sangrami lehar

ਨੌਜਵਾਨ ਸਭਾ ਨੇ ਰੋਸ ਮਾਰਚ ਕੱਢਿਆ

  • 09/07/2018
  • 09:47 PM

ਅਜਨਾਲਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਅਜਨਾਲਾ ਵਲੋਂ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਸਕੱਤਰ ਸੁਰਜੀਤ ਸਿੰਘ ਦੁਧਰਾਏ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਪਿੰਡ ਮੱਲੂਨੰਗਲ ਤੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਦੌਰਾਨ ਜਗਦੇਵ ਕਲਾਂ, ਗੁਰੂ ਕਾ ਬਾਗ, ਘੁੱਕੇਵਾਲੀ, ਤੇੜਾ ਕਲਾਂ, ਕਿਆਮਪੁਰ, ਤੇੜੀ ਆਦਿ ਪਿੰਡਾਂ 'ਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ ਅਤੇ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਰਮਜੀਤ ਸਿੰਘ ਜਗਦੇਵ ਕਲਾਂ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਜਗਦੇਵ ਕਲਾਂ, ਸਾਹਿਬ ਸਿੰਘ ਬੂਆ ਨੰਗਲੀ, ਗੁਰਤੇਜ ਸਿੰਘ ਮਾਕੋਵਾਲ, ਦਿਲਸ਼ੇਰ ਸਿੰਘ ਸੋਨੂੰ ਲੋਹਾਰਕਾ, ਸਤਵਿੰਦਰ ਸਿੰਘ ਓਠੀਆਂ, ਗੁਰਸ਼ਿੰਦਰ ਸਿੰਘ ਮੱਲੂਨੰਗਲ, ਰਜਿੰਦਰ ਸਿੰਘ ਭੱਲਾ ਆਦਿ ਰੋਸ ਮਾਰਚ 'ਚ ਸ਼ਾਮਿਲ ਸਨ।