sangrami lehar

ਵਿਕਾਸ ਦੇ ਨਾਂ ਹੇਠ ਹਾਕਮਾਂ ਨੇ ਤਬਾਹ ਕੀਤਾ ਵਾਤਾਵਰਨ

  • 09/07/2018
  • 05:10 PM

 


ਫਿਲੌਰ :ਪੰਜਾਬ ਅੰਦਰ ਵੱਧ ਰਹੇ ਪ੍ਰਦੂਸ਼ਣ ਅਤੇ ਦੂਸ਼ਿਤ ਹੋ ਰਹੇ ਵਾਤਾਵਰਨ ਦੀ ਰਾਖੀ ਵਾਸਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ 1 ਜੁਲਾਈ ਤੋਂ 30 ਜੁਲਾਈ ਤੱਕ 'ਵਾਤਾਵਰਨ ਬਚਾਓ ਮੁਹਿੰਮ' ਅਧੀਨ ਪੂਰੇ ਪੰਜਾਬ 'ਚ ਪੌਦੇ ਲਗਾਏ ਜਾ ਰਹੇ ਹਨ, ਜਿਸ ਦੀ ਕੜੀ ਵਜੋਂ ਤਹਿਸੀਲ ਫਿਲੌਰ ਦੇ ਪਿੰਡ ਖੋਖੇਵਾਲ, ਭੈਣੀ, ਬੇਗਮਪੁਰ, ਦਾਰਾਪੁਰ, ਸ਼ੇਖੂਪੁਰ, ਕਲਿਆਣਪੁਰਅਤੇ ਸੰਗਤਪੁਰ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਹਾਜ਼ਰ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਪਿਛਲੇ ਲੰਬੇ ਤੋਂ ਹਾਕਮਾਂ ਨੇ ਵਿਕਾਸ ਕਰਨ ਦੇ ਨਾਂ ਹੇਠ ਪੂਰੇ ਪੰਜਾਬ 'ਚੋ ਬੇਹਿਸਾਬੇ ਦਰੱਖਤਾਂ ਦਾ ਕਤਲ ਕੀਤਾ ਹੈ, ਜਿਸ ਦੇ ਸਿੱਟੇ ਵਜੋ ਵਾਤਾਵਰਨ ਦੇ ਪਲੀਤ ਹੋਣ ਕਾਰਨ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਫੈਲ ਰਹੀਆਂ ਹਨ।।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ 'ਚ ਇਕ ਅੰਦਰ 23 ਨੌਜਵਾਨਾਂ ਦਾ ਨਸ਼ੇ ਦੇ ਨਾਲ ਮਰਨਾ ਇਹ ਸਿੱਧ ਕਰਦਾ ਹੈ ਕਿ ਕੈਪਟਨ ਸਰਕਾਰ ਨਸ਼ੇ ਨੂੰ ਬੰਦ ਕਰਨ 'ਚ ਪੂਰਨ ਤੌਰ 'ਤੇ ਫੇਲ੍ਹ ਹੋਈ ਹੈ ਜਦਕਿ ਪੁਲਸ ਅਤੇ ਸਿਆਸੀ ਦਖਲ ਅੰਦਾਜੀ ਨਾਲ ਨਸ਼ਿਆ ਦਾ ਕਾਰੋਬਾਰ ਜੋਰਾਂ 'ਤੇ ਚੱਲ ਰਿਹਾ ਹੈ, ਜਿਸ ਦੇ ਖ਼ਿਲਾਫ਼ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਸੁਨਾਮ ਵਿਖੇ 'ਨਸ਼ੇ ਦਾ ਸਥਾਈ ਹੱਲ ਅਤੇ ਵਾਤਾਵਰਨ ਦੀ ਸੰਭਾਲ' ਵਿਸ਼ੇ 'ਤੇ ਕਰਵਾੇ ਜਾ ਰਹੇ ਸੈਮੀਨਾਰ 'ਚ ਹੁੰਮ ਹੁੰਮਾਂ ਕੇ ਪਹੁੰਚਣ।ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਦੌਰਾਨ ਪੰਜਾਬ ਦੀ ਜਵਾਨੀ ਦੇ ਬਚਾਓ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਪਿੰਡਾਂ 'ਚਸਭਾ ਦੇ ਜਿਲ੍ਹਾ ਸਕੱਤਰ ਅਜੈ ਫਿਲੌਰ, ਓਕਾਰ ਵਿਰਦੀ, ਹਰਪ੍ਰੀਤ ਹੈਪੀ, ਕਰਨ ਪ੍ਰਤਾਬਪੁਰਾ, ਪਰਮਜੀਤ ਸ਼ੇਖੂਪੁਰ, ਰਾਜਾ ਵਿਰਦੀ, ਗੁਲਸ਼ਨ, ਸੋਨੂੰ ਵਿਰਦੀ, ਬਲਜੀਤ, ਧਰਮਿੰਦਰ ਵਿਰਦੀ, ਸੰਦੀਪ ਵਿਰਦੀ, ਲਵਪ੍ਰੀਤ, ਗੁਰਦੀਪ ਸ਼ੇਖੂਪੁਰ ਆਦਿ ਹਾਜ਼ਰ ਸਨ।