sangrami lehar

ਤਰਨ ਤਾਰਨ ਿਵਖੇ ਦੋ ਖੱਬੀਆਂ ਪਾਰਟੀਆਂ ਨੇ ਨਸ਼ਿਆਂ ਿਖਲਾਫ ਕਨਵੈਨਸ਼ਨ ਕੀਤੀ

  • 07/07/2018
  • 06:51PM

ਤਰਨ ਤਾਰਨ : ਸੀ.ਪੀ.ਆਈ. ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਸਮਾਜ ਅੰਦਰ ਫੈਲ ਰਹੀ ਨਸ਼ਿਆਂ ਦੀ ਬੁਰਾਈ ਲਈ ਨਸ਼ਾ ਸੌਦਾਗਰਾਂ ਦੀ ਰਾਜਨੇਤਾਵਾਂ ਅਤੇ ਅਧਿਕਾਰੀਆਂ ਨਾਲ ਮਿੱਲੀ ਭੁਗਤ ਅਤੇ ਬੇਰੁਜ਼ਗਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਦੋਵਾਂ ਪਾਰਟੀਆਂ ਵਲੋਂ ਅੱਜ ਇਥੇ ਸਾਂਝੇ ਤੌਰ ’ਤੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਭਰ ’ਚੋਂ ਆਗੂ ਅਤੇ ਵਰਕਰ ਸ਼ਾਮਲ ਹੋਏ। ਇਨ੍ਹਾਂ ਵਿੱਚ ਮਹਿਲਾ ਵਰਕਰ ਵੀ ਸਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਪਾਰਟੀ ਦੇ ਕੁਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਅਤੇ ਸੀ. ਪੀ. ਆਈ. ਦੇ ਸੂਬਾ ਆਗੂ ਹਰਭਜਨ ਸਿੰਘ ਨੇ ਦੋਸ਼ ਲਗਾਇਆ ਕਿ ਨਸ਼ਿਆਂ ਦੇ ਸੌਦਾਗਰਾਂ ਨੇ ਪ੍ਰਸ਼ਾਸ਼ਨ ਦੇ ਧੁਰ ਅੰਦਰ ਤੱਕ ਆਪਣੀ ਪੈਂਠ ਜਮ੍ਹਾਂ ਲਈ ਹੈ। ਇਸ ਕਾਰਨ ਇਨ੍ਹਾਂ ਨੂੰ ਕਾਬੂ ਕਰਨਾ ਆਸਾਨ ਨਹੀਂ ਹੈ| ਆਗੂਆਂ ਨੇ ਸੂਬਾ ਸਰਕਾਰ ਵਲੋਂ ਰੁਜ਼ਗਾਰ ’ਤੇ ਪਾਬੰਦੀ ਲਾਉਣ ਨੂੰ ਵੀ ਨਸ਼ਿਆਂ ਦੀ ਅਲਾਮਤ ਲਈ ਜ਼ਿੰਮੇਵਾਰ ਠਹਿਰਾਇਆ।  ਪਾਰਟੀ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਪ੍ਰਗਟ ਸਿੰਘ ਜਾਮਰਾਏ ਨੇ ਲੋਕਾਂ ਨੂੰ ਨਸ਼ਿਆਂ ਦੇ ਸੌਦਾਗਰਾਂ, ਸਰਕਾਰ ਅਤੇ ਪ੍ਰਸ਼ਾਸ਼ਨ ਦੀ ਇਸ ਭਾਈਵਾਲੀ ਨੂੰ ਤੋੜਨ ਲਈ ਅੱਗੇ ਆਉਣ ਦੀ ਅਪੀਲ ਕੀਤੀ| ਇਸ ਮੌਕੇ ਪਾਰਟੀ ਵਰਕਰਾਂ ਨੇ ਸ਼ਹਿਰ ਅੰਦਰ ਮਾਰਚ ਕੀਤੀ ਤੇ ਡੀ.ਐੱਸ.ਪੀ. ਦਫ਼ਤਰ ਸਾਹਮਣੇ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ।