sangrami lehar

ਨਸ਼ਾ ਤਸਕਰਾਂ ਅਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ

  • 07/07/2018
  • 03:21 PM

ਤਰਨ ਤਾਰਨ :ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ.) ਵੱਲੋਂ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਖਿਲਾਫ ਰੋਹ ਦਾ ਪ੍ਰਗਟਾਵਾ ਕਰਦੇ ਹੋਏ ਨਾਗੋਕੇ ਚੌਕ ਵਿੱਖੇ ਅੱਜ ਇਕ ਇਕੱਠ ਕਰਕੇ ਰੋਸ ਮਾਰਚ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਵਰਕਰਾਂ ਦੀ ਅਗਵਾਈ ਪਾਰਟੀ ਦੇ ਆਗੂ ਜਸਬੀਰ ਸਿਂਘ ਵੈਰੋਵਾਲ, ਜੋਗਿੰਦਰ ਸਿੰਘ ਖਡੂਰ ਸਹਿਬ, ਡਾ. ਅਜੈਬ ਸਿੰਘ ਜਹਾਂਗੀਰ ਅਤੇ ਸਲੱਖਣ ਸਿੰਘ ਤੁੜ ਨੇ ਕੀਤੀ।  ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਆਗੂ  ਮੁਖਤਾਰ ਸਿੰਘ ਮੱਲ੍ਹਾ ਨੇ ਨਸ਼ਾ ਸਮੱਗਲਰਾਂ ਦੇ ਕਾਰਿਆਂ ਕਰ ਕੇ ਸੂਬੇ ਦੀ ਜਵਾਨੀ ਦੇ ਤਬਾਹ ਹੋਣ ਲਈ ਸਰਕਾਰ ਨੂੰ ਕਸੂਰਵਾਰ ਦੱਸਿਆ। ਇਸ ਮੌਕੇ ਪਾਰਟੀ ਆਗੂ ਸਰਮੈਲ ਸਿੰਘ, ਬਲਜੀਤ ਕੌਰ ਨਾਗੋਕੇ, ਚਰਨ ਸਿੰਘ, ਲਖਵਿੰਦਰ ਸਿੰਘ ਮਥਰੇਵਾਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਖਡੂਰ ਸਹਿਬ ਨੇ ਵੀ ਸੰਬੋਧਨ ਕੀਤਾ|