Now Reading
ਅੱਡਾ ਝਬਾਲ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਅੱਡਾ ਝਬਾਲ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਝਬਾਲ : ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਸੀ.ਪੀ.ਆਈ, ਸੀ.ਪੀ.ਆਈ.ਐੱਮ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵਲੋਂ ਸਾਂਝੇ ਤੌਰ ‘ਤੇ ਅੱਡਾ ਝਬਾਲ ਵਿਖੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ | ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸੂਬਾਈ ਕਾਰਜਕਾਰਨੀ ਮੈਂਬਰ ਹਰਭਜਨ ਸਿੰਘ, ਕਾ. ਕੁਲਵੰਤ ਸਿੰਘ ਝਬਾਲ, ਕਾ. ਦਵਿੰਦਰ ਸੋਹਲ, ਕਾ. ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ਘੱਟ ਹਨ, ਪਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਲਈ ਭਾਰਤ ਵਿਚ ਦਿਨੋ ਦਿਨ ਤੇਲ ਕੀਮਤਾਂ ਵਧਾ ਰਹੀ ਹੈ | ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਦੇਸ਼ ‘ਚ ਹਾਹਾਕਾਰ ਮਚੀ ਪਈ ਹੈ ਪਰ ਕੇਦਰ ਦੀ ਮੋਦੀ ਸਰਕਾਰ ‘ਤੇ ਕੋਈ ਅਸਰ ਨਹੀਂ ਪੈ ਰਿਹਾ | ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇਲ ਤੋਂ ਵੈਟ ਘਟਾ ਕੇ ਤੇਲ ਸਸਤਾ ਸਪਲਾਈ ਕਰ ਸਕਦੀ ਹੈ, ਪਰ ਇਹ ਸਰਕਾਰ ਵੀ ਪ੍ਰਾਈਵੇਟ ਕੰਪਨੀਆਂ ਨਾਲ ਰਲੀ ਹੋਈ ਹੈ | ਇਸ ਮੌਕੇ ਆਰ.ਐੱਮ.ਪੀ. ਆਈ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਸੀ.ਪੀ.ਆਈ.ਐਮ ਤਰਨ ਤਾਰਨ ਤਹਿਸੀਲ ਦੇ ਸਕੱਤਰ ਕੁਲਵੰਤ ਸਿੰਘ ਝਬਾਲ, ਸੀ.ਪੀ.ਆਈ. ਜ਼ਿਲਾ ਮੀਤ ਸਕੱਤਰ ਕਾਮਰੇਡ ਦਵਿੰਦਰ ਸੋਹਲ, ਆਰ.ਐੱਮ.ਪੀ.ਆਈ. ਦੇ ਸੂਬਾ ਕਮੇਟੀ ਮੈਬਰ ਕਾਮਰੇਡ ਜਸਪਾਲ ਸਿੰਘ ਢਿੱਲੋ, ਇਸਤਰੀ ਸਭਾ ਵਲੋਂ ਸੀਮਾ ਸੋਹਲ, ਹਰਦੀਪ ਸਿੰਘ ਰਸੂਲਪੁਰ, ਬਿੱਲਾ ਖੂਹ ਵਾਲਾ, ਗੁਰਬਿੰਦਰ ਸਿੰਘ ਸੋਹਲ, ਡਾ.ਬਲਵਿੰਦਰ ਸਿੰਘ ਝਬਾਲ, ਤਰਸੇਮ ਸਿੰਘ ਛੀਨਾ, ਚਾਨਣ ਸਿੰਘ ਸੋਹਲ, ਲਖਵਿੰਦਰ ਕੌਰ, ਮਨਜੀਤ ਸਿੰਘ ਢੰਡ, ਗੁਰਭੇਜ ਸਿੰਘ ਗੋਲਣ, ਜਸਬੀਰ ਕੌਰ, ਹਰਪ੍ਰੀਤ ਕੌਰ, ਗੁਰਵੇਲ ਸਿੰਘ ਚੀਮਾ, ਗੁਰਭੇਜ ਸਿੰਘ ਐਮਾਂ, ਸੁਖਵੰਤ ਸਿੰਘ ਮੰਨਣ, ਕੁਲਦੀਪ ਸਿੰਘ ਮੂਸੇ ਤੇ ਹੋਰ ਹਾਜ਼ਰ ਸਨ |

Scroll To Top