਇਹਨਾ ਕਾਲੇ ਕਾਨੂੰਨਾ ਨੂੰ ਵਾਪਸ ਲਏ ਬਿਨਾ ਕੋਈ ਵੀ ਗੱਲ ਮਨਜ਼ੂਰ ਨਹੀਂ। ਉਹਨਾ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੀ ਜੰਮ ਕੇ ਅਲੋਚਨਾ ਕੀਤੀ। ਇਸ ਮੌਕੇ ਤੇ ਹੋਰਨਾਂ ਤੇ ਇਲਾਵਾ ਕਾ. ਤਰਸੇਮ ਜੋਧਾਂ ਸਾਬਕਾ ਵਿਧਾਇਕ, ਡਾ. ਜਸਵੀਰ ਕੌਰ ਜੋਧਾਂ, ਗੁਰਮੇਲ ਸਿੰਘ ਰੂਮੀ, ਜਗਤਾਰ ਸਿੰਘ ਚਕੌਹੀ, ਸੁਰਜੀਤ ਸਿੰਘ ਸੀਲੋ, ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ, ਬਾਬਾ ਬਿੰਦਰ, ਪ੍ਰਦੀਪ ਸਿੰਘ ਦੀਪੂ, ਗਾਇਕ ਕੁਲਵਿੰਦਰ ਸਿੰਘ, ਗੁਲਜ਼ਾਰ ਸਿੰਘ (ਸਾਰੇ ਜੜਤੌਲੀ) ਗੁਰਉਪਦੇਸ਼ ਸਿੰਘ, ਗੁਰਦੀਪ ਸਿੰਘ ਪੰਮੀ, ਲਾਲ ਸਿੰਘ, ਹਰਮੀਤ ਸਿੰਘ (ਸਾਰੇ ਘੁਗਰਾਣਾ) ਕਰਮ ਸਿੰਘ ਗਰੇਵਾਲ਼, ਗੁਰਵਿੰਦਰ ਸਿੰਘ, ਸੁਖਮਿੰਦਰ ਸਿੰਘ, ਭੂਰਾ ਗੁੱਜਰਵਾਲੀਆ (ਸਾਰੇ ਗੁੱਜਰਵਾਲ) ਦਵਿੰਦਰ ਸਿੰਘ ਰਾਣਾ ਲਤਾਲਾ, ਸੁਖਦੇਵ ਸਿੰਘ ਕਿਲ੍ਹਾ ਰਾਏਪੁਰ, ਪੰਚ ਸਤਵੰਸ ਸਿੰਘ ਕੁਲੈਕਟਰ ਸਿੰਘ (ਸਾਰੇ ਨਾਰੰਗਵਾਲ), ਅਮਰੀਕ ਸਿੰਘ ਕੋਟਆਗਾ, ਹਰਬਿਲਾਸ ਸਿੰਘ, ਪਰਮਜੀਤ ਕੌਰ, ਸਤਵਿੰਦਰ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

Scroll To Top