ਡੇਹਲੋ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸ਼ਕ ਬੰਦਰਗਾਹ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਵੀ ਲਗਾਤਾਰ ਘੇਰ ਕੇ ਰੱਖਿਆ। ਅੱਜ ਦੇ ਧਰਨੇ ਦੀ ਪ੍ਰਧਾਨਗੀ ਸੁਖਮਿੰਦਰ ਕੌਰ ਨਾਰੰਗਵਾਲ, ਹਰਵਿੰਦਰ ਕੌਰ ਗਰੇਵਾਲ਼, ਕਰਮਜੀਤ ਕੌਰ, ਸੁਰਿੰਦਰ ਕੌਰ, ਸਰਬਜੀਤ ਕੌਰ ਨੇ ਕੀਤੀ। ਇਸ ਮੌਕੇ ਉਘੇ ਰੰਗ ਕਰਮੀ ਡਾ. ਸੋਮਪਾਲ ਹੀਰਾ ਨੇ ਗੋਦੀ ਮੀਡੀਆ ਝੂਠ ਬੋਲਦਾ ਹੈ ਸੋਲੋ ਨਾਟਕ ਪੇਸ਼ ਕੀਤਾ ਜਿਸ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ। ਧਰਨੇ ਨੂੰ ਜਸਵੰਤ ਕੌਰ ਆਸੀ, ਅਕਬੀਰ ਕੌਰ, ਪਰਨੀਤ ਕੌਰ, ਕਮਲ ਕੌਰ, ਸਰਬਜੀਤ ਕੌਰ ਆਸੀ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਜਗਤਾਰ ਸਿੰਘ ਚਕੌਹੀ, ਸੁਰਜੀਤ ਸਿੰਘ ਸੀਲੋ, ਬਲਦੇਵ ਸਿੰਘ ਧੂਰਕੋਟ, ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਸਰਪੰਚ ਹਰਿੰਦਰ ਸਿੰਘ ਨਾਰੰਗਵਾਲ, ਪੰਚ ਸਤਵੰਤ ਸਿੰਘ ਨਾਰੰਗਵਾਲ, ਅਵਤਾਰ ਸਿੰਘ ਹੈਪੀ ਆਸੀ, ਤਿਲਕ ਰਾਜ ਘਗਰਾਲ਼ੀ, ਨਿਰਮਲ ਸਿੰਘ ਜੜਤੌਲੀ, ਅਮਰੀਕ ਸਿੰਘ ਜੜਤੌਲੀ, ਬਲਵਿੰਦਰ ਸਿੰਘ ਜੱਗਾਂ ਕਿਲ੍ਹਾ ਰਾਏਪੁਰ, ਮਨਪ੍ਰੀਤ ਸਿੰਘ ਘੱਵਦੀ, ਹਰਬਿਲਾਸ ਸਿੰਘ, ਦਵਿੰਦਰ ਸਿੰਘ ਨਾਰੰਗਵਾਲ, ਗੁਰਦੀਪ ਸਿੰਘ ਨਾਰੰਗਵਾਲ, ਕਿਲਾ ਰਾਏਪੁਰ, ਨਿਰਮਲ ਸਿੰਘ ਸਾਇਆ, ਸਨਵਿਦਰ ਸਿੰਘ, ਪ੍ਰੋ. ਭੁਪਿੰਦਰ ਸਿੰਘ ਨਾਰੰਗਵਾਲ, ਹਰਵਿੰਦਰ ਸਿੰਘ ਨਾਰੰਗਵਾਲ ਆਦਿ ਹਾਜ਼ਰ ਸਨ।


