sangrami lehar

ਜਨਵਾਦੀ ਇਸਤਰੀ ਸਭਾ ਵੱਲੋਂ ਨਸ਼ਿਆਂ ਖਿਲਾਫ ਗੁੱਜਰਵਾਲ 'ਚ ਪ੍ਰਦਰਸ਼ਨ

  • 08/07/2018
  • 03:58 PM

ਜੋਧਾਂ : ਜਨਵਾਦੀ ਇਸਤਰੀ ਸਭਾ ਪੰਜਾਬ ਜਿਲਾ ਲੁਧਿਆਣਾ ਦੀ ਇਕਾਈ ਗੁੱਜਰਵਾਲ ਦੀਆਂ ਔਰਤਾਂ ਵੱਲੋਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਦੀ ਅਗਵਾਈ 'ਚ ਨਸ਼ਿਆਂ ਖਿਲਾਫ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੀ ਨਸ਼ਿਆਂ ਪ੍ਰਤੀ ਅਪਨਾਈ ਜਾ ਰਹੀ ਨੀਤੀ ਖਿਲਾਫ ਜੰਮ ਕੇ ''ਮੰਗ ਕਰਦੀਆਂ ਧੀਆਂ ਭੈਣਾਂ, ਹਾਕਮੋਂ ਸਮਗਲਰਾਂ ਨੂੰ ਫੜਨਾ ਪੈਣਾ, ਨਸ਼ੇ ਵੰਡ ਆਉਣ ਗੱਦਾਰ, ਮਾਰੋ ਛਿੱਤਰ ਕੱਢੋ ਬਾਹਰ'' ਦੌਰਾਨ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਇਕੱਠੀਆਂ ਹੋਈਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਜਨ. ਕੱਤਰ ਨੀਲਮ ਘੁਮਾਣ ਨੇ ਕਿਹਾ ਕਿ ਨਸ਼ਿਆਂ ਨੂੰ ਪੈਦਾ ਕਰਨ ਦੀ ਜਿੰਮੇਦਾਰੀ ਸਮੇਂ ਦੇ ਹਾਕਮਾਂ ਸਿਰ ਆਉਂਦੀ ਹੈ। ਮਾੜੇ ਰਾਜ ਪ੍ਰਬੰਧ ਕਾਰਨ ਪੈਦਾ ਹੋਈ ਬੇਰੁਜ਼ਗਾਰੀ, ਅਨਪੜ੍ਹਤਾ, ਮਹਿੰਗਾਈ, ਬੇਚੈਨੀ ਤੇ ਆਰਥਿਕ ਨਾ ਬਰਾਬਰੀ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਸਮੇਂ ਦੀਆਂ ਸਰਕਾਰਾਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਨਸ਼ਿਆਂ ਤੇ ਫਿਰਕਾਪ੍ਰਸਤੀ ਦਾ ਸਹਾਰਾ ਲੈ ਕੇ ਆਪਣੀ ਰਾਜ ਭਾਗ ਤੀ ਉਮਰ ਲੰਬੀ ਕਰ ਰਹੀਆਂ ਹਨ। ਇਸ ਮੌਕੇ 'ਤੇ ਮਹਿਲਾ ਆਗੂ ਖੁਸ਼ਵਿੰਦਰ ਕੌਰ ਕੰਗ ਲੁਧਿਆਣਾ, ਪਰਮਜੀਤ ਕੌਰ ਜੋਧਾਂ, ਗੁਰਿੰਦਰ ਕੌਰ ਗੁੱਜਰਵਾਲ ਨੇ ਔਰਤਾਂ ਨੂੰ ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ, ਔਰਤਾਂ 'ਤੇ ਵੱਧ ਰਹੇ ਜ਼ੁਲਮਾਂ ਖਿਲਾਫ਼ ਜਮਹੂਰੀਅਤ ਦੀ ਰਾਖੀ ਤੇ ਬਰਾਬਰਤਾ ਲ ਈ ਤੇ ਔਰਤਾਂ ਦੀ ਬੰਦ-ਖਲਾਸੀ ਖਿਲਾਫ਼ ਤਿੱਖੇ ਸੰਘਰਸ਼ ਦੇ ਮੈਦਾਨ 'ਚ ਨਿੱਤਰਣ ਦਾ ਹੋਕਾ ਦਿੰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਝੰਡੇ ਹੇਠ ਲਾਮਬੰਦ ਹੋਣ ਦੀ ਅਪੀਲ ਕੀਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਗੁੱਜਰਵਾਲ ਦੇ ਵਿਸ਼ੇਸ਼ ਸਹਿਯੋਗ ਨਾਲ ਹੋਏ ਇਸ ਪ੍ਰਦਰਸ਼ਨ ਮੌਕੇ ਤੇ ਜਿਲਾ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਗੁੱਜਰਵਾਲ ਯੂਨਿਟ ਦੀਆਂ ਆਗੂਆਂ ਗੁਰਿੰਦਰ ਕੌਰ ਪ੍ਰਧਾਨ, ਇਕਬਾਲ ਕੌਰ ਸਕੱਤਰ, ਕੁਲਦੀਪ ਕੌਰ, ਸੁਖਚੈਨ ਕੌਰ, ਪਰਮਜੀਤ ਕੌਰ, ਦਲਜੀਤ ਕੌਰ, ਕੁਲਦੀਪ ਕੌਰ ਗੁੱਜਰਵਾਲ, ਅਮਰਜੀਤ ਕੌਰ ਤੇ ਬਲਵਿੰਦਰ ਕੌਰ ਤੋਂ ਇਲਾਵਾ ਹੋਰ ਕਮੇਟੀ ਮੈਂਬਰਾਂ ਨੇ ਇਸ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ। ਆਸ਼ਾ ਵਰਕਰ ਬਲਜਿੰਦਰ ਕੌਰ ਦੋਲੋਂ, ਮਹਿਲਾ ਆਗੂ ਗੁਰਮੇਲ ਕੌਰ ਰਤਨ, ਸੁਸ਼ਮਾ ਰਾਣੀ, ਚੰਦਰ ਕਾਂਤਾ, ਬਿਮਲਾ ਵਤੀ ਜੋਧਾਂ ਤੇ ਹੋਰ ਏਰੀਆ ਕਮੇਟੀ ਜੋਧਾਂ ਦੀਆਂ ਔਰਤਾਂ ਵੱਲੋਂ ਵੀ ਇਸ ਪ੍ਰਦਰਸ਼ਨ 'ਚ ਹਿੱਸਾ ਲਿਆ। ਔਰਤਾਂ ਵੱਲੋਂ ਇਸ ਪ੍ਰਦਰਸ਼ਨ ਦੌਰਾਨ ਫੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤ ਚੋਣਾਂ 'ਚ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਅਜਿਹੇ ਉਮੀਦਵਾਰ ਦਾ ਲੋਕਾਂ ਨੂੰ ਸਮਾਜਿਕ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਗਈ।