sangrami lehar

ਜਥੇਬੰਦੀਆਂ ਅਤੇ ਖੱਬੀਆਂ ਪਾਰਟੀਆਂ ਵੱਲੋਂ ਨਸ਼ਾ ਤਸਕਰਾਂ ਅਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

  • 07/07/2018
  • 03:24 PM

ਗੁਰਦਾਸਪੁਰ : ਖੱਬੀਆਂ ਪਾਰਟੀਆਂ ਸੀਪੀਆਈ, ਸੀਪੀਆਈ (ਐੱਮ), ਆਰਐੱਮਪੀਆਈ ਅਤੇ ਕਮਿਊਨਿਸਟ ਪਾਰਟੀ (ਐੱਮ/ਐੱਲ) ਲਿਬਰੇਸ਼ਨ ਦੇ ਕਾਰਕੁਨਾਂ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਗੁਰੂ ਨਾਨਕ ਪਾਰਕ ਵਿਖੇ ਇੱਕਠੇ ਹੋ ਕੇ ਰੋਸ ਰੈਲੀ ਕੀਤੀ। ਰੈਲੀ ਬਾਅਦ ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਮਾਰਚ ਕੀਤਾ ਅਤੇ ਕਚਿਹਰੀ ਕੰਪਲੈਕਸ ਵਿਖੇ ਨਾਅਰੇਬਾਜ਼ੀ ਕਰਦਿਆਂ ਅਰਥੀ ਫੂੁਕੀ ਗਈ। ਇਸ ਮੌਕੇ ਖੱਬੇ ਪੱਖੀਆਂ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਕਾ: ਬਲਬੀਰ ਸਿੰਘ ਕੱਤੋਵਾਲ, ਕਾਮਰੇਡ ਧਿਆਨ ਸਿੰਘ ਠਾਕੁਰ, ਨਿਰਮਲ ਸਿੰਘ ਬੋਪਾਰਾਏ, ਸੁਖਦੇਵ ਸਿੰਘ ਤੇ ਹੋਰ ਪਤਵੰਤੇ ਆਦਿ ਵੀ ਹਾਜ਼ਰ ਸਨ।