Now Reading
ਔਰਤਾਂ ਦੀ ਸੁਰੱਖਿਆ ਲਈ ਪ੍ਰਤੀਬੱਧਤਾ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

ਔਰਤਾਂ ਦੀ ਸੁਰੱਖਿਆ ਲਈ ਪ੍ਰਤੀਬੱਧਤਾ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

ਅਜਨਾਲਾ : ਅੱਜ ਸਥਾਨਕ ਸ਼ਹਿਰ ‘ਚ ਜਨਵਾਦੀ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਬੀਬਾ ਨੀਲਮ ਘੁੰਮਾਣ, ਤਹਿਸੀਲ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਕਸ਼ਮੀਰ ਕੌਰ ਦੁਧਰਾਏ ਗੁਰਜੀਤ ਕੌਰ ਤਲਵੰਡੀ ਰਾਏ ਦਾਦੂ, ਸਰਬਜੀਤ ਕੌਰ ਜਸਰਾਊਰ, ਸੁਖਦੀਪ ਕੌਰ ਕਾਮਲਪੁਰਾ, ਜਗੀਰ ਕੌਰ ਤੇੜਾ ਸਮੇਤ ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਸਾਂਝੀ ਅਗਵਾਈ ‘ਚ ਤਹਿਸੀਲ ਭਰ ਦੀਆਂ ਸੈਂਕੜੇ ਕਾਰਕੁੰਨਾਂ ਨੇ ਪੰਜਾਬ ‘ਚ ਵਾਪਰ ਰਹੀਆਂ ਬਾਲੜੀ ਤੋਂ ਲੈ ਕੇ ਬਿਰਧ ਅਵਸਥਾ ਤੱਕ ਦੀਆਂ ਔਰਤਾਂ ਨਾਲ ਜਬਰ ਜਨਾਹ, ਕਤਲ, ਹਿੰਸਕ ਤੇ ਜਿਣਸੀ ਛੇੜਛਾੜ ਦੀਆਂ ਗੁੰਡਾਗਰਦੀ ਘਟਨਾਵਾਂ, ਨਸ਼ਿਆਂ ਦੇ ਮੰਦਭਾਗੇ ਵਰਤਾਰੇ ਵਿਰੁੱਧ ਕੇਂਦਰੀ ਮੋਦੀ ਤੇ ਸੂਬਾ ਕੈਪਟਨ ਸਰਕਾਰਾਂ ਨੂੰ ਕੋਸਦਿਆਂ ਜਾਗਰੂਕ ਹੋਣ ਦਾ ਹੋਕਾ ਦੇਣ ਅਤੇ ਔਰਤਾਂ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਜਥੇਬੰਦ ਹੋ ਕੇ ਜਨਵਾਦੀ ਇਸਤਰੀ ਸਭਾ ਦੇ ਮੰਚ ‘ਤੇ ਲਾਮਬੰਦ ਹੋਣ ਲਈ ਪ੍ਰੇਰਿਤ ਕਰਨ ਹਿੱਤ ਜ਼ਬਰਦਸਤ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ| ਇਸ ਤੋਂ ਪਹਿਲਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਥਾਨਕ ਸ਼ਹਿਰ ‘ਚ ਤਹਿਸੀਲ ਪੱਧਰੀ ਦਫਤਰੀ ਕੰਪਲੈਕਸ ਦੇ ਖੁੱਲ੍ਹੇ ਵਿਹੜੇ ਵਿਖੇ ਸਭਾ ਵਲੋਂ ਰਖੜੀ ਦੇ ਤਿਓਹਾਰ ਨੂੰ ਸਮਰਪਿਤ ਔਰਤਾਂ ਦੀ ਸੁਰੱਖਿਆ ਲਈ ਪ੍ਰਤੀਬੱਧਤਾ ਵਿਸ਼ੇ ਤੇ ਕਰਵਾਈ ਗਈ ਤਹਿਸੀਲ ਪੱਧਰੀ ਕਨਵੈਨਸ਼ਨ ਨੂੰ ਸੂਬਾ ਆਗੂ ਬੀਬਾ ਘੁੰਮਾਣ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ| ਇਸ ਮੌਕੇ ਸੂਬਾ ਸ਼ੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਸਰਪੰਚ ਇੰਦਰਜੀਤ ਸਿੰਘ ਅਨੈਤਪੁਰਾ, ਜਸਬੀਰ ਸਿੰਘ ਜਸਰਾਊਰ, ਪਵਨ ਦੀਪ ਕੌਰ ਦੁਧਰਾਏ, ਬੀਬੀ ਪਿਆਰੋ ਭਿੰਡੀ ਸੈਦਾਂ, ਪਰਮਜੀਤ ਕੌਰ ਕੋਟ ਰਜ਼ਾਦਾ, ਸੰਤੋਸ਼ ਕੌਰ ਭਲਾ ਪਿੰਡ, ਹਰਜਿੰਦਰ ਸਿੰਘ ਸੋਹਲ, ਬਲਕਾਰ ਸਿੰਘ ਗੁੱਲਗੜ, ਤਰਸੇਮ ਸਿੰਘ ਕਾਮਲਪੁਰਾ, ਗੁਰਪ੍ਰੀਤ ਸਿੰਘ ਭਿੰਡੀਆਂ ਆਦਿ ਮੌਜੂਦ ਸਨ|

Scroll To Top