Now Reading
ਐਸ.ਡੀ.ਐਮ. ਫਿਲੌਰ ਰਾਹੀ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ

ਐਸ.ਡੀ.ਐਮ. ਫਿਲੌਰ ਰਾਹੀ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ

ਫਿਲੌਰ : ਜਨਵਾਦੀ ਇਸਤਰੀ ਸਭਾ ਪੰਜਾਬ ਤਹਿਸੀਲ ਫਿਲੌਰ ਵਲੋ ਸੁਨੀਤਾ ਫਿਲੌਰ ਦੀ ਅਗਵਾਈ ਚ ਰੋਸ ਮਾਰਚ ਕੀਤਾ ਅਤੇ ਐਸ.ਡੀ.ਐਮ. ਫਿਲੌਰ ਰਾਹੀ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ| ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਇਸਾਈ ਬਿਸ਼ਪ ਫਰੈਕੋ ਮੁਲੱਕਲ ਨੂੰ ਕੇਰਲਾ ਰਾਜ ਵਿਚ ਇੱਕ ਸਾਧਵੀ ਨਾਲ ਬਲਾਤਕਾਰ ਕਰਨ ਤੇ ਤੁਰੰਤ ਗਿ੍ਫਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ| ਉਨ੍ਹਾਂ ਮੰਗ ਕੀਤੀ ਕਿ ਔਰਤਾਂ ਦੀ ਸੁਰੱਖਿਆ ਲਈ ਬਣਾਏ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ| ਇਸ ਮੌਕੇ ਹਾਜਰ ਸੁਨੀਤਾ ਫਿਲੌਰ ਕੌਸਲਰ, ਸਰੋਜ, ਕਮਲਜੀਤ ਕੌਰ, ਵਿਦਿਆ ਦੇਵੀ, ਸੱਤਿਆ, ਵਿਨੋਦਾ, ਦੀਸ਼ੋ, ਕਮਲਜੀਤ ਬੰਗੜ੍ਹ, ਸੁਰਜੀਤ ਕੋਰ, ਪ੍ਰੀਆ, ਗੁਰਮੇਜ ਕੋਰ, ਊਸ਼ਾ ਰਾਣੀ, ਜਰਨੈਲ ਫਿਲੌਰ, ਕਾਮਰੇਡ ਦੇਵ ਅਤੇ ਹੋਰ ਸਨ|


 

Scroll To Top